Fri, Jun 13, 2025
Whatsapp

UP NEWS: ਬੱਚਿਆਂ ਦੇ ਵਿਆਹ ਤੋਂ ਪਹਿਲਾ ਕੁੜਮ- ਕੁੜਮਣੀ ਨੇ ਚੜ੍ਹਾਇਆ ਚੰਨ !

ਯੂਪੀ ਦੇ ਕਾਸਗੰਜ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਕੁੜਮ-ਕੁਰਮਣੀ ਆਪਣੇ ਬੱਚਿਆਂ ਦੇ ਵਿਆਹ ਤੋਂ ਪਹਿਲਾਂ ਹੀ ਘਰੋਂ ਭੱਜ ਗਏ। ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 16th 2024 03:13 PM -- Updated: July 16th 2024 04:37 PM
UP NEWS: ਬੱਚਿਆਂ ਦੇ ਵਿਆਹ ਤੋਂ ਪਹਿਲਾ ਕੁੜਮ- ਕੁੜਮਣੀ ਨੇ ਚੜ੍ਹਾਇਆ ਚੰਨ !

UP NEWS: ਬੱਚਿਆਂ ਦੇ ਵਿਆਹ ਤੋਂ ਪਹਿਲਾ ਕੁੜਮ- ਕੁੜਮਣੀ ਨੇ ਚੜ੍ਹਾਇਆ ਚੰਨ !

Samdhi and Samdhan ran away from home: ਯੂਪੀ ਦੇ ਕਾਸਗੰਜ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੱਚਿਆਂ ਦੇ ਵਿਆਹ ਤੋਂ ਪਹਿਲਾ ਹੀ ਕੁੜਮ-ਕੁਰਮਣੀ ਘਰੋਂ ਭੱਜ ਗਏ। ਕੁੜਮ ਅਤੇ ਕੁਰਮਣੀ ਆਪਣੇ ਪਰਿਵਾਰ ਵਿੱਚ ਕੁੱਲ 16 ਬੱਚੇ ਛੱਡ ਗਏ ਹਨ। ਜਿਸ ਵਿੱਚ ਕੁੜਮ ਦੇ 10 ਬੱਚੇ ਹਨ ਅਤੇ ਕੁੜਮਣੀ ਦੇ 6 ਬੱਚੇ ਹਨ। ਇਸ ਸਬੰਧੀ ਕੁੜਮਣੀ ਦੇ ਪਰਿਵਾਰ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਹੈ ਮਮਾਲਾ


ਜਾਣਕਾਰੀ ਮੁਤਾਬਕ ਪੱਪੂ ਦੀ ਲੜਕੀ ਦਾ ਵਿਆਹ ਸ਼ਕੀਲ ਨਾਂ ਦੇ ਵਿਅਕਤੀ ਦੇ ਲੜਕੇ ਨਾਲ ਤੈਅ ਹੋਇਆ ਸੀ। ਸ਼ਕੀਲ ਪਹਿਲਾਂ ਹੀ ਪੱਪੂ ਦੇ ਘਰ ਆਉਂਦਾ ਜਾਂਦਾ ਸੀ। ਦੋਵਾਂ ਬੱਚਿਆਂ ਦੇ ਵਿਆਹ ਦੀਆਂ ਤਿਆਰੀਆਂ ਲਗਾਤਾਰ ਚੱਲ ਰਹੀਆਂ ਸਨ। ਦੋਵਾਂ ਪਾਸਿਆਂ ਤੋਂ ਕੇਟਰਿੰਗ, ਟੈਂਟ ਅਤੇ ਹੋਰ ਸਮਾਨ ਦੀ ਬੁਕਿੰਗ ਵੀ ਚੱਲ ਰਹੀ ਸੀ। ਇਸ ਦੌਰਾਨ ਅਚਾਨਕ ਸ਼ਕੀਲ ਅਤੇ ਲੜਕੀ ਦੀ ਮਾਂ ਦੋਵੇਂ ਘਰੋਂ ਗਾਇਬ ਹੋ ਗਏ।

ਪੱਪੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਕੀਲ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਪੱਪੂ ਦਾ ਕਹਿਣਾ ਹੈ ਕਿ ਉਸ ਦੀ ਧੀ ਅਤੇ ਸ਼ਕੀਲ ਦੇ ਪੁੱਤਰ ਦਾ ਜਲਦੀ ਹੀ ਵਿਆਹ ਹੋਣ ਵਾਲਾ ਸੀ। ਪੱਪੂ ਨੇ ਪੁਲਿਸ ਨੂੰ ਦੱਸਿਆ ਕਿ ਸ਼ਕੀਲ ਉਸ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਬੱਚਿਆਂ ਦੇ ਵਿਆਹ ਤੋਂ ਪਹਿਲਾਂ ਹੀ ਸ਼ਕੀਲ ਮੇਰੀ ਪਤਨੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ। ਪੁਲਿਸ ਨੇ ਫਿਲਹਾਲ ਸ਼ਕੀਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਪ੍ਰੇਮ ਸਬੰਧਾਂ ਦਾ ਸ਼ੱਕ

ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਵਿਚਕਾਰ ਪਹਿਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਇਸੇ ਕਾਰਨ ਹੀ ਇਹ ਰਿਸ਼ਤਾ ਹੋ ਰਿਹਾ ਹੈ। ਪਰ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਦੋਵੇਂ ਇੰਨਾ ਵੱਡਾ ਕਦਮ ਚੁੱਕਣਗੇ। ਦੋਵਾਂ ਦਾ ਪੂਰਾ ਪਰਿਵਾਰ ਹੈ। ਪੱਪੂ ਨੇ ਸ਼ਕੀਲ 'ਤੇ ਆਪਣੀ ਪਤਨੀ ਨੂੰ ਅਗਵਾ ਕਰਨ ਦਾ ਇਲਜ਼ਾਮ ਲਗਾਇਆ ਹੈ।

- PTC NEWS

Top News view more...

Latest News view more...

PTC NETWORK