Sun, May 31, 2026
Whatsapp

SGPC News : ''ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦਾ ਪੂਰਾ ਪ੍ਰਬੰਧ ਕਰੇਗੀ SGPC'', ਪ੍ਰਧਾਨ ਹਰਜਿੰਦਰ ਸਿੰਘ ਐਡਵੋਕੇਟ ਧਾਮੀ ਨੇ ਚੜ੍ਹਾਵੇ ਦੇ ਵੇਰਵੇ ਕੀਤੇ ਸਾਂਝੇ

Punjab Flood Relief : ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਆਪਸ ਵਿੱਚ ਮਾਂ-ਪੁੱਤ ਦਾ ਰਿਸ਼ਤਾ ਹੈ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੇ ਤੌਰ 'ਤੇ ਬਹੁਤ ਵੱਡਾ ਸਹਿਯੋਗ ਪਾਇਆ ਜਾ ਰਿਹਾ ਹੈ। ਇਸਤੋਂ ਇਲਾਵਾ ਇਹ ਰਾਹਤ ਕਾਰਜ ਲਗਾਤਾਰ ਜਾਰੀ ਰਹਿਣਗੇ।

Reported by:  PTC News Desk  Edited by:  KRISHAN KUMAR SHARMA -- September 22nd 2025 11:57 AM -- Updated: September 22nd 2025 11:59 AM
SGPC News : ''ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦਾ ਪੂਰਾ ਪ੍ਰਬੰਧ ਕਰੇਗੀ SGPC'', ਪ੍ਰਧਾਨ ਹਰਜਿੰਦਰ ਸਿੰਘ ਐਡਵੋਕੇਟ ਧਾਮੀ ਨੇ ਚੜ੍ਹਾਵੇ ਦੇ ਵੇਰਵੇ ਕੀਤੇ ਸਾਂਝੇ

SGPC News : ''ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦਾ ਪੂਰਾ ਪ੍ਰਬੰਧ ਕਰੇਗੀ SGPC'', ਪ੍ਰਧਾਨ ਹਰਜਿੰਦਰ ਸਿੰਘ ਐਡਵੋਕੇਟ ਧਾਮੀ ਨੇ ਚੜ੍ਹਾਵੇ ਦੇ ਵੇਰਵੇ ਕੀਤੇ ਸਾਂਝੇ

Punjab Flood Relief : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਵਿੱਚ ਹੜ੍ਹ ਪੀੜਤਾਂ ਲਈ ਲਗਾਤਾਰ ਰਾਹਤ ਕਾਰਜ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਸੋਮਵਾਰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਹੜ੍ਹ ਪੀੜਤਾਂ ਲਈ ਇਕੱਤਰ ਹੋਏ ਫੰਡਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਕਾਰਜਾਂ ਵਿੱਚ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ, ਕਿਉਂਕਿ ਇਹ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ ਪਰ ਮਾਨਵਤਾ ਪ੍ਰਤੀ ਫਰਜ਼ ਪੂਰਾ ਕਰਨ ਲਈ ਸਮੂਹ ਪੰਜਾਬੀ ਅੱਗੇ ਆਏ ਹਨ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਲਈ ਹੁਣ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਗੁਰੂਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਹੜ ਰਾਸ਼ਨ ਪਾਣੀ ਪਹੁੰਚਾਉਣ ਦੀ ਸੇਵਾ ਦੇ ਆਦੇਸ਼ ਦਿੱਤੇ ਗਏ।


ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਆਪਸ ਵਿੱਚ ਮਾਂ-ਪੁੱਤ ਦਾ ਰਿਸ਼ਤਾ ਹੈ ਅਤੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੇ ਤੌਰ 'ਤੇ ਬਹੁਤ ਵੱਡਾ ਸਹਿਯੋਗ ਪਾਇਆ ਜਾ ਰਿਹਾ ਹੈ। ਇਸਤੋਂ ਇਲਾਵਾ ਇਹ ਰਾਹਤ ਕਾਰਜ ਲਗਾਤਾਰ ਜਾਰੀ ਰਹਿਣਗੇ।

ਉਨ੍ਹਾਂ ਕਿਹਾ ਕਿ ਹੁਣ ਜਿੱਥੇ-ਜਿੱਥੇ ਬੰਨ ਬੰਨੇ ਜਾ ਰਹੇ ਹਨ, ਉੱਥੇ ਡੀਜ਼ਲ ਮੁਹਈਆ ਕਰਾਇਆ ਜਾ ਰਿਹਾ ਹੈ, ਖੇਮਕਰਨ ਸਰਹੱਦ 'ਤੇ 6000 ਲੀਟਰ, ਸੁਲਤਾਨਪੁਰ ਲੋਧੀ ਵਿਖੇ 11000 ਲੀਟਰ, 8000 ਲੀਟਰ ਹੋਰ 25 ਸਤੰਬਰ ਨੂੰ ਭੇਜਿਆ ਜਾਵੇਗਾ। ਨਾਲ ਹੀ ਡੇਰਾ ਬਾਬਾ ਨਾਨਕ ਵਿਖੇ ਵੀ ਕੋਰੀਡੋਰ ਨੇੜੇ ਪਏ ਪਾੜ ਨੂੰ ਪੂਰਨ ਦੀ ਸੇਵਾ ਚੱਲ ਰਹੀ ਹੈ, ਜਿਥੇ 5000 ਲੀਟਰ ਡੀਜ਼ਲ ਭੇਜਿਆ ਜਾ ਚੁੱਕਾ ਹੈ ਤੇ ਜਲਦ ਹੀ 5000 ਲੀਟਰ ਹੋਰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਚੰਗੀ ਕੁਆਲਿਟੀ ਦੇ ਬੀਜ ਵੀ ਮੁਹਈਆ ਕਰਵਾਏ ਜਾਣਗੇ, ਜਦਕਿ ਡੀਜ਼ਲ ਸੇਵਾ ਬਿਜਾਈ ਤੱਕ ਜਾਰੀ ਰਹੇਗੀ।

ਫੰਡਾਂ ਦਾ ਵੇਰਵਾ

ਹੜ੍ਹ ਪੀੜਤਾਂ ਲਈ ਇਕੱਤਰ ਹੋਏ ਫੰਡਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪੋਰਟਲ 'ਤੇ ਲਗਾਤਾਰ ਖਰਚੇ ਅਤੇ ਆਮਦਨ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਹੁਣ ਤੱਕ ਹੜ੍ਹ ਪੀੜਤਾਂ ਲਈ SGPC ਕੋਲ ਹੁਣ ਤੱਕ ਲਗਭਗ 7 ਕਰੋੜ ਦੀ ਰਾਸ਼ੀ ਇਕੱਠੀ ਹੋਈ ਹੈ, ਜਿਸ ਵਿੱਚੋਂ ਹੁਣ ਤੱਕ 1 ਕਰੋੜ 14 ਲੱਖ 31000 ਰੁਪਏ ਖਰਚ ਕੀਤੇ ਗਏ ਹਨ। ਇਸ ਵਿੱਚ ਮੁਲਾਜ਼ਮਾਂ ਵਲੋਂ 2 ਕਰੋੜ ਤੋਂ ਵੱਧ ਦਾ ਯੋਗਦਾਨ ਪਾਇਆ ਅਤੇ ਕਾਊਂਟਰ 'ਤੇ ਵੀ 2 ਕਰੋੜ ਤੋਂ ਵੱਧ ਸੰਗਤ ਵੱਲੋਂ ਭੇਂਟ ਕੀਤੇ ਗਏ ਹਨ।

ਇਸਤੋਂ ਇਲਾਵਾ 3 ਲੱਖ 41000 ਰੁਪਏ ਮੈਂਬਰ ਸਾਹਿਬਾਨ, ਇੱਕ ਲੱਖ ਕੁਲਵੰਤ ਸਿੰਘ ਮੰਨਣ, 80 ਲੱਖ ਰੁਪਏ ਦੇ ਕਰੀਬ ਸੰਗਤ ਵਲੋਂ ਸਹਿਯੋਗ ਪਾਇਆ ਗਿਆ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜ੍ਹਤਾਂ ਦਾ ਮੁੜ ਵਸੇਬਾ ਕਰੇਗੀ, ਜਿਸ ਵਿੱਚ ਦੇਸ਼-ਵਿਦੇਸ਼ ਦੀ ਸੰਗਤ ਵੱਧ ਚੜ੍ਹ ਕੇ ਸਹਿਯੋਗ ਦੇ ਰਹੀ ਹੈ। ਇਸਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਵੀ 20 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਗਈ ਹੈ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK