Shiromani Akali Dal ਮਹਿਲਾ ਵਿੰਗ ਵੱਲੋਂ ਸੀਐੱਮ ਭਗਵੰਤ ਮਾਨ ਖਿਲਾਫ ਹੱਲਾ ਬੋਲ, ਦਿੱਤੀ ਚਿਤਾਵਨੀ
Shiromani Akali Dal Protest News : ਸੰਗਰੂਰ ’ਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਦੱਸ ਦਈਏ ਕੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ’ਚ ਵੱਡਾ ਇਕੱਠ ਕਰਕੇ ਕੂਚ ਕੀਤਾ ਗਿਆ। ਇਸ ਦੌਰਾਨ ਮਹਿਲਾ ਵਰਕਰਾਂ ਵੱਲੋਂ ਹੱਥਾਂ ’ਚ ਤਖਤੀਆਂ ਫੜ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਦਰਅਸਲ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਬਾਰੇ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਖਿਲਾਫ ਸੀਐੱਮ ਭਗਵੰਤ ਮਾਨ ਖਿਲਾਫ ਰੋਸ ਜਾਹਿਰ ਕੀਤਾ ਗਿਆ ਹੈ। ਇਸ ਦੌਰਾਨ ਮਹਿਲਾ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੁਆਫੀ ਦੀ ਮੰਗ ਕੀਤੀ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਔਰਤਾਂ ਲਈ ਇੰਨੀ ਭੱਦੀ ਸ਼ਬਦਾਵਲੀ ਵਰਤਦਾ ਹੈ ਉਸ ਨੂੰ ਮੁੱਖ ਮੰਤਰੀ ਰਹਿਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭੰਡਪੁਣਾ ਕੀਤਾ। ਹੁਣ ਮੁੱਖ ਮੰਤਰੀ ਬਣੇ ਹੋ ਤਾਂ ਲੋਕਾਂ ਨੂੰ ਕੰਮਾਂ ਬਾਰੇ ਦੱਸੋਂ। ਜਦੋਂ ਪੰਜਾਬ ਨੂੰ ਲੋੜ ਸੀ ਤਾਂ ਉਹ ਹਸਪਤਾਲ ’ਚ ਭਰਤੀ ਹੋ ਗਏ। ਮੁੱਦੇ ਦੀ ਗੱਲ ਨਹੀਂ ਕੀਤੀ ਜਾਂਦੀ ਪਰ ਇੱਧਰ ਉੱਧਰ ਦੀ ਗੱਲ ਕੀਤੀ ਜਾਂਦੀ ਹੈ।
ਪੂਰਾ ਪੰਜਾਬ CM ਤੋਂ ਹੜ੍ਹ ਆਉਣ ਦੇ ਕਾਰਨ ਅਤੇ ਰਾਹਤ ਫੰਡ ਦੇ 12000 ਕਰੋੜ ਰੁਪਏ ਦਾ ਮੰਗ ਰਿਹਾ ਹਿਸਾਬ : ਸਾਂਸਦ ਹਰਸਿਮਰਤ ਕੌਰ ਬਾਦਲ
ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ,ਮੈਂ ਧੰਨਵਾਦ ਕਰਦੀ ਹਾਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦਾ ਜਿੰਨ੍ਹਾਂ ਨੇ ਬੀਬੀ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਔਰਤ ਵਿਰੋਧੀ ਹੰਕਾਰੀ ਭਗਵੰਤ ਮਾਨ ਵਲੋਂ ਮਹਿਲਾਵਾਂ ਨਾਲ ਮਾਰੀ ਠੱਗੀ ਦੇ ਰੋਸ 'ਚ ਇਸਦੀ ਸੰਗਰੂਰ ਰਿਹਾਇਸ਼ ਵਿਖੇ ਰੋਸ ਮੁਜਾਹਰਾ ਕੀਤਾ ਗਿਆ। ਇਸਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰਕੇ ਬੀਬੀਆਂ ਨੂੰ ਠੱਗਿਆ ਪਰ ਅੱਜ ਤਿੰਨ ਸਾਲ ਬਾਅਦ ਵੀ ਕੁਝ ਨਹੀਂ ਦਿੱਤਾ ।
ਹਰ ਪੱਖੋਂ ਪੰਜਾਬ ਨੂੰ ਬਰਬਾਦ ਕਰ ਅੱਜ ਹੜ੍ਹ ਆਉਣ 'ਤੇ ਹਸਪਤਾਲ ਵਿੱਚ ਜਾ ਛੁਪਿਆ।ਪੂਰਾ ਪੰਜਾਬ ਅੱਜ ਇਸਤੋਂ ਹੜ੍ਹ ਆਉਣ ਦੇ ਕਾਰਨ ਅਤੇ ਰਾਹਤ ਫੰਡ ਦੇ 12000 ਕਰੋੜ ਰੁਪਏ ਦਾ ਹਿਸਾਬ ਮੰਗ ਰਿਹਾ ਹੈ ਤੇ ਇਹ ਉਸਤੋਂ ਧਿਆਨ ਹਟਾਉਣ ਲਈ ਮਾੜੀ ਸ਼ਬਦਾਵਲੀ ਵਰਤ ਮੇਰੇ ਖ਼ਿਲਾਫ ਭੱਦੀਆਂ ਟਿੱਪਣੀਆਂ ਕਰ ਰਿਹਾ ਹੈ ਪਰ ਬੋਲਣ ਤੋਂ ਪਹਿਲਾਂ ਇਸਨੂੰ ਆਪਣੀ ਪੀੜੀ ਹੇਠ ਸੋਟਾ ਜ਼ਰੂਰ ਫੇਰਨਾ ਚਾਹੀਦਾ ਹੈ ।
ਇਹ ਵੀ ਪੜ੍ਹੋ : Samrala Accident News : ਵੈਨ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ’ਚ ਨੌਜਵਾਨ ਦੀ ਦਰਦਨਾਕ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
- PTC NEWS