Sawan Purnima 2024 : ਕਦੋਂ ਹੈ ਸਾਵਣ ਪੂਰਨਿਮਾ, ਜਾਣੋ ਸ਼ੁਭ ਮਹੂਰਤ ਅਤੇ ਪੂਜਾ ਦੀ ਵਿਧੀ
Sawan Purnima 2024 : ਹਿੰਦੂ ਧਰਮ 'ਚ ਪੂਰਨਿਮਾ ਤਿਥੀ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਲਈ ਹਿੰਦੂ ਧਰਮ ਵਾਲੇ ਲੋਕ ਗੰਗਾ 'ਚ ਇਸ਼ਨਾਨ ਕਰਕੇ ਪੁੰਨ ਕਮਾਉਂਦੇ ਹਨ। ਇਸ ਦਿਨ ਲੋਕ ਵਿਸ਼ਵਾਸ ਦੀ ਡੁਬਕੀ ਲੈਂਦੇ ਹਨ ਅਤੇ ਸੰਸਾਰ ਦੇ ਸਿਰਜਣਹਾਰ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਦੀ ਪੂਜਾ ਕਰਦੇ ਹਨ। ਨਾਲ ਹੀ ਇਸ ਦਿਨ ਜਾਪ ਅਤੇ ਤਪੱਸਿਆ ਦੇ ਨਾਲ-ਨਾਲ ਦਾਨ-ਪੁੰਨ ਕਰਨ ਦੀ ਵੀ ਪਰੰਪਰਾ ਹੈ।
ਜੋਤਿਸ਼ ਮੁਤਾਬਕ ਸਾਵਣ ਮਹੀਨੇ ਦੀ ਪੂਰਨਮਾਸ਼ੀ 19 ਅਗਸਤ ਨੂੰ ਹੈ। ਇਸ ਦਿਨ ਸਾਵਣ ਦਾ ਆਖਰੀ ਸੋਮਵਾਰ ਅਤੇ ਰੱਖੜੀ ਦਾ ਤਿਉਹਾਰ ਵੀ ਮਨਾਇਆ ਜਾਵੇਗਾ। ਇਸ ਦਿਨ ਸ਼ੋਭਨ ਯੋਗ, ਕਰਣ ਯੋਗ ਦੇ ਨਾਲ-ਨਾਲ ਲਕਸ਼ਮੀ ਨਰਾਇਣ ਯੋਗ ਦਾ ਵੀ ਗਠਨ ਹੋ ਰਿਹਾ ਹੈ। ਇਸ ਸ਼ੁਭ ਤਿਥੀ 'ਤੇ ਭਗਵਾਨ ਵਿਸ਼ਨੂੰ ਦੀ ਪੂਜਾ ਅਤੇ ਦਾਨ ਕਰਨ ਨਾਲ ਵੀ ਵਿਅਕਤੀ ਨੂੰ ਭਗਵਾਨ ਵਿਸ਼ਨੂੰ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।
19 ਅਗਸਤ ਦਾ ਦਿਨ ਸੰਯੋਗ
ਜੋਤਿਸ਼ ਮੁਤਾਬਕ ਸਾਵਣ ਦੀ ਪੂਰਨਮਾਸ਼ੀ 'ਤੇ ਬਣਨ ਵਾਲੇ ਸ਼ੋਭਨ ਯੋਗ ਦਾ ਦੁਰਲੱਭ ਸੰਯੋਗ ਰਾਤ 12:45 ਤੱਕ ਰਹੇਗਾ। ਦਸ ਦਈਏ ਕਿ ਸ਼ੋਭਨ ਯੋਗ ਨੂੰ ਸ਼ੁਭ ਕੰਮਾਂ ਲਈ ਉੱਤਮ ਮੰਨਿਆ ਜਾਂਦਾ ਹੈ। ਇਸ ਯੋਗ 'ਚ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਨਾਲ ਮਨਚਾਹੇ ਫਲ ਪ੍ਰਾਪਤ ਹੁੰਦੇ ਹਨ। ਨਾਲ ਹੀ ਸਾਵਣ ਦੀ ਪੂਰਨਮਾਸ਼ੀ ਵਾਲੇ ਦਿਨ ਕਰਣ ਯੋਗ ਬਣਨ ਕਾਰਨ ਇਸ ਦਿਨ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਇਸ ਯੋਗ 'ਚ ਲਕਸ਼ਮੀ ਨਾਰਾਇਣ ਦੀ ਪੂਜਾ ਕਰਨ ਨਾਲ ਘਰ 'ਚ ਸੁੱਖ ਦੇ ਨਾਲ-ਨਾਲ ਖੁਸ਼ਹਾਲੀ ਵੀ ਆਉਂਦੀ ਹੈ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਜੋਤਸ਼ੀਆਂ ਅਤੇ ਆਚਾਰੀਆ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
- PTC NEWS