ਜਲੰਧਰ 'ਚ ਟਰੈਵਲ ਏਜੰਟ 'ਤੇ ਫਾਇਰਿੰਗ, ਮੰਗੀ 5 ਕਰੋੜ ਦੀ ਫਿਰੌਤੀ; ਇਸ ਗੈਂਗਸਟਰ ਦਾ ਨਾਮ ਆਇਆ ਸਾਹਮਣੇ
PTC News Desk: ਜਲੰਧਰ 'ਚ ਬੱਸ ਸਟੈਂਡ ਦੇ ਬਾਹਰ ਡੈਲਟਾ ਪਾਰਕਿੰਗ 'ਚ ਬਾਈਕ ਸਵਾਰ ਬਦਮਾਸ਼ਾਂ ਨੇ ਟਰੈਵਲ ਏਜੰਟ ਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੋਂ ਇੱਕ ਪਰਚੀ ਵੀ ਮਿਲੀ ਹੈ। ਜਿਸ ਵਿੱਚ ਗੈਂਗਸਟਰ ਕੌਸ਼ਲ ਚੌਧਰੀ ਦਾ ਨਾਮ ਲਿਖਿਆ ਹੋਇਆ ਹੈ। ਜਿਸ ਵਿੱਚ ਗੈਂਗਸਟਰ ਵੱਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।_cfd911b6be796ae128ee9b4db46338ca_1280X720.webp)
ਦਫ਼ਤਰ ਬਾਹਰ ਖੜੀ ਗੱਡੀ 'ਤੇ ਹੋਈ ਫਾਇਰਿੰਗ
ਟਰੈਵਲ ਏਜੰਟ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਗੱਡੀ ’ਤੇ ਗੋਲੀਬਾਰੀ ਹੋਈ ਤਾਂ ਉਹ ਦਫ਼ਤਰ ਵਿੱਚ ਹੀ ਸੀ। ਗੋਲੀ ਚਲਾਉਣ ਵਾਲੇ ਨੌਜਵਾਨ ਬਾਈਕ 'ਤੇ ਆਏ ਸਨ। ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਧਮਕੀ ਨਹੀਂ ਮਿਲੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।_2d8418bbb10e5b9b48cd114c7bd5ed0c_1280X720.webp)
ਫਾਇਰ ਕਰਨ ਵਾਲੇ ਹੋਏ ਫਰਾਰ
ਗੋਲੀਬਾਰੀ ਕਰਨ ਤੋਂ ਬਾਅਦ ਬਦਮਾਸ਼ ਬੱਸ ਸਟੈਂਡ ਨੇੜੇ ਪੁਲ ਤੋਂ ਹਾਈਵੇਅ ਵੱਲ ਨੂੰ ਭੱਜ ਗਏ। ਪੁਲਿਸ ਗੋਲੀ ਚਲਾਉਣ ਵਾਲਿਆਂ ਦੀ ਭਾਲ ਲਈ ਬੱਸ ਸਟੈਂਡ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਤਲਾਸ਼ੀ ਲੈ ਰਹੀ ਹੈ। ਕਈ ਹੋਟਲਾਂ ਅਤੇ ਢਾਬਿਆਂ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।_3915f441ea3737218b1884fdde72b90e_1280X720.webp)
ਬਦਮਾਸ਼ਾਂ ਨੇ 5 ਰਾਊਂਡ ਕੀਤੇ ਫਾਇਰ
ਬਦਮਾਸ਼ਾਂ ਨੇ ਕੁੱਲ 5 ਗੋਲੀਆਂ ਚਲਾਈਆਂ। ਪੁਲਿਸ ਨੇ ਹੁਣ ਤੱਕ 2 ਖੋਲ ਬਰਾਮਦ ਕੀਤੇ ਹਨ। ਪੁਲਿਸ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਹੈ ਰਹੀ ਹੈ।
- With inputs from our correspondent