Sangrur ਨਗਰ ਕੌਂਸਲ ਕਮੇਟੀ ਅਤੇ ਦੁਕਾਨਦਾਰ ਆਹਮੋ -ਸਾਹਮਣੇ, ਦੁਕਾਨਾਂ ਸੀਲ ਕਰਨ ਨੂੰ ਲੈ ਕੇ ਭਖਿਆ ਵਿਵਾਦ
Sangrur News : ਸੰਗਰੂਰ 'ਚ ਨਗਰ ਕੌਂਸਲ ਕਮੇਟੀ ਅਤੇ ਦੁਕਾਨਦਾਰ ਆਹਮੋ -ਸਾਹਮਣੇ ਹੋ ਗਏ ਹਨ। ਨਗਰ ਕੌਂਸਲ ਸੰਗਰੂਰ ਵੱਲੋਂ ਸੰਗਰੂਰ ਦੇ ਨਾਭਾ ਗੇਟ ਇਲਾਕੇ ਦੇ ਬਾਜ਼ਾਰ ਵਿੱਚ ਆ ਕੇ ਤਿੰਨ ਦੁਕਾਨਾਂ ਨੂੰ ਸੀਲ ਕੀਤਾ ਜਾ ਰਿਹਾ ਸੀ। ਨਗਰ ਕੌਂਸਲ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਦੁਕਾਨਾਂ ਦੀ ਉਸਾਰੀ ਨਜਾਇਜ਼ ਤਰੀਕੇ ਨਾਲ ਹੋਈ ਹੈ ,ਜਿਸ ਕਾਰਨ ਦੁਕਾਨਾਂ ਨੂੰ ਸੀਲ ਕੀਤਾ ਜਾ ਰਿਹਾ ਸੀ ਪਰ ਦੁਕਾਨਦਾਰਾਂ ਦੇ ਨਾਲ ਸ਼ਹਿਰ ਸੰਗਰੂਰ ਦੇ 10 ਐਮਸੀ ਦੁਕਾਨਦਾਰਾਂ ਦੇ ਨਾਲ ਆ ਕੇ ਖੜੇ ਹੋ ਗਏ ਤੇ ਬਵਾਲ ਮੱਚ ਗਿਆ।
ਇਹ ਹੱਲਾ ਗੁੱਲਾ ਤੁਸੀਂ ਸੰਗਰੂਰ ਸ਼ਹਿਰ ਦੇ ਬਾਜ਼ਾਰ ਦਾ ਦੇਖ ਰਹੇ ਹੋ ਜਿੱਥੇ ਵੱਡੇ ਇਲਜ਼ਾਮ ਦੁਕਾਨਦਾਰਾਂ ਅਤੇ 10 ਐਮਸੀ ਸਾਹਿਬਾਨਾਂ ਵੱਲੋਂ ਨਗਰ ਕੌਂਸਲ ਦੇ ਉੱਪਰ ਹੀ ਲਗਾਏ ਗਏ ਹਨ। ਇਲਜ਼ਾਮ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਬਿਨਾਂ ਮਤਲਬ ਤੋਂ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ ,ਜੋ ਦੁਕਾਨਦਾਰ ਪੈਸੇ ਦੇ ਦਿੰਦੇ ਹਨ ,ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਂਦਾ। ਜਿਹੜੇ ਦੁਕਾਨਦਾਰ ਨਗਰ ਕੌਂਸਲ ਨੂੰ ਰਿਸ਼ਵਤ ਨਹੀਂ ਦਿੰਦੇ ,ਉਹਨਾਂ ਨੂੰ ਧੱਕੇਸ਼ਾਹੀ ਕੀਤੀ ਜਾਂਦੀ ਹੈ ਤੇ ਦੁਕਾਨਾਂ ਸੀਲ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।
ਈਓ ਸੰਗਰੂਰ ਇਸ ਮਾਮਲੇ ਦੇ ਉੱਪਰ ਕੈਮਰੇ ਦੇ ਉੱਪਰ ਨਹੀਂ ਬੋਲੇ। ਉਹਨਾਂ ਦੇ ਵੱਲੋਂ ਵਾਰ-ਵਾਰ ਸਵਾਲ ਕਰਨ ਦੇ ਬਾਵਜੂਦ ਵੀ ਨੋ ਕਮੈਂਟ ਕਿਹਾ ਗਿਆ। ਇੱਕ ਦੁਕਾਨ ਨੂੰ ਨਗਰ ਕੌਂਸਲ ਵੱਲੋਂ ਸੀਲ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਦੋ ਦੁਕਾਨਾਂ ਨੂੰ ਜਦੋਂ ਸੀਲ ਕਰਨ ਆਏ ਤਾਂ ਲੋਕਾਂ ਨੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪੁਲਿਸ ਨਗਰ ਕੌਂਸਲ ਦੇ ਈਅਰ ਨੂੰ ਭੀੜ ਦੇ ਵਿੱਚੋਂ ਕੱਢ ਕੇ ਲੈ ਗਈ ਅਤੇ ਹੁਣ ਸਾਰੇ ਦੁਕਾਨਦਾਰਾਂ ਦੇ ਵੱਲੋਂ ਸੰਗਰੂਰ ਦੇ ਬਾਜ਼ਾਰ ਬੰਦ ਕੀਤੇ ਜਾ ਰਹੇ ਹਨ।
- PTC NEWS