Sun, Dec 14, 2025
Whatsapp

Jalandhar ਦੇ ਲਾਡੋਵਾਲੀ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ ,ਸੀਵਰੇਜ ਸਾਫ਼ ਕਰ ਰਹੇ ਕਰਮਚਾਰੀ 'ਤੇ ਚਾੜ ਦਿੱਤੀ ਗੱਡੀ

Jalandhar Accident News : ਜਲੰਧਰ ਦੇ ਲਾਡੋਵਾਲੀ ਰੋਡ 'ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਸੀਵਰੇਜ ਸਾਫ਼ ਕਰ ਰਹੇ ਕਰਮਚਾਰੀ 'ਤੇ ਇੱਕ ਗੱਡੀ ਚਾਲਕ ਨੇ ਗੱਡੀ ਚਾੜ੍ਹ ਦਿੱਤੀ ਹੈ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਜ਼ਖਮੀ ਕਰਮਚਾਰੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਇਸ ਘਟਨਾ ਦੀ CCTV ਫੁਟੇਜ਼ ਸਾਹਮਣੇ ਆਈ ਹੈ

Reported by:  PTC News Desk  Edited by:  Shanker Badra -- August 27th 2025 03:21 PM -- Updated: August 27th 2025 05:24 PM
Jalandhar ਦੇ ਲਾਡੋਵਾਲੀ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ ,ਸੀਵਰੇਜ ਸਾਫ਼ ਕਰ ਰਹੇ ਕਰਮਚਾਰੀ 'ਤੇ ਚਾੜ ਦਿੱਤੀ ਗੱਡੀ

Jalandhar ਦੇ ਲਾਡੋਵਾਲੀ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ ,ਸੀਵਰੇਜ ਸਾਫ਼ ਕਰ ਰਹੇ ਕਰਮਚਾਰੀ 'ਤੇ ਚਾੜ ਦਿੱਤੀ ਗੱਡੀ

 ਜਲੰਧਰ ਦੇ ਲਾਡੋਵਾਲੀ ਰੋਡ 'ਤੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ 'ਚ ਸਫ਼ਾਈ ਕਰਮਚਾਰੀਆਂ ਵੱਲੋਂ ਸੀਵਰੇਜ ਦੀ ਸਫਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਸੜਕ 'ਤੇ ਸੀਵਰੇਜ ਦੀ ਸਫਾਈ ਕਰ ਰਹੇ ਕਰਮਚਾਰੀ ਵੱਲ ਬਿਨ੍ਹਾਂ ਦੇਖੇ ਕਾਰ ਚਾਲਕ ਨੇ ਗੱਡੀ ਉਸ 'ਤੇ ਚੜ੍ਹ ਗਈ। ਇਸ ਘਟਨਾ ਵਿੱਚ ਸਫ਼ਾਈ ਕਰਮਚਾਰੀ ਬੁਰੀ ਤਰ੍ਹਾਂ ਕੁਚਲਿਆ ਗਿਆ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। 

ਜ਼ਖਮੀ ਪੀੜਤ ਨੂੰ ਹੋਰ ਕਰਮਚਾਰੀਆਂ ਨੇ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੂਜੇ ਪਾਸੇ ਕਰਮਚਾਰੀਆਂ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਕਾਰ ਡਰਾਈਵਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਕਾਰ ਚਾਲਕ ਵਿਰੁੱਧ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਕਰਮਚਾਰੀਆਂ ਵਿੱਚ ਭਾਰੀ ਗੁੱਸਾ ਹੈ। ਕਰਮਚਾਰੀਆਂ ਨੇ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਵਿਨੀਤ ਧੀਰ 'ਤੇ ਆਰੋਪ ਲਗਾਇਆ ਹੈ ਕਿ ਦੋਵਾਂ ਅਧਿਕਾਰੀਆਂ ਵਿੱਚੋਂ ਕੋਈ ਵੀ ਪੀੜਤ ਦੀ ਹਾਲਤ ਜਾਣਨ ਲਈ ਨਹੀਂ ਪਹੁੰਚਿਆ। ਕਰਮਚਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਅਧਿਕਾਰੀਆਂ ਕੋਲ ਪੀੜਤ ਕਰਮਚਾਰੀ ਨੂੰ ਦੇਖਣ ਦਾ ਸਮਾਂ ਨਹੀਂ ਹੈ। 


ਇਸ ਦੌਰਾਨ ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਜ਼ਖਮੀ ਮਜ਼ਦੂਰ ਨੂੰ ਕੁਝ ਹੋਇਆ ਤਾਂ ਉਹ ਨਗਰ ਨਿਗਮ ਦਫ਼ਤਰ ਵਿੱਚ ਕੰਮ ਕਰਨਾ ਬੰਦ ਕਰ ਦੇਣਗੇ। ਸ਼ਹਿਰ ਦਾ ਕੰਮ ਮਜ਼ਦੂਰਾਂ ਵੱਲੋਂ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰ 8 ਤੋਂ 10 ਹਜ਼ਾਰ ਰੁਪਏ 'ਤੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮਜ਼ਦੂਰ ਅਜੇ ਵੀ ਕੱਚੇ ਹਨ। ਮਜ਼ਦੂਰਾਂ ਨੇ ਪ੍ਰਸ਼ਾਸਨ ਨੂੰ ਜ਼ਖਮੀ ਮਜ਼ਦੂਰ ਦਾ ਖਰਚਾ ਚੁੱਕਣ ਦੀ ਅਪੀਲ ਕੀਤੀ ਹੈ।

- PTC NEWS

Top News view more...

Latest News view more...

PTC NETWORK
PTC NETWORK