Bathinda News : ਬਠਿੰਡਾ 'ਚ ਚਿੱਟੇ ਦਿਨ ਪਿਸਤੌਲ ਦੀ ਨੋਕ 'ਤੇ ਦੁਕਾਨਦਾਰ ਤੋਂ ਲੁੱਟ, ਇੱਕ ਲੁਟੇਰਾ ਮੌਕੇ 'ਤੇ ਕਾਬੂ, ਦੋ ਫ਼ਰਾਰ
Bathinda News : ਬਠਿੰਡਾ ਵਿੱਚ ਚਿੱਟੇ ਦਿਨ ਵਾਪਰਦੀਆਂ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਕ ਦੁਕਾਨਦਾਰ ਤੋਂ ਤਿੰਨ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੁੱਟ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਲੁਟੇਰਿਆਂ ਵਿਚੋਂ ਇੱਕ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ, ਜਦਕਿ ਦੋ ਲੁਟੇਰੇ ਫਰਾਰ ਹੋਣ ਵਿੱਚ ਸਫਲ ਹੋ ਗਏ।
ਜਾਣਕਾਰੀ ਦਿੰਦੇ ਸਿਵਿਲ ਹਸਪਤਾਲ ਵਿਖੇ ਦਾਖਲ ਜ਼ਖ਼ਮੀ ਵਿਅਕਤੀ ਨਰੇਸ਼ ਵਿੱਕੀ ਨੇ ਦੱਸਿਆ ਮੇਰੀ ਬਿਜਲੀ ਦੀ ਦੁਕਾਨ ਹੈ ਅਤੇ ਅੱਜ ਜਦੋਂ ਉਹ ਆਪਣੀ ਦੁਕਾਨ 'ਤੇ ਇਕੱਲਾ ਸੀ ਤਾਂ ਅੰਦਰ ਦੋ ਵਿਅਕਤੀ ਆਏ ਅਤੇ ਉਸ ਨੂੰ ਧਮਕਾਉਣ ਲੱਗੇ। ਉਸ ਨੇ ਕਿਹਾ ਕਿ ਲੁਟੇਰਿਆਂ ਨੇ ਕਿਹਾ ਕਿ ਨਕਦੀ ਦੇ, ਜਦੋਂ ਉਸ ਨੇ ਕਿਹਾ ਕਿ ਨਹੀਂ ਹੈ, ਤਾਂ ਮੈਨੂੰ ਲੱਗਿਆ ਕੋਈ ਗ੍ਰਾਹਕ ਹਨ ਅਤੇ ਮਜਾਕ ਕਰ ਰਹੇ ਹਨ। ਉਪਰੰਤ ਜਦੋਂ ਫੇਰ ਨਾਲ ਖੜੇ ਦੂਜੇ ਵਿਅਕਤੀ ਨੇ ਅਸਲਾ ਕੱਢਿਆ ਅਤੇ ਮਾਰਨ ਦੀ ਧਮਕੀ ਦੇਣ ਲੱਗੇ ਤਾਂ ਉ ਨੇ ਆਪਣਾ ਗੱਲਾ ਵੀ ਖੋਲ ਕੇ ਦਿਖਾ ਦਿੱਤਾ, ਉਸ ਵਿੱਚ ਪੈਸੇ ਪਏ ਸਨ, ਜਿਸ ਨੂੰ ਲੁਟੇਰਿਆਂ ਨੇ ਲੈ ਲਿਆ।
ਵਿੱਕੀ ਨੇ ਕਿਹਾ ਕਿ ਜਦੋਂ ਕੁੱਝ ਸਮੇਂ ਬਾਅਦ ਉਸ ਦਾ ਸਾਥੀ ਆ ਗਿਆ ਤਾਂ ਫਿਰ ਪਿਸਤੌਲ ਵਾਲਾ ਬਾਹਰ ਭੱਜ ਗਿਆ ਅਤੇ ਜੋ ਉਸਦਾ ਸਾਥੀ ਸੀ ਉਸਨੂੰ ਮੈਂ ਤੇ ਮੇਰੇ ਸਾਥੀ ਨੇ ਫੜ ਲਿਆ। ਉਸਦੇ ਕੋਲ ਸੂਆ ਸੀ, ਜੋ ਕਿ ਮੇਰੀ ਬਾਂਹ 'ਤੇ ਮਾਰਿਆ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸਨੂੰ ਅਸੀਂ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ, ਉਹ ਵਿਅਕਤੀ 3 ਸਨ, ਜੋ ਕਿ ਦੂਜਾ ਸਾਥੀ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਿਆ। ਪਿਸਤੌਲ ਵਾਲਾ ਵਿਅਕਤੀ ਆਪਣਾ ਲਾਈਸੈਂਸ ਅਸਲੇ ਦਾ ਉਹ ਰਹਿ ਗਿਆ, ਜੋ ਕਿ ਪੁਲਿਸ ਨੂੰ ਦੇ ਦਿੱਤਾ।
ਇਸ ਪੂਰੀ ਘਟਨਾ ਬਾਰੇ ਡੀਐਸਪੀ ਸੰਦੀਪ ਸਿੰਘ ਨੇ ਕਿਹਾ ਬਾਬਾ ਦੀਪ ਸਿੰਘ ਨਗਰ ਦੀ ਇਹ ਘਟਨਾ ਹੈ ਜਿੱਥੇ ਤਿੰਨ ਨੌਜਵਾਨ ਲੁੱਟਣ ਆਏ ਸਨ। ਸਾਡੀਆਂ ਵੱਖ ਵੱਖ ਟੀਮਾਂ ਕੰਮ ਕਰ ਰਹੀਆਂ ਹਨ, ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
- PTC NEWS