Soldier Dies In Patiala: ਪਟਿਆਲਾ 'ਚ ਪੈਰਾਮਿਲਟ੍ਰੀ ਫੌਜ ਦੇ ਜਵਾਨ ਦੀ ਮੌਤ, PM ਮੋਦੀ ਦੀ ਰੈਲੀ 'ਚ ਸੀ ਡਿਊਟੀ
Soldier Dies In Patiala: ਪਟਿਆਲਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਬਾਅਦ ਆਰਾਮ ਕਰਨ ਗਏ ਪੈਰਾਮਿਲਟ੍ਰੀ ਫੌਜੀ ਬਲ ਦੇ ਇੱਕ ਜਵਾਨ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਨਾਗਾਲੈਂਡ ਦਾ ਇਹ ਸਿਪਾਹੀ ਲੋਕ ਸਭਾ ਚੋਣਾਂ ਲਈ ਪਟਿਆਲਾ ਵਿੱਚ ਤਾਇਨਾਤ ਪੈਰਾ ਮਿਲਟਰੀ ਫੋਰਸ ਦੀ ਕੰਪਨੀ ਨਾਲ ਆਇਆ ਸੀ। ਫਿਲਹਾਲ ਥਾਣਾ ਬਖਸ਼ੀਵਾਲਾ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਦੱਸ ਦਈਏ ਕਿ ਰੈਲੀ ਦੇ ਮਗਰੋਂ ਇਸ ਬਿਲਡਿੰਗ ’ਚ 85 ਦੇ ਕਰੀਬ ਜਵਾਨ ਰੁਕੇ ਹੋਏ ਸੀ। ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਵਿੱਚ ਤੈਨਾਤ ਉਕਤ ਪੈਰਾਮਿਲਟ੍ਰੀ ਫੌਜੀ ਬਲ ਬਖਸ਼ੀਵਾਲਾ ਦੇ ਇੱਕ ਸਕੂਲ ਵਿੱਚ ਤੈਨਾਤ ਸੀ। ਪੀਐਮ ਮੋਦੀ ਦੀ ਰੈਲੀ ਵਿੱਚ ਡਿਊਟੀ ਦੇਣ ਤੋਂ ਬਾਅਦ ਉਹ ਆਰਾਮ ਕਰਨ ਲਈ ਵੀਰਵਾਰ ਦੇਰ ਰਾਤ ਸਕੂਲ ਗਏ। ਉਕਤ ਸਿਪਾਹੀ ਦੀ ਰਾਤ ਨੂੰ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਂਸਟੇਬਲ ਯੰਗਤਸੇ (40) ਵਜੋਂ ਹੋਈ ਹੈ, ਜੋ ਨਾਗਾਲੈਂਡ ਦਾ ਰਹਿਣ ਵਾਲਾ ਸੀ।
- PTC NEWS