Kapurthala News : ਕਪੂਰਥਲਾ ਦੀ ਸੰਦੀਪ ਕੌਰ ਨੇ ਪੰਜਾਬ ਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ, ਇੰਡੀਗੋ ਏਅਰ ਲਾਈਨ 'ਚ ਚੁਣੀ ਫਸਟ ਅਫ਼ਸਰ
Kapurthala Girl Sandeep Kaur : ਪੰਜਾਬ ਦੀਆਂ ਧੀਆਂ ਵੀ ਮੁੰਡਿਆਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ। ਇਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਅਵਾਣ ਭੀਖੇਸਾਹ ਦੀ 27 ਸਾਲਾ ਸੰਦੀਪ ਕੌਰ ਪੁੱਤਰੀ ਬਲਬੀਰ ਸਿੰਘ ਨੇ ਪੇਸ਼ ਕੀਤੀ ਹੈ, ਜੋ ਇੰਡੀਗੋ (Indigo Pilot) ਦੀ ਪਾਇਲਟ ਬਣੀ ਹੈ। ਸੰਦੀਪ ਕੌਰ ਦੀ ਇਸ ਪ੍ਰਾਪਤੀ ਨੇ ਜਿਥੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਹੀ ਮਾਪਿਆਂ ਦਾ ਸਿਰ ਉਚਾ ਚੁੱਕਿਆ ਹੈ। ਪਿੰਡ ਅਵਾਣ ਭੀਖੇਸਾਹ ਦੇ ਬਲਬੀਰ ਸਿੰਘ ਦੀ ਇਕਲੌਤੀ ਕੁੜੀ ਹੈ, ਜਦਕਿ ਉਸਦਾ ਮੁੰਡਾ ਜਰਮਨੀ ਵਿੱਚ ਆਪਣਾ ਕਾਰੋਬਾਰ ਕਰਦੇ ਹਨ।
ਜਾਣਕਾਰੀ ਮੁਤਾਬਕ ਉਸ ਦੇ ਮਾਤਾ-ਪਿਤਾ ਹਨ ਅਤੇ ਉਸ ਦੀ ਇਕ ਛੋਟਾ ਭਰਾ ਵੀ ਹੈ। ਪਾਇਲਟ ਬਣੀ ਸੰਦੀਪ ਕੌਰ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਸਖ਼ਤ ਮਿਹਨਤ ਸਦਕਾ ਐਰੋਸਪੇਸ ਇੰਜੀਨੀਅਰ ਚੰਡੀਗੜ੍ਹ ਪੜ੍ਹਾਈ ਕਰਨ ਤੋਂ ਬਾਅਦ ਪਾਇਲਟ ਬਣਨ ਨੂੰ ਤਰਜੀਹ ਦਿੱਤੀ ਅਤੇ ਇੰਜ ਕਰਨ ਤੋਂ ਬਾਅਦ ਡੀਜੀਸੀਏ ਪਾਸ ਕਰਨ ਉਪਰੰਤ ਸੀਪੀਐਲ ਪੂਨਾ ਵਿਖੇ ਦਾਖਲਾ ਲੈਕੇ ਆਪਣੀ ਸਿਖਲਾਈ ਪੂਰੀ ਕੀਤੀ।
ਸੰਦੀਪ ਕੌਰ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਇੰਡੀਗੋ ਏਅਰ ਲਾਈਨ ਵਿੱਚ ਫਸਟ ਅਫਸਰ ਵਜੋਂ ਨਿਯੁਕਤ ਹੋਈ ਹੈ, ਜਿਸਦਾ ਆਪਣਾ ਸੁਪਨਾ ਸੀ ਕਿ ਉਹ ਪਾਇਲਟ ਬਣਕੇ ਆਪਣੇ ਮਾਂ-ਬਾਪ ਤੇ ਪਿੰਡ ਦਾ ਨਾਮ ਰੌਸ਼ਨ ਕਰੇ। ਅੱਜ ਸੰਦੀਪ ਕੌਰ ਪਾਈਲਟ ਦਾ ਪਿੰਡ ਵਿੱਚ ਪੁੱਜਣ 'ਤੇ ਪਿਤਾ ਬਲਵੀਰ ਸਿੰਘ, ਮਾਤਾ ਸੁਰਿੰਦਰ ਕੌਰ, ਰਿਸਤੇਦਰਾਂ ਅਤੇ ਪਿੰਡ ਵਾਸੀਆਂ ਨੇ ਨਿੱਘਾ ਸੁਆਗਤ ਕੀਤਾ।
ਬਲਵੀਰ ਸਿੰਘ ਨੇ ਦੱਸਿਆ ਕਿ ਲੜਕੀਆਂ ਦਾ ਹਮੇਸਾ ਮਾਣ ਸਤਿਕਾਰ ਤੇ ਉਨ੍ਹਾਂ ਨੂੰ ਵੱਧ ਚੜ੍ਹ ਕੇ ਪੜ੍ਹਾਉਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਇਕ ਵਧੀਆ ਮੁਕਾਮ ਹਾਸਿਲ ਤੇ ਉਨ੍ਹਾਂ ਦਾ ਸੁਪਨਾ ਪੂਰਾ ਹੋ ਸਕੇ।
- PTC NEWS