Sidhu Moosewala Death Anniversary : ਛੋਟਾ ਸਿੱਧੂ ਮੂਸੇਵਾਲਾ ਪਹੁੰਚਿਆ ਵੱਡੇ ਭਰਾ ਦੀ ਬਰਸੀ 'ਚ, ਦੇਖੋ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ
Sidhu Moosewala Death Anniversary : ਅੱਜ (29 ਮਈ) ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਹੈ। ਇਸ ਮੌਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਸਿੱਧੂ ਦੇ ਛੋਟੇ ਭਰਾ ਸ਼ੁਭਦੀਪ ਨੂੰ ਗੋਦ ਵਿੱਚ ਲੈ ਕੇ ਸ਼ਰਧਾਂਜਲੀ ਸਭਾ ਵਿੱਚ ਪਹੁੰਚੀ। ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ਨਮ ਸਨ।
ਸਿੱਧੂ ਮੂਸੇਵਾਲਾ ਦੀ ਮਾਂ ਲਿਖੀ ਇੱਕ ਭਾਵੁਕ ਪੋਸਟ
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਲਿਖਿਆ - ਸਿੱਧੂ, ਕਦੇ ਤੂੰ ਜਨਮ ਲੈ ਕੇ 3 ਦਿਨਾਂ , 3 ਮਹੀਨੇ ਅਤੇ 3 ਸਾਲ ਦਾ ਹੋਇਆ ਸੀ। ਸਾਡੀ ਜ਼ਿੰਦਗੀ ਵਿੱਚ ਤੇਰੀ ਦਸਤਕ ਨੇ ਹਰ ਮੁਸ਼ਕਲ ਨਾਲ ਲੜਨ ਦੀ ਸ਼ਕਤੀ ਵਧਾ ਦਿੱਤੀ ਸੀ। ਅਸੀਂ ਹਰ ਮੁਸ਼ਕਿਲ ਤੇਰਾ ਚਿਹਰਾ ਦੇਖ ਕੇ ਹੱਸ-ਹੱਸ ਕੇ ਪਾਰ ਕੀਤੀ ਪਰ ਅੱਜ ਤੇਰੀਆਂ ਤਸਵੀਰਾਂ ਨਾਲ ਗੱਲਾਂ ਕਰਦੇ ਹੋਏ 3 ਸਾਲ ਬੀਤ ਗਏ ਹਨ। ਤੇਰੇ ਇਨਸਾਫ਼ ਦਾ ਇੰਤਜ਼ਾਰ ਕਰਦੇ ਹੋਏ ਵੀ।
ਉਨ੍ਹਾਂ ਨੇ ਅੱਗੇ ਲਿਖਿਆ- ਇਹਨਾਂ 3 ਸਾਲਾਂ ਵਿੱਚ ਜਦੋਂ ਕਦੇ ਵੀ ਇਨਸਾਫ਼ ਮਿਲਣ ਦੀ ਕੋਈ ਇੱਕ ਕਿਰਨ ਦਿਖਾਈ ਦਿੱਤੀ, ਉਸੇ ਸਮੇਂ ਉਸਨੂੰ ਬੁਰੀ ਤਰ੍ਹਾਂ ਤੋੜਿਆ ਵੀ ਗਿਆ। ਇਹਨਾਂ 3 ਸਾਲਾਂ ਵਿੱਚ ਸਾਡੇ ਕੇਸ ਨਾਲ ਸਬੰਧਤ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਇਤਰਾਜ਼ਯੋਗ ਚੀਜਾਂ ਹੋਈਆਂ। ਇਸ ਨਾਲ ਸਾਡੀ ਸਖ਼ਤ ਕਾਰਵਾਈ ਦੀ ਉਮੀਦ ਤੱਕ ਬੇਕਾਰ ਹੋ ਗਈ। ਪੁੱਤਰ, ਫਿਰ ਵੀ ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਾਂਗੇ।
ਦੱਸ ਦੇਈਏ ਕਿ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਬਿਨਾਂ ਸੁਰੱਖਿਆ ਦੇ ਆਪਣੇ ਘਰੋਂ ਕਾਲੇ ਰੰਗ ਦੀ ਥਾਰ ਕਾਰ ਵਿੱਚ ਨਿਕਲਿਆ ਸੀ। ਬਦਮਾਸ਼ਾਂ ਨੇ ਉਸਨੂੰ ਜਵਾਹਰਕੇ ਪਿੰਡ ਵਿੱਚ ਘੇਰ ਕੇ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।
ਲਾਰੈਂਸ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਇਸ ਤੋਂ ਬਾਅਦ ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਸਮੇਤ ਕੁੱਲ 36 ਲੋਕਾਂ ਨੂੰ ਨਾਮਜ਼ਦ ਕਰਕੇ ਚਾਰਜਸ਼ੀਟ ਦਾਇਰ ਕੀਤੀ ਹੈ। 30 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਜੇ ਵੀ ਮੁੱਖ ਮੁਲਜ਼ਮ ਸਜ਼ਾ ਤੋਂ ਦੂਰ ਹਨ। ਸਿੱਧੂ ਦਾ ਪਰਿਵਾਰ ਅਤੇ ਪ੍ਰਸ਼ੰਸਕ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।
- PTC NEWS