Sat, Jul 27, 2024
Whatsapp

ਦੇਖੋ ਉਸ ਸਮੇਂ ਦੀਆਂ ਭਾਵੁਕ ਤਸਵੀਰਾਂ ਜਦੋਂ ਪਿਤਾ ਹਿੱਕ ਨਾਲ ਲਾਈ ਬੈਠਾ ਸੀ ਪੁੱਤ ਸਿੱਧੂ ਮੂਸੇਵਾਲਾ ਦੇ ਫੁੱਲ

ਅੱਜ ਵੀ ਪਰਿਵਾਰ ਵੱਲੋਂ ਇਨਸਾਫ ਦੀ ਉਡੀਕ ਕੀਤੀ ਜਾ ਰਹੀ ਹੈ। ਹਾਲਾਂਕਿ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਮੁਲਜ਼ਮ ਅੱਜ ਜੇਲ੍ਹ ’ਚ ਹਨ ਪਰ ਇਸ ਮਾਮਲੇ ਨਾਲ ਜੁੜੇ ਮਾਸਟਰਮਾਈਂਡ ਅਜੇ ਵੀ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹਨ।

Reported by:  PTC News Desk  Edited by:  Aarti -- May 29th 2024 06:00 AM
ਦੇਖੋ ਉਸ ਸਮੇਂ ਦੀਆਂ ਭਾਵੁਕ ਤਸਵੀਰਾਂ ਜਦੋਂ ਪਿਤਾ ਹਿੱਕ ਨਾਲ ਲਾਈ ਬੈਠਾ ਸੀ ਪੁੱਤ ਸਿੱਧੂ ਮੂਸੇਵਾਲਾ ਦੇ ਫੁੱਲ

ਦੇਖੋ ਉਸ ਸਮੇਂ ਦੀਆਂ ਭਾਵੁਕ ਤਸਵੀਰਾਂ ਜਦੋਂ ਪਿਤਾ ਹਿੱਕ ਨਾਲ ਲਾਈ ਬੈਠਾ ਸੀ ਪੁੱਤ ਸਿੱਧੂ ਮੂਸੇਵਾਲਾ ਦੇ ਫੁੱਲ

sidhu moosewala 2nd death Anniversary: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਹੈ। ਜਿੱਥੇ ਪਰਿਵਾਰ ਅਜੇ ਵੀ ਉਸ ਸਦਮੇ ਚੋਂ ਬਾਹਰ ਨਹੀਂ ਨਿਕਲ ਸਕਿਆ ਹੈ ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਪ੍ਰਸ਼ਸਕ ਵੀ ਸਦਮੇ ’ਚ ਹਨ। ਅੱਜ ਵੀ ਪਰਿਵਾਰ ਵੱਲੋਂ ਇਨਸਾਫ ਦੀ ਉਡੀਕ ਕੀਤੀ ਜਾ ਰਹੀ ਹੈ। ਹਾਲਾਂਕਿ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਮੁਲਜ਼ਮ ਅੱਜ ਜੇਲ੍ਹ ’ਚ ਹਨ ਪਰ ਇਸ ਮਾਮਲੇ ਨਾਲ ਜੁੜੇ ਮਾਸਟਰਮਾਈਂਡ ਅਜੇ ਵੀ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹਨ। 

ਦੱਸ ਦਈਏ ਕਿ ਮੂਸੇਵਾਲਾ ਦੀ ਮੌਤ ਦੇ ਦੌਰਾਨ ਉਨ੍ਹਾਂ ਦੇ ਮਾਪਿਆਂ ਦਾ ਦੁੱਖ ਕਿਸੇ ਤੋਂ ਵੀ ਨਹੀਂ ਦੇਖਿਆ ਗਿਆ ਸੀ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਗਾਇਕ ਦੇ ਜਿਸ ਸਮੇਂ ਫੁੱਲ ਚੁਗ ਰਹੇ ਸੀ ਤਾਂ ਮੂਸੇਵਾਲਾ ਦੀ ਮਾਂ ਪੁੱਤ ਦੇ ਫੁੱਲ ਚੁਗਦੀ ਸਿੱਧੂ ਮੂਸੇਵਾਲਾ ਨੂੰ ਆਵਾਜਾਂ ਮਾਰ ਰਹੀ ਸੀ। ਇਹ ਤਸਵੀਰਾਂ ਦਿਲ ਨੂੰ ਝੰਜੋੜਨ ਵਾਲਿਆਂ ਹਨ। ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੋਈਆਂ ਸੀ। ਬੇਹੱਦ ਭਾਵੁਕ ਤਸਵੀਰਾਂ-- ਪੁੱਤ ਦੇ ਫੁੱਲ ਚੁਗਦੀ ਸਿੱਧੂ ਮੂਸੇਵਾਲਾ ਨੂੰ ਆਵਾਜਾਂ ਮਾਰ ਰਹੀ ਸੀ ਗਾਇਕ ਦੀ ਮਾਂ ਸਿੱਧੂ ਮੂਸੇਵਾਲਾ ਦੀ ਮਾਂ ਰੋਂਦੀ ਹੋਈ ਕਹਿ ਰਹੀ ਸੀ ਕਿ ‘ਮੇਰੇ ਛੇ ਫੁੱਟੇ ਪੁੱਤ ਨੂੰ ਨਿੱਕੀ ਜਿਹੀ ਢੇਰੀ ਬਣਾ ਤਾ ਦੁਸ਼ਮਣਾਂ ਨੇ'। ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਪਸੀਜ ਗਿਆ ਅਤੇ ਪ੍ਰਸ਼ੰਸਕ ਵੀ ਭਾਵੁਕ ਹੋ ਰਹੇ ਸੀ ਜਿਸ ਗਾਇਕ ਨੇ ਪਿੰਡ ਮੂਸਾ ਅਤੇ ਪੂਰੇ ਮਾਨਸਾ ਜਿਲ੍ਹੇ ਦਾ ਨਾਮ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਸੀ। ਬੇਹੱਦ ਭਾਵੁਕ ਤਸਵੀਰਾਂ-- ਪੁੱਤ ਦੇ ਫੁੱਲ ਚੁਗਦੀ ਸਿੱਧੂ ਮੂਸੇਵਾਲਾ ਨੂੰ ਆਵਾਜਾਂ ਮਾਰ ਰਹੀ ਸੀ ਗਾਇਕ ਦੀ ਮਾਂ


ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਨੂੰ ਪਰਿਵਾਰ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੀਤਾ ਗਿਆ ਸੀ। ਇਸ ਸਮੇਂ ਸਿੱਧੂ ਮੂਸੇਵਾਲਾ ਦੇ ਪਿਤਾ ਹਿੱਕ ਨਾਲ ਸਿੱਧੂ ਮੂਸੇਵਾਲਾ ਦੇ ਫੁੱਲ ਲਾਈ ਬੈਠਾ ਸੀ। ਬੇਹੱਦ ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਹਨ। ਪਿਤਾ ਹਿੱਕ ਨਾਲ ਲਾਈ ਬੈਠਾ ਪੁੱਤ ਸਿੱਧੂ ਮੂਸੇਵਾਲਾ ਦੇ ਫੁੱਲ, ਦੇਖੋ ਬੇਹੱਦ ਭਾਵੁਕ ਤਸਵੀਰਾਂ

ਪੁੱਤ ਦੇ ਫ਼ੁੱਲ ਚੁਗਣ ਆਏ ਮਾਂ ਪਿਓ ਦਾ ਦਰਦ ਦੇਖ ਹਰ ਕਿਸੇ ਦਾ ਅੱਖਾਂ ਹੋਈਆਂ ਨਮ--ਵੇਖੋ ਵੀਡੀਓ 

 

ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਦੇਸ਼ ਵਿਦੇਸ਼ ‘ਚ ਸਿੱਧੂ ਮੂਸੇਵਾਲਾ ਦੇ ਫੈਨਸ ‘ਚ ਰੋਸ ਪਾਇਆ ਜਾ ਰਿਹਾ ਸੀ। ਉੱਥੇ ਹੀ ਸੂਬੇ ਦੀ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕ ਚਿੰਤਾ ਜਤਾ ਰਹੇ ਸੀ। 

- PTC NEWS

Top News view more...

Latest News view more...

PTC NETWORK