Punjab Floods Help : ਸੁਖਬੀਰ ਸਿੰਘ ਬਾਦਲ ਦਾ ਹੜ੍ਹ ਪੀੜਤਾਂ ਲਈ ਵੱਡਾ ਐਲਾਨ, 50000 ਪਰਿਵਾਰਾਂ ਨੂੰ ਦਿੱਤੀ ਜਾਵੇਗੀ ਕਣਕ
Punjab Floods Help : ਪੰਜਾਬ 'ਚ ਹੜ੍ਹਾਂ ਦੀ ਮਾਰ ਨਾਲ ਤਰਾਹ-ਤਰਾਹ ਹੋਈ ਪਈ ਹੈ, ਪਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲੋਕਾਂ ਨੂੰ ਹੌਂਸਲਾ ਦਿੰਦਾ ਆ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਿਥੇ ਪਾਰਟੀ ਹਰ ਪੀੜਤ ਨੂੰ ਮਦਦ ਪਹੁੰਚਾ ਰਹੀ ਹੈ, ਉਥੇ ਹੀ ਉਹ ਖੁਦ ਵੀ ਜ਼ਮੀਨੀ ਪੱਧਰ 'ਤੇ ਹੜ੍ਹਾਂ ਸਮੇਂ ਤੋਂ ਹੀ ਨਿਤਰੇ ਹੋਏ ਹਨ ਅਤੇ ਲਗਾਤਾਰ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਐਲਾਨ ਕਰ ਰਹੇ ਹਨ। ਇਸੇ ਕੜੀ ਤਹਿਤ ਉਨ੍ਹਾਂ ਨੇ ਸ਼ਨੀਵਾਰ ਹੜ੍ਹ ਪੀੜਤ 50,000 ਪਰਿਵਾਰਾਂ ਨੂੰ ਕਣਕ ਦੇਣ ਦਾ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਹੈ।
ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਇਸਤੋਂ ਪਹਿਲਾਂ ਪਸ਼ੂਆਂ ਲਈ 500 ਟਰੱਕ ਚਾਰਾ ਬੀਜਣ ਲਈ ਬੀਜ ਤੇ ਲੋੜੀਂਦੀਆਂ ਥਾਂਵਾਂ 'ਤੇ ਡੀਜਲ ਦੇਣ ਦਾ ਐਲਾਲ ਵੀ ਕੀਤਾ ਸੀ।
ਇਸਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਹੜ ਪੀੜਤਾਂ ਦੀ ਮਦਦ ਦੇ ਲਈ 5 ਟਰੱਕ ਪਸ਼ੂਆਂ ਦੇ ਚਾਰੇ ਦਾ ਭੇਜਣ ਦਾ ਵਾਅਦਾ ਕੀਤਾ ਗਿਆ ਸੀ, ਜਿਸ ਤਹਿਤ ਅਨੰਦਪੁਰ ਸਾਹਿਬ ਦੀ ਧਰਤੀ ਤੋਂ 100 ਟਰੱਕ ਮੱਕੀ ਦੇ ਅਚਾਰ ਦਾ ਚਾਰੇ ਵਜੋਂ ਪਸ਼ੂਆਂ ਲਈ ਗੁਰਦਾਸਪੁਰ ਇਲਾਕੇ ਦੇ ਵਿੱਚ ਭੇਜਿਆ ਗਿਆ ਹੈ ਅਤੇ ਲਗਾਤਾਰ ਇੱਥੋਂ 100 ਦੇ ਟਰੱਕ ਚਾਰੇ ਲਈ ਹੋਰ ਵੀ ਭੇਜੇ ਜਾਣਗੇ ਕੇਵਲ ਇੱਥੋਂ ਹੀ ਨਹੀਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਕਰੀਬਨ 500 ਟਰੱਕ ਚਾਰੇ ਦਾ ਹੜ ਪੀੜਿਤ ਇਲਾਕਿਆਂ ਦੇ ਵਿੱਚ ਭੇਜਿਆ ਜਾਵੇਗਾ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਖਾਸ ਤੌਰ ਤੇ ਚਮਕੌਰ ਸਾਹਿਬ ਦੀ ਦਾਣਾ ਮੰਡੀ ਪੁੱਜ ਕੇ ਇੱਥੇ 100 ਟਰੱਕ ਰਵਾਨਾ ਕਰਦਿਆਂ ਹੋਇਆਂ ਉਹਨਾਂ ਨੂੰ ਝੰਡੀ ਦਿੱਤੀ ਗਈ। ਇਸ ਉਪਰੰਤ ਅਰਦਾਸ ਕੀਤੀ ਗਈ ਅਰਦਾਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਐਲਾਨ ਇਹ ਵੀ ਕੀਤਾ ਹੈ ਕਿ ਕੇਵਲ 500 ਟਰੱਕ ਚਾਰਾ ਜਾਂ ਫਿਰ ਬੀਜਣ ਲਈ ਬੀਜ ਨਹੀਂ ਇਸ ਤੋਂ ਇਲਾਵਾ 50 ਹਜਾਰ ਪਰਿਵਾਰਾਂ ਨੂੰ ਕਣਕ ਵੀ ਮੁਹਈਆ ਕਰਵਾਈ ਜਾਵੇਗੀ ਉਥੇ ਹੀ ਜਿਹੜੀਆਂ ਥਾਵਾਂ ਤੇ ਬਹਾਈ ਲਈ ਟਰੈਕਟਰਾਂ ਦੀ ਲੋੜ ਹੋਵੇਗੀ ਉਹ ਵੀ ਉਹਨਾਂ ਨੂੰ ਦਿੱਤੇ ਜਾਣਗੇ।
ਹੜ੍ਹਾਂ ਦੌਰਾਨ ਜਲੰਧਰ 'ਚ ਖੋਲ੍ਹਿਆ ਸੀ 'ਹੜ੍ਹ ਰਾਹਤ ਕੇਂਦਰ'
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਜਲੰਧਰ 'ਚ ਹਰਿੰਦਰ ਫਾਰਮਜ਼ ਵਿਖੇ ਹੜ੍ਹ ਰਾਹਤ ਕੇਂਦਰ (Flood Relief Center) ਵੀ ਖੋਲ੍ਹਿਆ ਗਿਆ ਸੀ, ਜਿਸ ਨੇ ਸੂਬੇ ਦੇ ਹੜ੍ਹ ਮਾਰੇ ਇਲਾਕੇ ਵਿਚ ਰਾਹਤ ਸਮੱਗਰੀ ਵੰਡਣ ਵਾਸਤੇ ਨੋਡਲ ਪੁਆਇੰਟ ਵਜੋਂ ਕੰਮ ਕੀਤਾ।
ਸੁਖਬੀਰ ਸਿੰਘ ਬਾਦਲ ਦਾ ਹੜ੍ਹ ਪੀੜਤਾਂ ਲਈ 'ਮਾਸਟਰ ਪਲਾਨ'
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅੱਜ ਕੀਤੇ ਐਲਾਨ ਤੋਂ ਪਹਿਲਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮਾਸਟਰ ਪਲਾਨ ਵੀ ਤਿਆਰ ਕੀਤਾ ਗਿਆ ਸੀ। ਇਸ ਵਿੱਚ ਪਿੰਡ ਪੱਧਰ 'ਤੇ ਵੰਡਣ ਲਈ ਮੱਕੀ ਦੇ ਆਚਾਰ ਦੇ 500 ਟਰੱਕ ਬੁੱਕ ਕਰਨ, 500 ਟਰੱਕ ਕੰਪਰੈੱਸਡ ਘਾਹ (ਸੁੱਕਾ ਚਾਰਾ) ਖਰੀਦਣ ਦਾ ਪ੍ਰਬੰਧ, 500 ਫੌਗਿੰਗ ਮਸ਼ੀਨਾਂ ਖਰੀਦਣ, ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡੀਆਂ ਜਾਣਗੀਆਂ ਅਤੇ ਮਲੇਰੀਆ ਅਤੇ ਹੋਰ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਪਾਰਟੀ ਵਲੰਟੀਅਰਾਂ ਵੱਲੋਂ ਚਲਾਈਆਂ ਜਾਣਗੀਆਂ।
ਇਸਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੀ ਦੀ ਅਪੀਲ 'ਤੇ ਸ਼੍ਰੋਮਣੀ ਕਮੇਟੀ ਨੇ 125 ਮੈਡੀਕਲ ਕੈਂਪ ਲਗਾਉਣ ਨੂੰ ਮਨਜ਼ੂਰੀ ਵੀ ਦਿੱਤੀ ਸੀ, ਜੋ ਕਿ ਗੁਰੂ ਰਾਮਦਾਸ ਹਸਪਤਾਲ, ਅੰਮ੍ਰਿਤਸਰ ਦੀ ਟੀਮ ਦੁਆਰਾ ਚਲਾਏ ਜਾਣਗੇ। ਨਾਲ ਹੀ, ਜਾਨਵਰਾਂ ਦੀ ਦੇਖਭਾਲ ਲਈ 25 ਪਸ਼ੂਆਂ ਦੇ ਡਾਕਟਰਾਂ ਦੀ ਇੱਕ ਟੀਮ ਬਣਾਈ ਗਈ ਹੈ। ਪਾਰਟੀ ਵਲੰਟੀਅਰ ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤ ਹਟਾਉਣ ਵਿੱਚ ਵੀ ਮਦਦ ਕਰਨਗੇ।
- PTC NEWS