September Born Personality : ਸਤੰਬਰ 'ਚ ਜਨਮ ਲੈਣ ਵਾਲਿਆਂ 'ਚ ਹੁੰਦੀਆਂ ਹਨ ਇਹ ਖੂਬੀਆਂ, ਸਿਰਫ਼ ਇੱਕ ਆਦਤ ਛੱਡਣ ਨਾਲ ਬਣ ਜਾਂਦੇ ਹਨ ਖ਼ਾਸ
September Born Personality : ਇਸ ਗੱਲ ਤੋਂ ਕੋਈ ਅਣਜਾਣ ਨਹੀਂ ਹੋਵੇਗਾ ਕਿ ਸਤੰਬਰ ਦਾ ਮਹੀਨਾ ਸਾਲ ਦਾ ਨੌਵਾਂ ਮਹੀਨਾ ਹੁੰਦਾ ਹੈ, ਇਸ ਮਹੀਨੇ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ। ਤੁਹਾਨੂੰ ਤੇਜ਼ ਧੁੱਪ ਤੋਂ ਰਾਹਤ ਮਿਲਦੀ ਹੈ ਅਤੇ ਠੰਡੀ ਹਵਾ ਦੇ ਝੱਖੜ ਤੁਹਾਨੂੰ ਆਰਾਮ ਦਿੰਦੇ ਹਨ। ਦਸ ਦਈਏ ਕਿ ਇਹ ਮੌਸਮ ਸਤੰਬਰ ਮਹੀਨੇ 'ਚ ਜਨਮ ਲੈਣ ਵਾਲਿਆਂ 'ਤੇ ਵੀ ਪ੍ਰਭਾਵਤ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਦਸਾਂਗੇ ਕਿ ਸਤੰਬਰ ਮਹੀਨੇ 'ਚ ਜਨਮ ਲੈਣ ਵਾਲੇ ਲੋਕ ਕਿਵੇਂ ਦੇ ਹੁੰਦੇ ਹਨ, ਕਿਹੜੇ ਗੁਣ ਉਨ੍ਹਾਂ ਨੂੰ ਦੂਜਿਆਂ ਤੋਂ ਵੱਖ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਕਿਹੜੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸੰਗਠਿਤ ਅਤੇ ਅਨੁਸ਼ਾਸਿਤ : ਸਤੰਬਰ ਮਹੀਨੇ 'ਚ ਪੈਦਾ ਹੋਏ ਲੋਕ ਅਨੁਸ਼ਾਸਨ ਲਈ ਜਾਣੇ ਜਾਣਦੇ ਹਨ। ਕਿਉਂਕਿ ਉਹ ਸਭ ਕੁਝ ਯੋਜਨਾਬੱਧ ਤਰੀਕੇ ਨਾਲ ਕਰਨਾ ਪਸੰਦ ਕਰਦੇ ਹਨ ਅਤੇ ਆਪਣੀ ਜ਼ਿੰਦਗੀ 'ਚ ਕਦੇ ਵੀ ਹਫੜਾ-ਦਫੜੀ ਪਸੰਦ ਨਹੀਂ ਕਰਦੇ। ਉਨ੍ਹਾਂ ਕੋਲ ਹਰ ਕੰਮ ਲਈ ਯੋਜਨਾ ਹੁੰਦੀ ਹੈ, ਅਤੇ ਉਹ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ 'ਚ ਜੇਕਰ ਉਨ੍ਹਾਂ ਦੀ ਕੋਈ ਯੋਜਨਾ ਦੂਜਿਆਂ ਕਾਰਨ ਅਟਕ ਜਾਂਦੀ ਹੈ, ਤਾਂ ਉਨ੍ਹਾਂ ਕੋਲ ਵੀ ਪਲਾਨ ਬੀ ਤਿਆਰ ਹੁੰਦਾ ਹੈ।
ਤਰਕ ਅਤੇ ਵਿਹਾਰਕ : ਇਸ ਮਹੀਨੇ 'ਚ ਜਨਮੇ ਲੋਕ ਤੁਹਾਨੂੰ ਆਪਣੇ ਤਰਕ ਨਾਲ ਹੈਰਾਨ ਕਰ ਸਕਦੇ ਹਨ। ਇਹ ਲੋਕ ਕਿਸੇ ਵੀ ਸਮੱਸਿਆ ਦਾ ਹੱਲ ਤਰਕ ਅਤੇ ਵਿਵੇਕ ਨਾਲ ਲੱਭਣ ਦੇ ਮਾਹਿਰ ਵੀ ਮੰਨੇ ਜਾਂਦੇ ਹਨ। ਉਨ੍ਹਾਂ ਦੀ ਸੋਚ ਵਿਹਾਰਕ ਹੁੰਦੀ ਹੈ, ਇਸ ਲਈ ਉਹ ਹਰ ਸਥਿਤੀ ਦਾ ਸਹੀ ਮੁਲਾਂਕਣ ਕਰਨ ਦੇ ਯੋਗ ਹੁੰਦੇ ਹਨ। ਅਕਸਰ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਉਨ੍ਹਾਂ ਤੋਂ ਸਲਾਹ ਲੈਂਦੇ ਦੇਖ ਸਕਦੇ ਹੋ।
ਮਿਹਨਤੀ : ਮੰਨਿਆ ਜਾਂਦਾ ਹੈ ਕਿ ਸਤੰਬਰ 'ਚ ਪੈਦਾ ਹੋਏ ਲੋਕਾਂ 'ਚ ਮਿਹਨਤ ਦਾ ਗੁਣ ਅਨੋਖਾ ਹੁੰਦਾ ਹੈ, ਇਹ ਲੋਕ ਹਮੇਸ਼ਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਮਿਹਨਤ 'ਚ ਕੋਈ ਨਾ ਕੋਈ ਕਮੀ ਹੈ ਅਤੇ ਇਸ ਲਈ ਉਹ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਨੂੰ ਵਧਾਉਂਦੇ ਰਹਿੰਦੇ ਹਨ। ਕੰਮ ਪ੍ਰਤੀ ਉਨ੍ਹਾਂ ਦਾ ਸਮਰਪਣ ਉਨ੍ਹਾਂ ਨੂੰ ਆਪਣੇ ਕਰੀਅਰ ਅਤੇ ਕਾਰੋਬਾਰ ਦੇ ਸਿਖਰ 'ਤੇ ਲੈ ਜਾਂਦਾ ਹੈ। ਉਹ ਜ਼ਿੰਦਗੀ 'ਚ ਸਫ਼ਲਤਾ ਪ੍ਰਾਪਤ ਕਰਨ ਲਈ ਕਿਸੇ ਕਿਸਮ ਦਾ ਸ਼ਾਰਟਕੱਟ ਨਹੀਂ ਲੈਂਦੇ।
ਸਿਹਤ : ਸਤੰਬਰ ਮਹੀਨੇ 'ਚ ਜਨਮੇ ਲੋਕ ਆਪਣੀ ਸਰੀਰਕ ਸਿਹਤ ਨੂੰ ਲੈ ਕੇ ਹਮੇਸ਼ਾ ਸੁਚੇਤ ਰਹਿੰਦੇ ਹਨ। ਉਹ ਆਪਣੇ ਖਾਣ-ਪੀਣ ਦਾ ਵੀ ਧਿਆਨ ਰੱਖਦੇ ਹਨ। ਵੈਸੇ ਤਾਂ ਉਮਰ ਦੇ ਨਾਲ-ਨਾਲ ਉਹ ਜੋੜਾਂ ਦੇ ਦਰਦ, ਮੋਟਾਪੇ ਅਤੇ ਇਨਸੌਮਨੀਆ ਤੋਂ ਪੀੜਤ ਹੋ ਸਕਦੇ ਹਨ। ਇਨ੍ਹਾਂ ਲੋਕਾਂ ਨੂੰ ਆਪਣੇ ਆਪ ਨੂੰ ਫਿੱਟ ਰੱਖਣ ਲਈ ਯੋਗਾ ਅਤੇ ਮੈਡੀਟੇਸ਼ਨ ਦਾ ਸਹਾਰਾ ਲੈਣਾ ਚਾਹੀਦਾ ਹੈ।
ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ : ਸਤੰਬਰ 'ਚ ਪੈਦਾ ਹੋਏ ਲੋਕਾਂ 'ਚ ਕਈ ਗੁਣ ਹੁੰਦੇ ਹਨ ਪਰ ਉਨ੍ਹਾਂ 'ਚ ਕੁਝ ਕਮੀਆਂ ਵੀ ਦੇਖਣ ਨੂੰ ਮਿਲਦੀਆਂ ਹਨ। ਇਸ ਮਹੀਨੇ 'ਚ ਜਨਮੇ ਲੋਕ ਆਪਣੇ ਦੁਆਰਾ ਕੀਤੇ ਕੰਮਾਂ ਦੀ ਬਹੁਤ ਤਾਰੀਫ਼ ਕਰਦੇ ਹਨ, ਇਸ ਲਈ ਕਈ ਵਾਰ ਲੋਕ ਉਨ੍ਹਾਂ ਤੋਂ ਦੂਰੀ ਬਣਾ ਸਕਦੇ ਹਨ। ਨਾਲ ਹੀ ਉਨ੍ਹਾਂ ਨੂੰ ਦੂਜਿਆਂ ਨੂੰ ਆਪਣੇ ਨਾਲੋਂ ਘੱਟ ਸਮਝਣ ਦੀ ਆਦਤ ਵੀ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਸਮਾਜਿਕ ਪੱਧਰ 'ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਜੇਕਰ ਉਹ ਆਪਣੇ ਚਰਿੱਤਰ 'ਚੋਂ ਇਨ੍ਹਾਂ ਕਮੀਆਂ ਨੂੰ ਦੂਰ ਕਰ ਲੈਣ ਤਾਂ ਉਹ ਜ਼ਿੰਦਗੀ 'ਚ ਵੱਡੀ ਸਫ਼ਲਤਾ ਹਾਸਲ ਕਰ ਸਕਦੇ ਹਨ।
- PTC NEWS