Sat, Jul 27, 2024
Whatsapp

ਫ਼ਿਰੋਜ਼ਪੁਰ 'ਚ ਪੁੱਤ ਨੇ ਮਾਂ ਨੂੰ ਮਾਰੀ ਗੋਲੀ, ਹਸਪਤਾਲ 'ਚ ਜ਼ੇਰੇ ਇਲਾਜ

Reported by:  PTC News Desk  Edited by:  Amritpal Singh -- March 29th 2024 02:13 PM
ਫ਼ਿਰੋਜ਼ਪੁਰ 'ਚ ਪੁੱਤ ਨੇ ਮਾਂ ਨੂੰ ਮਾਰੀ ਗੋਲੀ, ਹਸਪਤਾਲ 'ਚ ਜ਼ੇਰੇ ਇਲਾਜ

ਫ਼ਿਰੋਜ਼ਪੁਰ 'ਚ ਪੁੱਤ ਨੇ ਮਾਂ ਨੂੰ ਮਾਰੀ ਗੋਲੀ, ਹਸਪਤਾਲ 'ਚ ਜ਼ੇਰੇ ਇਲਾਜ

ਫਿਰੋਜ਼ਪੁਰ ਦੀ ਸਬ-ਡਵੀਜ਼ਨ ਜ਼ੀਰਾ ਅਧੀਨ ਪੈਂਦੇ ਪਿੰਡ ਕੀਮਾਂ ਵਾਲੀ 'ਚ ਨਸ਼ੇੜੀ ਪੁੱਤਰ ਨੇ ਨਸ਼ੇ 'ਚ ਟੱਲੀ ਹੋ ਕੇ ਆਪਣੀ ਮਾਂ ਨੂੰ 12 ਬੋਰ ਦੀ ਰਾਈਫਲ ਨਾਲ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਜੀਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੋਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਨਸ਼ੇ ਲਈ ਜ਼ਮੀਨ ਵੇਚਣ ਲਈ ਦਬਾਅ ਪਾ ਰਿਹਾ ਸੀ ਪਰ ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਪਾਲ ਕੌਰ ਪਤਨੀ ਮੇਜਰ ਸਿੰਘ ਦੇ ਛੋਟੇ ਪੁੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਮਨਜੀਤ ਸਿੰਘ ਜੋ ਕਿ ਨਸ਼ੇ ਦਾ ਆਦੀ ਹੈ, ਹੁਣ ਆਪਣੇ ਨਸ਼ੇ ਦੀ ਪੂਰਤੀ ਲਈ ਮਾਂ ਨੂੰ ਜ਼ਮੀਨ ਵੇਚਣ ਲਈ ਕਹਿ ਰਿਹਾ ਸੀ, ਜਦੋਂ ਮਾਂ ਇਸ ਲਈ ਤਿਆਰ ਨਹੀਂ ਸੀ ਇਸ ਲਈ ਉਹ ਘਰੋਂ ਬਾਹਰ ਚਲਾ ਗਿਆ। ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਉਸ ਦੇ ਹੱਥ ਵਿੱਚ 12 ਬੋਰ ਦੀ ਰਾਈਫਲ ਸੀ।


ਜਿਸ ਨਾਲ ਉਸ ਨੇ ਆਪਣੀ ਮਾਂ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਇਲਾਜ ਲਈ ਜ਼ੀਰਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

-

Top News view more...

Latest News view more...

PTC NETWORK