Sat, Dec 7, 2024
Whatsapp

Sargun Mehta : ਸਰਗੁਣ ਮਹਿਤਾ ਕਰਵਾਉਣਾ ਚਾਹੁੰਦੀ ਹੈ ਦੂਜੀ ਵਾਰ ਵਿਆਹ! ਜਾਣੋ ਕਿਹੜੀ ਕਸਰ ਪੂਰੀ ਕਰਨਾ ਚਾਹੁੰਦੀ ਹੈ ਅਦਾਕਾਰਾ

Sargun Mehta and Ravi Dubey love story : ਅਦਾਕਾਰਾ ਨੇ ਇੱਕ ਪੋਡਕਾਸਟ ਵਿੱਚ ਦੂਜੀ ਵਾਰ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤਾ ਹੈ ਅਤੇ ਉਹ ਪਿਛਲੀ ਵਾਰ ਰਵੀ ਦੂਬੇ ਨਾਲ ਹੋਏ ਵਿਆਹ ਦੀ ਬਾਕੀ ਬਚੀ ਇੱਕ ਕਮੀ ਨੂੰ ਇਸ ਵਾਰ ਪੂਰਾ ਕਰਨਾ ਚਾਹੁੰਦੀ ਹੈ।

Reported by:  PTC News Desk  Edited by:  KRISHAN KUMAR SHARMA -- November 15th 2024 03:35 PM -- Updated: November 15th 2024 04:05 PM
Sargun Mehta : ਸਰਗੁਣ ਮਹਿਤਾ ਕਰਵਾਉਣਾ ਚਾਹੁੰਦੀ ਹੈ ਦੂਜੀ ਵਾਰ ਵਿਆਹ! ਜਾਣੋ ਕਿਹੜੀ ਕਸਰ ਪੂਰੀ ਕਰਨਾ ਚਾਹੁੰਦੀ ਹੈ ਅਦਾਕਾਰਾ

Sargun Mehta : ਸਰਗੁਣ ਮਹਿਤਾ ਕਰਵਾਉਣਾ ਚਾਹੁੰਦੀ ਹੈ ਦੂਜੀ ਵਾਰ ਵਿਆਹ! ਜਾਣੋ ਕਿਹੜੀ ਕਸਰ ਪੂਰੀ ਕਰਨਾ ਚਾਹੁੰਦੀ ਹੈ ਅਦਾਕਾਰਾ

Sargun Mehta and Ravi Dubey love story : ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਹੈ। ਅਦਾਕਾਰਾ ਨੇ ਇੱਕ ਪੋਡਕਾਸਟ ਵਿੱਚ ਦੂਜੀ ਵਾਰ ਵਿਆਹ ਕਰਵਾਉਣ ਦੀ ਇੱਛਾ ਜ਼ਾਹਰ ਕੀਤਾ ਹੈ ਅਤੇ ਉਹ ਪਿਛਲੀ ਵਾਰ ਰਵੀ ਦੂਬੇ ਨਾਲ ਹੋਏ ਵਿਆਹ ਦੀ ਬਾਕੀ ਬਚੀ ਇੱਕ ਕਮੀ ਨੂੰ ਇਸ ਵਾਰ ਪੂਰਾ ਕਰਨਾ ਚਾਹੁੰਦੀ ਹੈ।

ਦਰਅਸਲ, ਇਸ ਪੋਡਕਾਸਟ 'ਚ ਅਦਾਕਾਰਾ ਨੇ ਖੁੱਲ੍ਹ ਕੇ ਦਿਲ ਦੀਆਂ ਗੱਲਾਂ ਕੀਤੀਆਂ, ਜਿਸ ਦੌਰਾਨ ਦੂਜੀ ਵਾਰ ਵਿਆਹ ਦੀ ਗੱਲ ਸੁਣ ਕੇ ਇੱਕ ਵਾਰ ਤਾਂ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ।


ਅਦਾਕਾਰਾ ਨੇ ਕੀ ਕਿਹਾ

ਸਰਗੁਣ ਨੇ ਕਿਹਾ, ''ਮੇਰੀ ਅਤੇ ਰਵੀ ਦੀ ਇਹ ਲੰਮੇ ਸਮੇਂ ਤੋਂ ਇੱਛਾ ਹੈ ਕਿ ਉਹ ਦੋਵੇਂ ਦੂਜੀ ਵਾਰ ਵਿਆਹ ਕਰਨ, ਕਿਉਂਕਿ ਜਦੋਂ ਅਸੀਂ ਪਹਿਲਾਂ ਵਿਆਹ ਕਰਵਾਇਆ ਸੀ ਤਾਂ ਉਸ ਸਮੇਂ ਤਸਵੀਰਾਂ ਚੰਗੀਆਂ ਨਹੀਂ ਖਿੱਚੀਆਂ ਗਈਆਂ ਸਨ। ਇਸ ਲਈ ਅਸੀਂ ਸੋਚਿਆ ਕਿ 10 ਸਾਲ ਬਾਅਦ ਵਿਆਹ ਦੀ ਵਰ੍ਹੇਗੰਢ 'ਤੇ ਖਾਸ ਦੋਸਤਾਂ ਨਾਲ ਬਾਹਰ ਜਾ ਕੇ ਮੁੜ ਇੱਕ ਵਾਰ ਵਿਆਹ ਕਰਾਂਗੇ, ਪਰ ਉਸ ਸਮੇਂ ਅਸੀਂ ਕੰਮ 'ਚ ਰੁੱਝੇ ਹੋਏ ਸੀ। ਇਸ ਲਈ ਅਸੀਂ ਕੁੱਝ ਅਜਿਹਾ ਨਹੀਂ ਕਰ ਸਕੇ।'' ਦੱਸ ਦਈਏ ਕਿ ਸਰਗੁਣ ਮਿਹਿਤਾ ਤੇ ਰਵੀ ਦੂਬੇ ਦਸੰਬਰ ਮਹੀਨੇ ਵਿੱਚ ਆਪਣੇ ਵਿਆਹ ਦੀ 11ਵੀਂ ਵਰ੍ਹੇਗੰਢ ਮਨਾ ਰਿਹਾ ਹੈ।

ਕਿੱਥੋਂ ਸ਼ੁਰੂ ਹੋਈ ਸੀ ਰਵੀ ਤੇ ਸਰਗੁਣ ਦੀ ਲਵ ਸਟੋਰੀ ?

ਸਰਗੁਣ ਤੇ ਰਵੀ ਦੂਬੇ ਦੀ ਪ੍ਰੇਮ ਕਹਾਣੀ ਇੱਕ ਟੈਲੀਵਿਜ਼ਨ ਸੀਰੀਅਲ ਦੇ ਸੈੱਟਾਂ ਤੋਂ ਸ਼ੁਰੂ ਹੋਈ ਸੀ, ਜਿੱਥੇ ਉਹ ਪਹਿਲੀ ਵਾਰ ਮਿਲੇ ਸਨ ਅਤੇ ਦੋਵਾਂ 'ਚ ਇੱਕ ਡੂੰਘੀ ਸਾਂਝ ਬਣ ਗਈ ਸੀ, ਜਿਸ ਤੋਂ ਬਾਅਦ ਇਹ ਰਿਸ਼ਤਾ ਉਭਰਦਾ ਗਿਆ। ਉਪਰੰਤ ਇੱਕ ਡਾਂਸ ਰਿਐਲਿਟੀ ਸ਼ੋਅ ਵਿੱਚ ਰਵੀ ਦੂਬੇ ਨੇ ਸਰਗੁਣ ਮਹਿਤਾ ਨੂੰ ਵਿਆਹ ਦਾ ਆਫਰ ਦਿੱਤਾ ਅਤੇ 7 ਦਸੰਬਰ 2013 ਨੂੰ ਦੋਹਾਂ ਨੇ ਵਿਆਹ ਕਰਵਾ ਲਿਆ।

- PTC NEWS

Top News view more...

Latest News view more...

PTC NETWORK