Shiromani Akali Dal ਨੇ ਤਰਨਤਾਰਨ ਪੁਲਿਸ ਦੀ ਗੁੰਡਾਗਰਦੀ ਖਿਲਾਫ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ
Shiromani Akali Dal News : ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਆਫ਼ ਇੰਡੀਆ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਕੋਲ ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਖ਼ਿਲਾਫ਼ ਦੁਰਵਿਵਹਾਰ ਅਤੇ ਝੂਠੇ ਕੇਸ ਦਰਜ ਕਰਨ ਸਬੰਧੀ ਸ਼ਿਕਾਇਤ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਹਾਲਾਤ ਇੰਨ੍ਹੇ ਡਿੱਗ ਗਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਕੰਜਨਪ੍ਰੀਤ ਕੌਰ ਤੱਕ ਨੂੰ ਵੀ ਇੱਕ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ, ਜੋ ਤਰਨਤਾਰਨ ਪੁਲਿਸ ਦੇ ਪੱਖਪਾਤ ਅਤੇ ਦਬਾਅ ‘ਚ ਹੋਣ ਨੂੰ ਦਰਸਾ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਭਾਰੀ ਘਬਰਾਹਟ ਵਿਚ ਹੈ, ਕਿਉਂਕਿ ਉਨ੍ਹਾਂ ਨੂੰ ਤਰਨਤਾਰਨ ਦੇ ਜ਼ਿਮਨੀ ਚੋਣ ’ਚ ਹਾਰ ਦਿਖਾਈ ਦੇ ਰਹੀ ਹੈ। ਘਬਰਾਹਟ ਵਿੱਚ ਸਰਕਾਰ ਵੱਲੋਂ ਪੁਲਿਸ ਦਾ ਗਲਤ ਵਰਤੋਂ ਕਰਕੇ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨੂੰ ਤੰਗ-ਪਰੇਸ਼ਾਨ ਕਰਨ ਦੇ ਹਥਕੰਡੇ ਵਰਤੇ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਜ਼ੁਲਮ ਜਾਂ ਧਮਕੀ ਤੋਂ ਡਰਨ ਵਾਲਾ ਨਹੀਂ ਹੈ। ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ਉਹ ਸਰਕਾਰ ਦੇ ਸਸਤੇ ਹਥਕੰਡਿਆਂ, ਦਬਾਅ ਅਤੇ ਸੱਤਾ ਦੇ ਦੁਰਵਰਤੋਂ ਦਾ ਡਟ ਕੇ ਮੁਕਾਬਲਾ ਕਰੇਗੀ।
ਅਕਾਲੀ ਦਲ ਨੇ ਚੋਣ ਕਮਿਸ਼ਨ ਆਫ਼ ਇੰਡੀਆ ਤੋਂ ਮੰਗ ਕੀਤੀ ਹੈ ਕਿ ਤਰਨਤਾਰਨ ਵਿੱਚ ਕੇਂਦਰੀ ਸੁਰੱਖਿਆ ਦਸਤੇ ਤੈਨਾਤ ਕੀਤੇ ਜਾਣ ਅਤੇ ਰਾਜ ਤੋਂ ਬਾਹਰ ਦੇ ਆਜ਼ਾਦ, ਨਿਰਪੱਖ ਅਤੇ ਤਜ਼ਰਬੇਕਾਰ ਅਬਜ਼ਰਵਰ ਭੇਜੇ ਜਾਣ, ਤਾਂ ਜੋ ਚੋਣਾਂ ਮੁਕੰਮਲ ਨਿਰਪੱਖ, ਸ਼ਾਂਤੀਪੂਰਨ ਅਤੇ ਡਰ-ਰਹਿਤ ਮਾਹੌਲ ਵਿੱਚ ਹੋ ਸਕਣ।
ਇਹ ਵੀ ਪੜ੍ਹੋ : Takht Sri Keshgarh Sahib ਵਿਖੇ ਹੋਈ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹੋਈ ਦਸਤਾਰਬੰਦੀ, ਸ਼ਾਮਲ ਹੋਈਆਂ ਕਈ ਜਥੇਬੰਦੀਆਂ
- PTC NEWS