ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ SGPC ਨੇ ਸੱਦਾ ਪੱਤਰ ਵੰਡਣ ਦੀ ਕੀਤੀ ਸ਼ੁਰੂਆਤ
Sri Guru Ramdas Ji : ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਅੱਜ ਤੋਂ ਸੱਦਾ ਪੱਤਰ ਵੰਡਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤਹਿਤ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਯੋਗ ਗੁਰੂ ਰਾਮਦੇਵ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ 'ਚ ਦੁਕਾਨਦਾਰਾਂ ਰੇੜੀ ਫੜੀਆਂ ਵਾਲਿਆਂ, ਤਰਖਾਣਾਂ, ਜੁੱਤੀਆਂ ਗੰਢਣ ਵਾਲੇ ਤੇ ਹੋਰ ਕਿੱਤਾ ਮਾਹਿਰਾਂ ਨੂੰ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ।
ਐਡਵੋਕੇਟ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਦੇ ਸਰਾਂ ਗੇਟ ਦੇ ਬਾਹਰ 45 ਸਾਲ ਤੱਕ ਜੁੱਤੀਆਂ ਗੰਢਣ ਦੀ ਸੇਵਾ ਕਰ ਰਹੇ ਰਾਮ ਪ੍ਰਸ਼ਾਦ ਤੋਂ ਸੱਦਾ ਪੱਤਰ ਅਤੇ ਲੱਡੂਆਂ ਦਾ ਪ੍ਰਸ਼ਾਦ ਵੰਡਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਐਡਵੋਕੇਟ ਧਾਮੀ ਨੇ ਦੱਸਿਆ ਕਿ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਨੇ ਇਹ ਪਵਿੱਤਰ ਨਗਰੀ ਵਸਾਈ ਅਤੇ ਵੱਖ ਵੱਖ ਕਿੱਤਿਆਂ ਦੇ ਮਾਹਰ ਵੰਜਾ ਕਿੱਤਾਕਾਰਾਂ ਕਾਰੀਗਰਾਂ ਨੂੰ ਇੱਥੇ ਲਿਆ ਕੇ ਵਸਾਇਆ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਹੀ ਬਹੁਤ ਸ਼ਰਧਾ ਅਤੇ ਉਤਸ਼ਾਹ ਦਿਨਾ ਮਨਾਇਆ ਜਾਂਦਾ ਹੈ। ਇਸ ਵਾਰ ਵੀ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ 6, 7 ਤੇ 8 ਅਕਤੂਬਰ ਨੂੰ ਅਨੇਕਾਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਛੇ ਅਤੇ ਸੱਤ ਅਕਤੂਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਾਮ ਵੇਲੇ ਰਾਗ ਦਰਬਾਰ ਦਾ ਆਯੋਜਨ ਕੀਤਾ 7 ਅਕਤੂਬਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਵਾਇਤੀ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਅੰਮ੍ਰਿਤਸਰ ਦੇ 12 ਇਤਿਹਾਸਿਕ ਪੁਰਾਤਨ ਦਰਵਾਜਿਆਂ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਵੇਗਾ। ਇਸ ਤੋਂ ਇਲਾਵਾ ਅੱਠ ਅਕਤੂਬਰ ਨੂੰ ਸਵੇਰੇ 8:30 ਵਜੇ ਤੋਂ 12 ਵਜੇ ਤੱਕ ਪਵਿੱਤਰ ਜਲੋ ਸੰਗਤਾਂ ਦੇ ਦਰਸ਼ਨ ਵਾਲੀ ਸਜਾਏ ਜਾਣਗੇ। ਇਸਦੇ ਨਾਲ ਨਾਲ ਸ਼ਾਮ ਵੇਲੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਦਾ ਲੋਕੀ ਇੱਕ ਨਜ਼ਾਰਾ ਵੀ ਦੇਖਣ ਦੇ ਲਈ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਣਗੀਆਂ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁੰਬਈ ਦੀ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਅਨੇਕਾਂ ਕਿਸਮਾਂ ਦੇ ਦੇਸੀ ਅਤੇ ਵਿਦੇਸ਼ੀ ਰੰਗ ਬਿਰੰਗੇ ਫੁੱਲਾਂ ਦੇ ਨਾਲ ਸਜਾਇਆ ਜਾਵੇਗਾ। ਉਹਨਾਂ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਵੱਧ ਝੜ ਕੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣਨ ਦੀ ਅਪੀਲ ਕੀਤੀ।
- PTC NEWS