Share Market : ਤੀਜੇ ਦਿਨ ਗਿਰਾਵਟ ਨਾਲ ਬੰਦ ਹੋਇਆ ਭਾਰਤੀ ਸ਼ੇਅਰ ਬਾਜ਼ਾਰ, ਇਨ੍ਹਾਂ ਸ਼ੇਅਰਾਂ ਵਿੱਚ ਭਾਰੀ ਗਿਰਾਵਟ
Share Market : ਭਾਰਤੀ ਸ਼ੇਅਰ ਬਾਜ਼ਾਰ ਅੱਜ ਲਗਾਤਾਰ ਤੀਜੇ ਦਿਨ ਗਿਰਾਵਟ ਨਾਲ ਲਾਲ ਨਿਸ਼ਾਨ ਵਿੱਚ ਬੰਦ ਹੋਇਆ ਹੈ। ਵੀਰਵਾਰ ਨੂੰ BSE ਸੈਂਸੈਕਸ 82.79 ਅੰਕਾਂ (0.10%) ਦੀ ਗਿਰਾਵਟ ਨਾਲ 81,361.87 ਅੰਕਾਂ 'ਤੇ ਬੰਦ ਹੋਇਆ। ਇਸੇ ਤਰ੍ਹਾਂ ਅੱਜ NSE ਦੀ ਨਿਫਟੀ 50 ਵੀ 18.80 ਅੰਕਾਂ (0.08%) ਦੇ ਨੁਕਸਾਨ ਨਾਲ 24,793.25 ਅੰਕਾਂ 'ਤੇ ਬੰਦ ਹੋਈ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਸੈਂਸੈਕਸ 138.64 ਅੰਕਾਂ (0.17%) ਦੀ ਗਿਰਾਵਟ ਨਾਲ 81,444.66 ਅੰਕਾਂ 'ਤੇ ਅਤੇ ਨਿਫਟੀ 41.35 ਅੰਕਾਂ (0.17%) ਦੇ ਨੁਕਸਾਨ ਨਾਲ 24,812.05 ਅੰਕਾਂ 'ਤੇ ਬੰਦ ਹੋਈ ਸੀ।
ਸੈਂਸੈਕਸ ਦੀਆਂ 30 ਵਿੱਚੋਂ ਸਿਰਫ਼ 8 ਕੰਪਨੀਆਂ ਦੇ ਸ਼ੇਅਰਾਂ 'ਚ ਦਿਖਿਆ ਵਾਧਾ
ਹਫ਼ਤੇ ਦੇ ਚੌਥੇ ਦਿਨ ਵੀਰਵਾਰ ਨੂੰ ਸੈਂਸੈਕਸ ਦੀਆਂ 30 ਵਿੱਚੋਂ ਸਿਰਫ਼ 8 ਕੰਪਨੀਆਂ ਦੇ ਸ਼ੇਅਰ ਹੀ ਵਾਧੇ ਨਾਲ ਹਰੇ ਨਿਸ਼ਾਨ ਵਿੱਚ ਬੰਦ ਹੋਏ, ਜਦੋਂ ਕਿ ਬਾਕੀ ਸਾਰੀਆਂ 22 ਕੰਪਨੀਆਂ ਦੇ ਸ਼ੇਅਰ ਗਿਰਾਵਟ ਨਾਲ ਲਾਲ ਨਿਸ਼ਾਨ ਵਿੱਚ ਬੰਦ ਹੋਏ। ਇਸੇ ਤਰ੍ਹਾਂ ਨਿਫਟੀ ਦੀਆਂ 50 ਕੰਪਨੀਆਂ ਵਿੱਚੋਂ ਸਿਰਫ਼ 17 ਕੰਪਨੀਆਂ ਦੇ ਸ਼ੇਅਰ ਵਾਧੇ ਨਾਲ ਹਰੇ ਨਿਸ਼ਾਨ ਵਿੱਚ ਬੰਦ ਹੋਏ ਅਤੇ ਬਾਕੀ ਸਾਰੀਆਂ 33 ਕੰਪਨੀਆਂ ਦੇ ਸ਼ੇਅਰ ਘਾਟੇ ਨਾਲ ਲਾਲ ਨਿਸ਼ਾਨ ਵਿੱਚ ਬੰਦ ਹੋਏ। ਅੱਜ ਸੈਂਸੈਕਸ ਦੀਆਂ ਕੰਪਨੀਆਂ 'ਚ ਸ਼ਾਮਿਲ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਸਭ ਤੋਂ ਵੱਧ 1.57 ਪ੍ਰਤੀਸ਼ਤ ਦੇ ਵਾਧੇ ਨਾਲ ਬੰਦ ਹੋਏ, ਜਦੋਂ ਕਿ ਅਡਾਨੀ ਪੋਰਟਸ ਦੇ ਸ਼ੇਅਰ ਅੱਜ ਸਭ ਤੋਂ ਵੱਧ 2.50 ਪ੍ਰਤੀਸ਼ਤ ਦੀ ਗਿਰਾਵਟ ਨਾਲ ਬੰਦ ਹੋਏ।
ਟਾਈਟਨ ,ਟਾਟਾ ਮੋਟਰਜ਼ ਸਮੇਤ ਇਨ੍ਹਾਂ ਕੰਪਨੀਆਂ ਨੇ ਵਾਧੇ ਨਾਲ ਬੰਦ ਕੀਤਾ ਕਾਰੋਬਾਰ
ਸੈਂਸੈਕਸ ਦੀਆਂ ਹੋਰ ਕੰਪਨੀਆਂ ਵਿੱਚ ਟਾਈਟਨ ਦੇ ਸ਼ੇਅਰ 0.74 ਪ੍ਰਤੀਸ਼ਤ, ਮਾਰੂਤੀ ਸੁਜ਼ੂਕੀ 0.45 ਪ੍ਰਤੀਸ਼ਤ, ਭਾਰਤੀ ਏਅਰਟੈੱਲ 0.43 ਪ੍ਰਤੀਸ਼ਤ, ਲਾਰਸਨ ਐਂਡ ਟੂਬਰੋ 0.32 ਪ੍ਰਤੀਸ਼ਤ, ਕੋਟਕ ਮਹਿੰਦਰਾ ਬੈਂਕ 0.31 ਪ੍ਰਤੀਸ਼ਤ, ਐਚਡੀਐਫਸੀ ਬੈਂਕ 0.13 ਪ੍ਰਤੀਸ਼ਤ ਅਤੇ ਟਾਟਾ ਮੋਟਰਜ਼ ਦੇ ਸ਼ੇਅਰ 0.11 ਪ੍ਰਤੀਸ਼ਤ ਦੇ ਵਾਧੇ ਨਾਲ ਬੰਦ ਹੋਏ।
ਵੀਰਵਾਰ ਨੂੰ ਨੁਕਸਾਨ ਨਾਲ ਬੰਦ ਹੋਣ ਵਾਲੇ ਸ਼ੇਅਰਾਂ ਦੇ ਨਾਮ
ਦੂਜੇ ਪਾਸੇ ਅੱਜ ਬਜਾਜ ਫਾਈਨੈਂਸ ਦੇ ਸ਼ੇਅਰ 2.19 ਪ੍ਰਤੀਸ਼ਤ, ਟੈਕ ਮਹਿੰਦਰਾ 1.95 ਪ੍ਰਤੀਸ਼ਤ, ਇੰਡਸਇੰਡ ਬੈਂਕ 1.73 ਪ੍ਰਤੀਸ਼ਤ, ਨੇਸਲੇ ਇੰਡੀਆ 1.28 ਪ੍ਰਤੀਸ਼ਤ, ਸਟੇਟ ਬੈਂਕ ਆਫ਼ ਇੰਡੀਆ 1.13 ਪ੍ਰਤੀਸ਼ਤ, ਐਨਟੀਪੀਸੀ 1.07 ਪ੍ਰਤੀਸ਼ਤ, ਬਜਾਜ ਫਿਨਸਰਵ 1.05 ਪ੍ਰਤੀਸ਼ਤ, ਟਾਟਾ ਸਟੀਲ 0.99 ਪ੍ਰਤੀਸ਼ਤ, ਇਨਫੋਸਿਸ 0.95 ਪ੍ਰਤੀਸ਼ਤ, ਟੀਸੀਐਸ 0.89 ਪ੍ਰਤੀਸ਼ਤ, ਏਸ਼ੀਅਨ ਪੇਂਟਸ 0.58 ਪ੍ਰਤੀਸ਼ਤ, ਪਾਵਰ ਗਰਿੱਡ 0.50 ਪ੍ਰਤੀਸ਼ਤ, ਐਕਸਿਸ ਬੈਂਕ 0.41 ਪ੍ਰਤੀਸ਼ਤ, ਅਲਟਰਾਟੈਕ ਸੀਮੈਂਟ 0.38 ਪ੍ਰਤੀਸ਼ਤ, ਐਚਸੀਐਲ ਟੈਕ 0.33 ਪ੍ਰਤੀਸ਼ਤ, ਹਿੰਦੁਸਤਾਨ ਯੂਨੀਲੀਵਰ 0.27 ਪ੍ਰਤੀਸ਼ਤ, ਆਈਸੀਆਈਸੀਆਈ ਬੈਂਕ 0.23 ਪ੍ਰਤੀਸ਼ਤ, ਰਿਲਾਇੰਸ 0.12 ਪ੍ਰਤੀਸ਼ਤ, ਈਟਰਨਲ 0.10 ਪ੍ਰਤੀਸ਼ਤ, ਆਈਟੀਸੀ 0.07 ਪ੍ਰਤੀਸ਼ਤ ਅਤੇ ਸਨ ਫਾਰਮਾ ਦੇ ਸ਼ੇਅਰ 0.03 ਪ੍ਰਤੀਸ਼ਤ ਦੀ ਗਿਰਾਵਟ ਨਾਲ ਬੰਦ ਹੋਏ।
- PTC NEWS