Wed, Jun 24, 2026
Whatsapp

Cyber Fraud : 'ਡਿਲੀਵਰੀ ਕੋਡ ਦੱਸਿਓ ਜੀ....' ਸਾਵਧਾਨ ! ਜੇ ਤੁਹਾਨੂੰ ਆਉਂਦੀ ਹੈ ਅਜਿਹੀ ਕਾਲ, ਕਿਤੇ ਹੋ ਨਾ ਜਾਇਓ ਧੋਖਾਧੜੀ ਦਾ ਸ਼ਿਕਾਰ

Online Cyber Fraud : ਇੰਸਪੈਕਟਰ ਤਰਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਠੱਗੀਆਂ ਤੋਂ ਸਾਵਧਾਨ ਰਹਿਣ। ਜੇਕਰ ਕਿਸੇ ਨੂੰ ਆਪਣੇ ਫੋਨ ਦੇ ਹੈਕ ਹੋਣ ਦਾ ਸ਼ੱਕ ਹੋਵੇ ਤਾਂ ਉਹ ਤੁਰੰਤ ਆਪਣਾ ਫੋਨ ਰੀਸਟਾਰਟ ਕਰੇ ਅਤੇ *#21# ਡਾਇਲ ਕਰਕੇ ਚੈੱਕ ਕਰ ਸਕਦਾ ਹੈ ਕਿ ਉਸ ਦੇ ਫੋਨ ਦੀਆਂ ਕਾਲਾਂ ਜਾਂ ਸੁਨੇਹੇ ਕਿਸੇ ਹੋਰ ਨੰਬਰ 'ਤੇ ਫਾਰਵਰਡ ਤਾਂ ਨਹੀਂ ਹੋ ਰਹੇ।

Reported by:  PTC News Desk  Edited by:  KRISHAN KUMAR SHARMA -- June 23rd 2026 02:53 PM -- Updated: June 23rd 2026 04:46 PM
Cyber Fraud : 'ਡਿਲੀਵਰੀ ਕੋਡ ਦੱਸਿਓ ਜੀ....' ਸਾਵਧਾਨ ! ਜੇ ਤੁਹਾਨੂੰ ਆਉਂਦੀ ਹੈ ਅਜਿਹੀ ਕਾਲ, ਕਿਤੇ ਹੋ ਨਾ ਜਾਇਓ ਧੋਖਾਧੜੀ ਦਾ ਸ਼ਿਕਾਰ

Cyber Fraud : 'ਡਿਲੀਵਰੀ ਕੋਡ ਦੱਸਿਓ ਜੀ....' ਸਾਵਧਾਨ ! ਜੇ ਤੁਹਾਨੂੰ ਆਉਂਦੀ ਹੈ ਅਜਿਹੀ ਕਾਲ, ਕਿਤੇ ਹੋ ਨਾ ਜਾਇਓ ਧੋਖਾਧੜੀ ਦਾ ਸ਼ਿਕਾਰ

Cyber Fraud : ਪੰਜਾਬ ਵਿੱਚ ਹੋ ਰਹੇ ਆਨਲਾਈਨ ਫਰੌਡ ਬਾਰੇ ਜਾਣਕਾਰੀ ਦਿੰਦਿਆਂ ਸਾਈਬਰ ਕ੍ਰਾਈਮ ਦੀ ਇੰਸਪੈਕਟਰ ਤਰਨਦੀਪ ਕੌਰ ਚਹਿਲ ਨੇ ਦੱਸਿਆ ਕਿ ਅੱਜਕੱਲ੍ਹ ਆਨਲਾਈਨ ਠੱਗੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਸ਼ਾਪਿੰਗ ਕਰਦੇ ਸਮੇਂ ਲੋਕ ਅਕਸਰ ਸਾਵਧਾਨੀ ਨਹੀਂ ਵਰਤਦੇ ਅਤੇ ਫਰੌਡ ਦਾ ਸ਼ਿਕਾਰ ਹੋ ਜਾਂਦੇ ਹਨ।

ਕਿਵੇਂ ਕੀਤੀ ਜਾਂਦੀ ਹੈ ਧੋਖਾਧੜੀ ?


ਉਨ੍ਹਾਂ ਦੱਸਿਆ ਕਿ ਇੱਕ ਨਵਾਂ ਫਰੌਡ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਘਰ ਡਿਲੀਵਰੀ ਦੇ ਨਾਮ 'ਤੇ ਲੋਕਾਂ ਤੋਂ ਇੱਕ ਕੋਡ ਮੰਗਿਆ ਜਾਂਦਾ ਹੈ। ਜਿਵੇਂ ਹੀ ਕੋਈ ਵਿਅਕਤੀ ਉਹ ਕੋਡ ਸਾਂਝਾ ਕਰਦਾ ਹੈ, ਉਸ ਦਾ ਮੋਬਾਈਲ ਹੈਕ ਹੋ ਸਕਦਾ ਹੈ। ਇਸ ਤੋਂ ਬਾਅਦ ਉਸ ਦੀਆਂ ਨਿੱਜੀ ਤਸਵੀਰਾਂ, OTP, ਬੈਂਕਿੰਗ ਜਾਣਕਾਰੀਆਂ ਅਤੇ ਹੋਰ ਮਹੱਤਵਪੂਰਨ ਡਾਟਾ ਠੱਗਾਂ ਤੱਕ ਪਹੁੰਚ ਸਕਦਾ ਹੈ।

ਇੰਸਪੈਕਟਰ ਤਰਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਠੱਗੀਆਂ ਤੋਂ ਸਾਵਧਾਨ ਰਹਿਣ। ਜੇਕਰ ਕਿਸੇ ਨੂੰ ਆਪਣੇ ਫੋਨ ਦੇ ਹੈਕ ਹੋਣ ਦਾ ਸ਼ੱਕ ਹੋਵੇ ਤਾਂ ਉਹ ਤੁਰੰਤ ਆਪਣਾ ਫੋਨ ਰੀਸਟਾਰਟ ਕਰੇ ਅਤੇ *#21# ਡਾਇਲ ਕਰਕੇ ਚੈੱਕ ਕਰ ਸਕਦਾ ਹੈ ਕਿ ਉਸ ਦੇ ਫੋਨ ਦੀਆਂ ਕਾਲਾਂ ਜਾਂ ਸੁਨੇਹੇ ਕਿਸੇ ਹੋਰ ਨੰਬਰ 'ਤੇ ਫਾਰਵਰਡ ਤਾਂ ਨਹੀਂ ਹੋ ਰਹੇ।

ਐਪਾਂ ਤੋਂ ਲੋਨ ਲੈਣ ਸਮੇਂ ਸਾਵਧਾਨ ਰਹੋ

ਉਨ੍ਹਾਂ ਕਿਹਾ ਕਿ ਲੋਨ ਦੇ ਨਾਮ 'ਤੇ ਵੀ ਕਈ ਲੋਕ ਆਨਲਾਈਨ ਐਪਲੀਕੇਸ਼ਨਾਂ ਰਾਹੀਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕ ਜਲਦੀ ਪੈਸੇ ਲੈਣ ਦੇ ਚੱਕਰ ਵਿੱਚ ਅਜਿਹੀਆਂ ਐਪਾਂ ਤੋਂ ਲੋਨ ਲੈ ਲੈਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਤੋਂ ਕਈ ਗੁਣਾ ਵੱਧ ਰਕਮ ਵਸੂਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਨਿਵੇਸ਼ (Investment) ਦੇ ਨਾਮ 'ਤੇ ਵੀ ਲੋਕਾਂ ਨਾਲ ਠੱਗੀ ਕੀਤੀ ਜਾਂਦੀ ਹੈ।

ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਬਰ ਕ੍ਰਾਈਮ ਵਿਭਾਗ ਸਮੇਂ-ਸਮੇਂ 'ਤੇ ਅਪੀਲਾਂ ਜਾਰੀ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨਾਲ ਸਾਈਬਰ ਠੱਗੀ ਹੁੰਦੀ ਹੈ ਤਾਂ ਉਹ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 'ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾਏ।

ਮੋਬਾਈਲ ਗੁੰਮ ਹੋਣ 'ਤੇ ਤੁਰੰਤ ਸ਼ਿਕਾਇਤ ਦਰਜ ਕਰਵਾਓ

ਤਰਨਦੀਪ ਕੌਰ ਨੇ ਇਹ ਵੀ ਕਿਹਾ ਕਿ ਲਾਪਰਵਾਹੀ ਤੋਂ ਬਚਣਾ ਬਹੁਤ ਜ਼ਰੂਰੀ ਹੈ। ਕਈ ਵਾਰ ਲੋਕਾਂ ਦਾ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ, ਪਰ ਉਹ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਉਂਦੇ। ਉਨ੍ਹਾਂ ਨੂੰ ਤੁਰੰਤ ਸਾਂਝ ਕੇਂਦਰ ਜਾਂ ਸੰਬੰਧਿਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਜੇਕਰ ਕਿਸੇ ਠੱਗ ਵੱਲੋਂ ਉਸ ਮੋਬਾਈਲ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਬਿਨਾਂ ਸ਼ਿਕਾਇਤ ਦੇ ਉਸ ਦਾ ਖਮਿਆਜ਼ਾ ਫੋਨ ਮਾਲਕ ਨੂੰ ਵੀ ਭੁਗਤਣਾ ਪੈ ਸਕਦਾ ਹੈ। ਇਸ ਲਈ ਆਪਣੀ ਸੁਰੱਖਿਆ ਲਈ ਸਮੇਂ ਸਿਰ ਸ਼ਿਕਾਇਤ ਦਰਜ ਕਰਵਾਉਣਾ ਬਹੁਤ ਜ਼ਰੂਰੀ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK