Tue, Jun 23, 2026
Whatsapp

Delhi Weather Update : ਦਿੱਲੀ ਐਨਸੀਆਰ ’ਚ ਤੇਜ਼ ਹਨੇਰੀ ਮਗਰੋਂ ਬਦਲਿਆ ਮੌਸਮ, IMD ਵੱਲੋਂ ਚਿਤਾਵਨੀ ਜਾਰੀ

ਦਿੱਲੀ, ਨੋਇਡਾ ਤੋਂ ਲੈ ਕੇ ਗਾਜ਼ੀਆਬਾਦ ਤੱਕ, ਮੰਗਲਵਾਰ ਦੁਪਹਿਰ ਨੂੰ ਮੌਸਮ ਬਦਲ ਗਿਆ, ਅਤੇ ਇੱਕ ਤੇਜ਼ ਤੂਫ਼ਾਨ ਆਇਆ। ਧੂੜ ਭਰੀ ਹਨੇਰੀ ਨੇ ਸਭ ਕੁਝ ਧੁੰਦਲਾ ਕਰ ਦਿੱਤਾ। ਕੱਲ੍ਹ ਮੌਸਮ ਖ਼ਰਾਬ ਰਹਿਣ ਦੀ ਚਿਤਾਵਨੀ ਹੈ।

Reported by:  PTC News Desk  Edited by:  Aarti -- June 23rd 2026 03:52 PM
Delhi Weather Update : ਦਿੱਲੀ ਐਨਸੀਆਰ ’ਚ ਤੇਜ਼ ਹਨੇਰੀ ਮਗਰੋਂ ਬਦਲਿਆ ਮੌਸਮ, IMD ਵੱਲੋਂ ਚਿਤਾਵਨੀ ਜਾਰੀ

Delhi Weather Update : ਦਿੱਲੀ ਐਨਸੀਆਰ ’ਚ ਤੇਜ਼ ਹਨੇਰੀ ਮਗਰੋਂ ਬਦਲਿਆ ਮੌਸਮ, IMD ਵੱਲੋਂ ਚਿਤਾਵਨੀ ਜਾਰੀ

Delhi Weather Update :  ਦਿੱਲੀ ਐਨਸੀਆਰ ’ਚ ਅਚਾਨਕ ਹੀ ਮੌਸਮ ’ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ। ਤੇਜ਼ ਤੂਫਾਨ ਦੇ ਨਾਲ ਦਿੱਲੀ ਦੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਕਾਫੀ ਰਾਹਤ ਮਿਲੀ। ਦੱਸ ਦਈਏ ਕਿ ਦਿੱਲੀ ਦੇ ਨਾਲ-ਨਾਲ ਨੋਇਡਾ ਅਤੇ ਗਾਜ਼ੀਆਬਾਦ ਵਰਗੇ ਇਲਾਕਿਆਂ ਵਿੱਚ ਵੀ ਤੇਜ਼ ਤੂਫਾਨ ਆਇਆ। ਇਸ ਸਬੰਧੀ ਪਹਿਲਾਂ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ। 

ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜ ਦੇ ਸਰਗਰਮ ਹੋਣ ਕਾਰਨ ਅਗਲੇ ਇੱਕ ਹਫ਼ਤੇ ਤੱਕ ਹਲਕੀ ਬਾਰਿਸ਼ ਹੁੰਦੀ ਰਹੇਗੀ। ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗੜ੍ਹ ਸਮੇਤ ਉੱਤਰੀ ਭਾਰਤ ਵਿੱਚ ਮੀਂਹ ਦੀ ਅਜਿਹੀ ਚੇਤਾਵਨੀ ਜਾਰੀ ਹੈ। ਇਸ ਦੌਰਾਨ, ਮਾਨਸੂਨ ਮੁੰਬਈ ਪਹੁੰਚ ਗਿਆ ਹੈ।


ਦੱਸ ਦਈਏ ਕਿ ਛੱਤਰਪੁਰ, ਇੰਡੀਆ ਗੇਟ ਅਤੇ ਰਾਜਪਥ ਸਮੇਤ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਧੂੜ ਭਰੀ ਹਨੇਰੀ ਆਈ। ਕਈ ਥਾਵਾਂ 'ਤੇ ਸਾਈਨ ਬੋਰਡ ਉੱਖੜ ਗਏ, ਜਦਕਿ ਟੁੱਟੀਆਂ ਦਰੱਖਤਾਂ ਦੀਆਂ ਟਾਹਣੀਆਂ ਨੇ ਵੀ ਸਮੱਸਿਆਵਾਂ ਪੈਦਾ ਕੀਤੀਆਂ। ਇਸ ਦੌਰਾਨ ਦੋਪਹੀਆ ਵਾਹਨ ਸਵਾਰਾਂ ਨੂੰ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਦਿੱਲੀ ਵਿੱਚ ਕੱਲ੍ਹ ਦਾ ਮੌਸਮ

ਇਸ ਤੋਂ ਇਲਾਵਾ ਦਿੱਲੀ, ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਲਈ 23 ਤੋਂ 26 ਜੂਨ ਦੇ ਵਿਚਕਾਰ ਅਤੇ ਫਿਰ 29 ਜੂਨ ਨੂੰ ਗਰਜ, ਤੂਫ਼ਾਨ, ਬਿਜਲੀ ਅਤੇ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। 23 ਜੂਨ ਨੂੰ ਪੂਰਬੀ ਅਤੇ ਪੱਛਮੀ ਰਾਜਸਥਾਨ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਮੀਂਹ ਅਤੇ ਗਰਜ ਦੀ ਸੰਭਾਵਨਾ ਹੈ। ਪੱਛਮੀ ਉੱਤਰ ਪ੍ਰਦੇਸ਼ 23 ਅਤੇ 28 ਅਤੇ 29 ਜੂਨ ਨੂੰ ਗਰਜ ਅਤੇ ਮੀਂਹ ਲਈ ਚਿਤਾਵਨੀ ਅਧੀਨ ਹੈ।

ਇਹ ਵੀ ਪੜ੍ਹੋ  : Weather Forecast Update : ਪੰਜਾਬ ਵਿੱਚ ਪੱਛਮੀ ਗੜਬੜੀ ਦਾ ਪ੍ਰਭਾਵ ਜਾਰੀ; ਜਾਣੋ ਕਦੋਂ ਹੋਵੇਗੀ ਮਾਨਸੂਨ ਦੀ ਐਂਟਰੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK