ਪੰਜਾਬ ’ਚ ਹੜ੍ਹਾਂ ਕਾਰਨ ਸਥਿਤੀ ਚਿੰਤਾਜਨਕ, ਪੀੜਤ ਲੋਕਾਂ ਲਈ ਨਿਰੰਤਰ ਜਾਰੀ ਹੈ ਸੇਵਾ- ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਵਾ
Flood Hit Punjab : ਮਹਾਰਾਸ਼ਟਰ ਦੇ ਸਿੱਖ ਆਗੂ ਗੁਰਿੰਦਰ ਸਿੰਘ ਬਾਵਾ ਜੋਂ ਕਿ ਸ਼੍ਰੋਮਣੀ ਕਮੇਟੀ ਮੈਂਬਰ, ਪਟਨਾ ਸਾਹਿਬ ਬੋਰਡ ਦੇ ਮੈਂਬਰ , ਹਜ਼ੂਰ ਸਾਹਿਬ ਬੋਰਡ ਦੇ ਮੈਬਰ, ਚੀਫ਼ ਖ਼ਾਲਸਾ ਦੀਵਾਨ ਮਹਾਰਾਸ਼ਟਰ ਦੇ ਪ੍ਰਧਾਨ ਅਤੇ ਖਾਲ਼ਸਾ ਯੂਨਿਟੀ ਮੁੰਬਈ ਦੇ ਮੈਂਬਰ ਹਨ,ਉਨ੍ਹਾਂ ਵਲੋ ਪੰਜਾਬ ਵਿੱਚ ਆਏ ਹੜਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਹੜਾਂ ਕਰਕੇ ਬਣੀ ਹੋਈ ਸਥਿਤੀ ਚਿੰਤਾਯੋਗ ਹੈ
ਉਹਨਾਂ ਵਲੋਂ ਖਾਲਸਾ ਯੂਨਿਟੀ ਦੇ ਅੰਮ੍ਰਿਤਸਰ ਤੋ ਮੈਂਬਰ ਹਰਮੀਤ ਸਿੰਘ ਸਲੂਜਾ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਜਰੂਰੀ ਵਸਤਾਂ ਦੀ ਜਾਣਕਾਰੀ ਲੈਣ ਤਾਂ ਜੋਂ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲੋੜ ਮੁਤਾਬਿਕ ਸੇਵਾ ਭੇਜੀ ਜਾ ਸਕੇ।
ਗੱਲਬਾਤ ਕਰਦਿਆ ਬਾਵਾ ਨੇ ਕਿਹਾ ਕਿ ਦੀਵਾਲੀ ਤੱਕ ਸਾਡੇ ਵੱਲੋ ਲਗਾਤਾਰ ਰਾਸ਼ਨ, ਦਵਾਈਆ ਅਤੇ ਪਸ਼ੂਆਂ ਵਾਸਤੇ ਚਾਰਾ, ਡੀਜਲ ਅਤੇ ਹੋਰ ਜਰੂਰਤ ਦੀਆਂ ਵਸਤਾਂ ਨਿਰੰਤਰ ਭੇਜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਲੋੜ ਮੁਤਬਿਕ ਸਮਾਨ ਅਲਗ ਅਲਗ ਪਿੰਡਾਂ ਵਿੱਚ ਬਿਨਾਂ ਫੋਟੋਆਂ ਖਿੱਚੀਆਂ ਵੰਡ ਰਹੀਆਂ ਹਨ। ਬਾਵਾ ਨੇ ਕਿਹਾ ਕਿ ਮੁੰਬਈ ਦੀ ਖ਼ਾਲਸਾ ਯੂਨਿਟੀ ਵਿੱਚ 100 ਤੋਂ ਵੱਧ ਧਨਾਢ ਸਿੱਖ ਮੈਂਬਰ ਹਨ ਅਤੇ ਇਸ ਮੁਸ਼ਕਿਲ ਦੀ ਘੜੀ ਵਿੱਚ ਉਹ ਅਤੇ ਉਹਨਾਂ ਦੀ ਸਾਰੀ ਟੀਮ ਪੰਜਾਬ ਦੇ ਨਾਲ ਖੜੀ ਹੈ ਅਤੇ ਬਿਨਾਂ ਕੋਈ ਦਿਖਾਵਾ ਕੀਤੇ ਉਹਨਾਂ ਵਲੋਂ ਸੇਵਾਵਾਂ ਜਾਰੀ ਰਹਿਗੀਆਂ।
ਸ ਬਾਵਾ ਦਾ ਸਾਰਾ ਜੀਵਨ ਕੌਮੀ ਏਕਤਾ, ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਹੈ ਅਤੇ ਇਸ ਮੁਸ਼ਕਿਲ ਘੜੀ ਵਿੱਚ ਬਿਨਾਂ ਕਿਸੇ ਦਿਖਾਵੇ ਦੇ ਉਨ੍ਹਾਂ ਵਲੋ ਸੇਵਾਵਾਂ ਸ਼ਲਾਘਾਯੋਗ ਹੈ।
ਇਹ ਵੀ ਪੜ੍ਹੋ : Lunar eclipse 2025 : ਅੱਜ ਕਿੰਨੇ ਵਜੇ ਲੱਗੇਗਾ ਚੰਦ ਗ੍ਰਹਿਣ ? ਜਾਣੋ ਸੂਤਕ ਕਾਲ ਤੇ ਖਤਮ ਹੋਣ ਦਾ ਸਮਾਂ
- PTC NEWS