Tue, Dec 23, 2025
Whatsapp

Amritsar Bomb blast again: ਮੁੜ ਧਮਾਕੇ ਨਾਲ ਹਿੱਲਿਆ ਅੰਮ੍ਰਿਤਸਰ !

ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ 'ਤੇ ਕੁਝ ਘੰਟਿਆਂ ਬਾਅਦ ਮੁੜ ਧਮਾਕਾ ਹੋਇਆ ਹੈ।

Reported by:  PTC News Desk  Edited by:  Amritpal Singh -- May 08th 2023 09:00 AM -- Updated: May 08th 2023 01:02 PM
Amritsar Bomb blast again: ਮੁੜ ਧਮਾਕੇ ਨਾਲ ਹਿੱਲਿਆ ਅੰਮ੍ਰਿਤਸਰ !

Amritsar Bomb blast again: ਮੁੜ ਧਮਾਕੇ ਨਾਲ ਹਿੱਲਿਆ ਅੰਮ੍ਰਿਤਸਰ !

ਮਨਿੰਦਰ ਮੋਂਗਾ/ਅੰਮ੍ਰਿਤਸਰ : ਸਥਾਨਿਕ ਸ਼ਹਿਰ 'ਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਮਾਰਗ 'ਤੇ ਕੁਝ ਘੰਟਿਆਂ ਬਾਅਦ ਮੁੜ ਧਮਾਕਾ ਹੋਇਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਧਮਾਕਾ ਉਸੇ ਹੀ ਥਾਂ ਦੇ ਨੇੜੇ ਹੋਇਆ ਜਿੱਥੇ ਸ਼ਨੀਵਾਰ ਦੇਰ ਰਾਤ ਇਹ ਘਟਨਾ ਵਾਪਰੀ ਸੀ। ਹੁਣ ਤੱਕ ਪੁਲਿਸ ਪਹਿਲੇ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੀ ਹੈ ਅਤੇ ਇਸ ਦੌਰਾਨ ਹੁਣ ਫਿਰ ਇਹ ਧਮਾਕਾ ਹੋਇਆ ਹੈ।


ਸਵੇਰੇ ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਖੁਦ ਮੌਕੇ 'ਤੇ ਪਹੁੰਚ ਗਏ। ਡਿਟੈਕਟਿਵ ਡੀਸੀਪੀ ਅਤੇ ਏਸੀਪੀ ਗੁਰਿੰਦਰਪਾਲ ਸਿੰਘ ਨਾਗਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਹਨ।


ਅੰਮ੍ਰਿਤਸਰ ਪੁਲਿਸ ਨੇ ਧਮਾਕੇ ਦੀ ਪੁਸ਼ਟੀ ਕਰ ਦਿੱਤੀ ਹੈ, ਪੁਲਿਸ ਦਾ ਕਹਿਣਾ ਹੈ ਕਿ ਧਮਾਕੇ ਦਾ ਕਾਰਨ ਕੀ ਹੈ ਅਜੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਐੱਫਐੱਸਐਲ ਟੀਮ ਅਜੇ ਵੀ ਅੰਮ੍ਰਿਤਸਰ ਵਿੱਚ ਹੈ, ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਹੋਏ ਧਮਾਕੇ 'ਚ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ, ਉਸ ਨੂੰ ਇਲਾਜ ਹਸਪਤਾਲ ਭੇਜਿਆ ਗਿਆ ਹੈ। ਉਕਤ ਚਸ਼ਮਦੀਦ ਦਾ ਕਹਿਣਾ ਹੈ ਕਿ ਸਵੇਰੇ 6:30 ਵਜੇ ਜ਼ੋਰਦਾਰ ਧਮਾਕਾ ਹੋਇਆ,ਇਸ ਦੌਰਾਨ ਇੱਕ ਵਿਆਕਤੀ ਜ਼ਖਮੀ ਹੋ ਗਿਆ ਅਤੇ ਉੱਥੇ ਖੜ੍ਹੀ ਇਕ ਕਾਰ ਦੇ ਸ਼ੀਸ਼ੇ ਟੁੱਟ ਗਏ।



ਦੂਜੇ ਧਮਾਕੇ ਦੀ ਪੁਲਿਸ ਵੱਲੋਂ ਜਾਂਚ ਜਾਰੀ

ਅੰਮ੍ਰਿਤਸਰ ਪੁਲਿਸ ਨੇ ਟਵਿਟ ਕਰ ਦਿੱਤੀ ਜਾਣਕਾਰੀ 'ਅੰਮ੍ਰਿਤਸਰ ਧਮਾਕੇ ਦੇ ਮਾਮਲੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਪੰਜਾਬ ਪੁਲਿਸ ਵਿਗਿਆਨਕ ਅਤੇ ਫੋਰੈਂਸਿਕ ਤੌਰ 'ਤੇ ਜਾਂਚ ਕਰ ਰਹੀ ਹੈ।ਸੂਬੇ ਵਿੱਚ ਅਮਨ-ਕਾਨੂੰਨ ਅਤੇ ਸਦਭਾਵਨਾ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਸ਼ਰਾਰਤੀ ਅਨਸਰਾਂ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।'




ਬੀਤੇ ਸ਼ਨੀਵਾਰ ਨੂੰ ਵਾਪਰਿਆ ਸੀ ਹਾਦਸਾ

ਸ਼ਨੀਵਾਰ ਦੇਰ ਰਾਤ ਕਰੀਬ 12 ਵਜੇ ਧਮਾਕਾ ਹੋਇਆ। ਇਸ ਕਾਰਨ ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ’ਤੇ ਲੱਗੇ ਸ਼ੀਸ਼ੇ ਚਾਰੇ ਪਾਸੇ ਫੈਲ ਗਏ। ਇਹ ਸ਼ੀਸ਼ਾ 5 ਤੋਂ 6 ਸ਼ਰਧਾਲੂਆਂ ਨੂੰ ਵੀ ਲੱਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਏ। ਜਾਂਚ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਇਹ ਇੱਕ ਹਾਦਸਾ ਸੀ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। 

ਧਮਾਕੇ ਦੀ ਖਬਰ ਨਿਕਲੀ ਅਫਵਾਹ


ਮਿਲੀ ਜਾਣਕਾਰੀ ਮੁਤਾਬਿਕ ਸਾਰਾਗੜ੍ਹੀ ਨੇੜੇ ਹੋਏ ਧਮਾਕੇ ਖ਼ਬਰ ਮਹਿਜ ਇੱਕ ਅਫਵਾਹ ਨਿਕਲੀ ਹੈ। ਪੁਲਿਸ ਮੁਤਾਬਿਕ ਉੱਥੇ ਕੋਈ ਵੀ ਬੰਬ ਧਮਾਕਾ ਨਹੀਂ ਹੋਇਆ ਸੀ। ਚਿਮਨੀ ’ਚ ਗੈਸ ਬਣ ਜਾਣ ਕਾਰਨ ਸ਼ੀਸ਼ਾ ਟੁੱਟ ਗਿਆ ਸੀ ਜਿਸ ਕਾਰਨ ਇਹ ਧਮਾਕਾ ਹੋਇਆ ਸੀ।

ਪੁਲਿਸ ਦੀ ਲੋਕਾਂ ਨੂੰ ਅਪੀਲ 

ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਵੀ ਕੀਤੀ ਹੈ। ਪੁਲਿਸ ਮੁਤਾਬਿਕ ਜ਼ਿਆਦਾ ਗਰਮੀ ਕਾਰਨ ਚਿਮਨੀ ਚ ਗੈਸ ਬਣ ਗਈ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। 

- PTC NEWS

Top News view more...

Latest News view more...

PTC NETWORK
PTC NETWORK