Shiromani Akali Dal ਵੱਲੋਂ ਰੋਪੜ ਨਗਰ ਕੌਂਸਲ ਦੀਆਂ ਚੋਣਾਂ ਲਈ 11 ਉਮੀਦਵਾਰਾਂ ਦਾ ਐਲਾਨ
Ropar Municipal Council Elections News : ਸ਼੍ਰੋਮਣੀ ਅਕਾਲੀ ਦਲ ਨੇ ਰੋਪੜ ਨਗਰ ਕੌਂਸਲ ਦੀਆਂ ਚੋਣਾਂ ਲਈ 11 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਸਥਾਨਕ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਾਰਟੀ ਦੇ ਸੀਨੀਅਰ ਆਗੂ ਗੁਰਮੁੱਖ ਸਿੰਘ ਸੈਣੀ ਦੇ ਘਰ ਭਰਵੀਂ ਮੀਟਿੰਗ ਹੋਈ।
ਇਸ ਦੌਰਾਨ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਵਾਰਡ ਨੰਬਰ 1 ਤੋਂ ਯੂਥ ਆਗੂ ਗੱਜਣ ਸਿੰਘ ਭੱਟੀ ਵਾਰਡ ਨੰਬਰ 2 ਤੋਂ ਸੁਨੀਤਾ ਕਾਲਾ ਪਤਨੀ ਸੁਨੀਲ ਕੁਮਾਰ ਕਾਲਾ,ਵਾਰਡ ਨੰਬਰ 3 ਤੋਂ ਮਨਜੀਤ ਸਿੰਘ ਤੰਬੜ,ਵਾਰਡ ਨੰਬਰ 4 ਤੋਂ ਨੌਜਵਾਨ ਆਗੂ ਗੁਰਵਿੰਦਰ ਸਿੰਘ ਬਾਵਾ, ਵਾਰਡ ਨੰਬਰ 5 ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਵਾਰਡ ਨੰਬਰ 6 ਤੋਂ ਕੁਲਬੀਰ ਕੌਰ ਧਨੋਆ ਧਰਮ ਪਤਨੀ ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ ,ਵਾਰਡ ਨੰਬਰ 15 ਤੋਂ ਸੁਖਵਿੰਦਰ ਸਿੰਘ ਪਟਵਾਰੀ,ਵਾਰਡ ਨੰਬਰ 16 ਤੋਂ ਪਰਮਜੀਤ ਕੌਰ ਸੈਣੀ ਧਰਮ ਪਤਨੀ ਸਾਬਕਾ ਕੌਂਸਲਰ ਕੁਲਵੰਤ ਸਿੰਘ ਸੈਣੀ, ਵਾਰਡ ਨੰਬਰ17 ਤੋਂ ਸਾਬਕਾ ਕੌਂਸਲਰ ਜਸਵਿੰਦਰ ਕੌਰ ਸ਼ੈਲੀ ਧਰਮ ਪਤਨੀ ਆਰ ਪੀ ਸਿੰਘ ਸ਼ੈਲੀ,ਵਾਰਡ ਨੰਬਰ 18 ਤੋਂ ਬਬਲੀ ਧਰਮ ਪਤਨੀ ਰਜਿੰਦਰ ਕੁਮਾਰ ਬਿੰਦੀ ਅਤੇ ਵਾਰਡ ਨੰਬਰ 19 ਤੋਂ ਨਰਿੰਦਰ ਸਿੰਘ ਸੈਣੀ ਪੁੱਤਰ ਜਸਬੀਰ ਸਿੰਘ ਸੈਣੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰੋਪੜ ਸ਼ਹਿਰ ਵਿੱਚ ਆਪਣੇ ਸਮੇ ਦੌਰਾਨ ਕੀਤੇ ਲਾਮਿਸਾਲ ਵਿਕਾਸ ਕਾਰਜਾਂ ਅਤੇ ਪਿਛਲੇ ਸਾਲਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਸ਼ਹਿਰ ਦੀ ਕੀਤੀ ਗਈ ਅਣਦੇਖੀ ਦੇ ਆਧਾਰ ’ਤੇ ਵੋਟਾਂ ਮੰਗੇਗਾ।
The Shiromani Akali Dal announced eleven candidates for the Ropar Municipal Committee elections in a press conference at Ropar today. All of them will contest on party symbol of ‘Scales’. The remaining candidates will be announced shortly. pic.twitter.com/aCyhayh5Pg — Dr Daljit S Cheema (@drcheemasad) May 12, 2026
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਅੰਦਰ ਹੋ ਰਹੇ ਹਨ ਇੱਥੋਂ ਤੱਕ ਕਿ ਸਰਕਾਰ ਦਾ ਵਿਜੀਲੈਂਸ ਵਿਭਾਗ ਵੀ ਭ੍ਰਿਸ਼ਟਾਚਾਰ ਵਿੱਚ ਫਸਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਿੱਤ ਨਵੇਂ ਕਿੱਸੇ ਸਾਹਮਣੇ ਆ ਰਹੇ ਹਨ । ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਹਾਲਤ ਬੱਦ ਤੋਂ ਬੱਦਤਰ ਹੋਈ ਪਈ ਹੈ ਲੁੱਟ ਖੋਹ ,ਕਤਲੋ ਗਾਰਤ ਦੀਆਂ ਵਾਰਦਾਤਾਂ ਆਮ ਹੋ ਗਾਈਆਂ ਹਨ । ਓਹਨਾ ਕਿਹਾ ਕਿ ਅਸੀ ਇਹ ਸਾਰੇ ਮੁੱਦੇ ਲੈ ਕੇ ਲੋਕਾਂ ਵਿੱਚ ਜਾਵਾਂਗੇ ।
ਇਹ ਵੀ ਪੜ੍ਹੋ : MP Harbhajan Singh ਦੀ ਸਕਿਓਰਿਟੀ ਦਾ ਮਾਮਲਾ; HC ਨੇ ਪੰਜਾਬ ਸਰਕਾਰ ਨੂੰ ਪਾਈ ਝਾੜ, ਜਵਾਬ ਦਾਖਲ ਕਰਨ ਲਈ ਦਿੱਤਾ 1 ਹਫਤੇ ਦਾ ਸਮਾਂ
- PTC NEWS