Mallikarujan Kharge : ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਦੀ ਪੰਜਾਬ 'ਚ ਹੋਵੇਗੀ ਪੇਸ਼ੀ ! 2023 ਮਾਮਲੇ 'ਚ ਵਾਰੰਟ ਜਾਰੀ
Mallikarujan Kharge : ਕਾਂਗਰਸ (Congress) ਪ੍ਰਧਾਨ ਮੱਲਿਕਾਰਜੁਨ ਖੜਗੇ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਸੰਗਰੂਰ ਦੀ ਇੱਕ ਅਦਾਲਤ ਨੇ ਉਨ੍ਹਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ ਨੂੰ 19 ਸਤੰਬਰ ਤੱਕ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਖੜਗੇ ਵਿਰੁੱਧ ਇਹ ਵਾਰੰਟ ਜ਼ਮਾਨਤੀ ਹੈ। ਹਾਲਾਂਕਿ, ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਜ਼ਮਾਨਤ ਲੈਣੀ ਪਵੇਗੀ। ਖੜਗੇ ਨੇ ਕਰਨਾਟਕ ਚੋਣਾਂ ਦੌਰਾਨ ਬਜਰੰਗ ਦਲ (Bajrang Dal) ਦੀ ਤੁਲਨਾ ਪੀਐਫਆਈ ਨਾਲ ਕਰਨ ਤੋਂ ਬਾਅਦ ਮੱਲਿਕਾਰਜੁਨ ਖੜਗੇ ਦੀਆਂ ਮੁਸ਼ਕਲਾਂ ਵਧ ਗਈਆਂ ਹਨ
ਇਹ ਮਾਮਲਾ ਬਜਰੰਗ ਦਲ ਵੱਲੋਂ 2023 ਦੇ ਕਰਨਾਟਕ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਸੰਬੰਧੀ ਦਾਇਰ ਸ਼ਿਕਾਇਤ ਨਾਲ ਸਬੰਧਤ ਹੈ।
ਸੰਗਰੂਰ ਦੇ ਵਸਨੀਕ ਹਿਤੇਸ਼ ਭਾਰਤਵਾਜ (ਬਜਰੰਗ ਦਲ) ਵੱਲੋਂ ਸ਼ਿਕਾਇਤ ਦੇ ਅਨੁਸਾਰ, ਮਲਿਕਾਰੁਜਨ ਖੜਗੇ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਬਜਰੰਗ ਦਲ ਦੀ ਤੁਲਨਾ ਪਾਬੰਦੀਸ਼ੁਦਾ ਸੰਗਠਨ ਪੀਐਫਆਈ ਨਾਲ ਕੀਤੀ ਸੀ। ਫਿਰ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਬਜਰੰਗ ਦਲ 'ਤੇ ਪਾਬੰਦੀ ਲਗਾ ਦੇਵੇਗੀ। ਇਸ ਮਾਮਲੇ ਵਿੱਚ ਅਦਾਲਤੀ ਕਾਰਵਾਈ ਇਸ ਸਮੇਂ ਚੱਲ ਰਹੀ ਹੈ। ਮਾਮਲਾ ਹੁਣ ਨਿਆਂਇਕ ਪ੍ਰਕਿਰਿਆ ਅਧੀਨ ਹੈ, ਅਤੇ ਅਦਾਲਤ ਮਾਮਲੇ ਵਿੱਚ ਅਗਲੇ ਕਦਮਾਂ ਦਾ ਫੈਸਲਾ ਕਰ ਰਹੀ ਹੈ।
ਸੰਗਰੂਰ ਅਦਾਲਤ ਦੇ ਫੈਸਲੇ ਦੇ ਅਨੁਸਾਰ, ਅਦਾਲਤ ਨੇ ਮਲਿਕਾਰੁਜਨ ਖੜਗੇ ਵਿਰੁੱਧ ₹15,000 ਦਾ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਜੇਕਰ ਮਲਿਕਾਰੁਜਨ ਖੜਗੇ 19 ਸਤੰਬਰ, 2026 ਨੂੰ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਹਨ, ਤਾਂ ਉਨ੍ਹਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਜਾਵੇਗਾ। ਅਦਾਲਤ ਨੇ ਪਹਿਲਾਂ ਖੜਗੇ ਨੂੰ ਨੋਟਿਸ ਜਾਰੀ ਕੀਤਾ ਸੀ।
ਕੀ ਹੈ ਪੂਰਾ ਮਾਮਲਾ?
ਦਰਅਸਲ, ਖੜਗੇ 'ਤੇ ਬਜਰੰਗ ਦਲ ਅਤੇ ਪਾਬੰਦੀਸ਼ੁਦਾ ਪੀਐਫਆਈ ਦੀ ਤੁਲਨਾ ਕਰਨ ਦਾ ਦੋਸ਼ ਹੈ। ਇੱਕ ਹਿੰਦੂਤਵ ਸੰਗਠਨ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਿਰੁੱਧ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਸੰਗਰੂਰ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨਕਰਤਾ ਨੇ ਦੋਸ਼ ਲਗਾਇਆ ਕਿ 2023 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ, ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ ਵਿੱਚ ਬਜਰੰਗ ਦਲ ਦੀ ਤੁਲਨਾ "ਸਿਮੀ ਅਤੇ ਅਲ-ਕਾਇਦਾ ਵਰਗੇ ਰਾਸ਼ਟਰ ਵਿਰੋਧੀ ਸੰਗਠਨਾਂ" ਨਾਲ ਕੀਤੀ ਸੀ।
ਇਹ ਵੀ ਪੜ੍ਹੋ...
Amritpal Singh ਦਾ ਨਾਮ ਐਫਬੀਆਈ ਦੀ ਲੋੜੀਂਦੀ ਸੂਚੀ ’ਚ ਸ਼ਾਮਲ ! ਕੈਨੇਡਾ ਤੇ
ਅਮਰੀਕਾ ’ਚ ਡਰੱਗ ਸਪਲਾਈ ਕਰਨ ਦਾ ਇਲਜ਼ਾਮ
Harjinder Kaur ਨੇ ਵੇਟਲਿਫਟਿੰਗ ’ਚ ਦਿਖਾਇਆ ਕਮਾਲ; CWG 2026 ਭਾਰਤ ਦੇ ਤਗਮਿਆਂ ਦੀ ਗਿਣਤੀ ਹੋਈ 12
Mohali News : 1.62 ਕਰੋੜ ਰੁਪਏ ਫਰਜ਼ੀ ਬਿੱਲ ਘੁਟਾਲਾ; ਸਾਬਕਾ XEN ਜੋਗਿੰਦਰ ਸਿੰਘ ਨੂੰ 5 ਸਾਲ ਦੀ ਕੈਦ
- PTC NEWS