Mon, Feb 16, 2026
Whatsapp

CM ਭਗਵੰਤ ਮਾਨ ਫਿਰ ਫੋਰਟਿਸ ਹਸਪਤਾਲ 'ਚ ਹੋਏ ਦਾਖਲ , ਪਹਿਲਾਂ ਮੋਗਾ ਰੈਲੀ 'ਚ ਕੀਤੀ ਸੀ ਸ਼ਿਰਕਤ

CM Bhagwant Mann : ਮੋਗਾ 'ਚ ਰੈਲੀ ਵਿੱਚ ਸ਼ਾਮਲ ਹੋਣ ਤੋਂ ਬਾਅਦ CM ਭਗਵੰਤ ਮਾਨ ਦੁਬਾਰਾ ਹਸਪਤਾਲ ਵਿੱਚ ਦਾਖਲ ਹੋ ਗਏ ਹਨ। ਉਹ ਸ਼ਾਮ 7:30 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ। ਅੱਜ ਸਵੇਰੇ ਹੀ CM ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਅਤੇ ਹਸਪਤਾਲ ਤੋਂ ਡਿਸਚਾਰਜ ਹੁੰਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਦੇ ਕਿੱਲੀ ਚਾਹਲਾਂ ਪਿੰਡ ਵਿੱਚ ਰੈਲੀ 'ਚ ਸ਼ਿਰਕਤ ਕੀਤੀ ਸੀ

Reported by:  PTC News Desk  Edited by:  Shanker Badra -- February 16th 2026 09:03 PM
CM ਭਗਵੰਤ ਮਾਨ ਫਿਰ ਫੋਰਟਿਸ ਹਸਪਤਾਲ 'ਚ ਹੋਏ ਦਾਖਲ , ਪਹਿਲਾਂ ਮੋਗਾ ਰੈਲੀ 'ਚ ਕੀਤੀ ਸੀ ਸ਼ਿਰਕਤ

CM ਭਗਵੰਤ ਮਾਨ ਫਿਰ ਫੋਰਟਿਸ ਹਸਪਤਾਲ 'ਚ ਹੋਏ ਦਾਖਲ , ਪਹਿਲਾਂ ਮੋਗਾ ਰੈਲੀ 'ਚ ਕੀਤੀ ਸੀ ਸ਼ਿਰਕਤ

CM Bhagwant Mann : ਮੋਗਾ 'ਚ ਰੈਲੀ ਵਿੱਚ ਸ਼ਾਮਲ ਹੋਣ ਤੋਂ ਬਾਅਦ CM ਭਗਵੰਤ ਮਾਨ ਦੁਬਾਰਾ ਹਸਪਤਾਲ ਵਿੱਚ ਦਾਖਲ ਹੋ ਗਏ ਹਨ। ਉਹ ਸ਼ਾਮ 7:30 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ। ਅੱਜ ਸਵੇਰੇ ਹੀ CM ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ ਅਤੇ ਹਸਪਤਾਲ ਤੋਂ ਡਿਸਚਾਰਜ ਹੁੰਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਗਾ ਦੇ ਕਿੱਲੀ ਚਾਹਲਾਂ ਪਿੰਡ ਵਿੱਚ ਰੈਲੀ 'ਚ ਸ਼ਿਰਕਤ ਕੀਤੀ ਸੀ।   

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਕੱਲ੍ਹ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅੱਜ ਦੁਪਹਿਰ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੋਗਾ ਰੈਲੀ ਵਿੱਚ ਸ਼ਾਮਲ ਹੋਣ ਲਈ ਹੈਲੀਕਾਪਟਰ ਰਾਹੀਂ ਪਹੁੰਚੇ ਸਨ।


ਨਿਯਮਤ ਜਾਂਚ ਲਈ ਪਹੁੰਚੇ ਸਨ ਸੀਐਮ

ਫੋਰਟਿਸ ਐਸਕੌਰਟ ਮੋਹਾਲੀ ਵੱਲੋਂ ਜਾਰੀ ਹੈਲਥ ਬੁਲੇਟਿਨ ਅਨੁਸਾਰ ਮੁੱਖ ਮੰਤਰੀ ਨੇ ਨਿਯਮਤ ਸਿਹਤ ਜਾਂਚ ਲਈ ਹਸਪਤਾਲ ਆਏ ਸੀ। ਸਾਰੇ ਜੀਵਨ ਰੱਖਿਅਕ ਮਾਪਦੰਡ ਆਮ ਅਤੇ ਸਥਿਰ ਪਾਏ ਗਏ ਸਨ। ਬਹੁਤ ਜ਼ਿਆਦਾ ਥਕਾਵਟ ਦੀ ਸ਼ਿਕਾਇਤ ਕਾਰਨ ਸਾਵਧਾਨੀ ਵਜੋਂ ਨਿਗਰਾਨੀ ਹੇਠ ਰੱਖਿਆ ਗਿਆ। ਕੁਝ ਰਿਪੋਰਟਾਂ ਪੈਂਡਿੰਗ ਹੋਣ ਕਾਰਨ ਉਨ੍ਹਾਂ ਨੂੰ ਨਿਗਰਾਨੀ (Observation) ਵਿੱਚ ਰੱਖਿਆ ਗਿਆ ਸੀ ਤਾਂ ਜੋ ਉਨ੍ਹਾਂ ਦੇ ਆਉਣ ਤੋਂ ਬਾਅਦ ਡਾਕਟਰ ਅੰਤਿਮ ਫੈਸਲਾ ਲੈ ਸਕਣ। 

- PTC NEWS

Top News view more...

Latest News view more...

PTC NETWORK
PTC NETWORK