Chandigarh Traffic: ਚੰਡੀਗੜ੍ਹ ’ਚ ਪੈਦਲ ਸੜਕ ਪਾਰ ਕਰਨ ਲਈ ਹੁਣ ਨਹੀਂ ਕਰਨਾ ਹੋਵੇਗਾ ਇੰਤਜ਼ਾਰ !
ਚੰਡੀਗੜ੍ਹ: ਚੰਡੀਗੜ੍ਹ ਚ ਲੋਕਾਂ ਨੂੰ ਪੈਦਲ ਸੜਕ ਪਾਰ ਕਰਨ ਦੇ ਲਈ ਹੁਣ ਟ੍ਰੈਫਿਕ ਰੁਕਣ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਜੀ ਹਾਂ ਹੁਣ ਲੋਕ ਖ਼ੁਦ ਹੀ ਟ੍ਰੈਫਿਕ ਨੂੰ ਕੰਟਰੋਲ ਕਰਨਗੇ।
ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਸ਼ਹਿਰ ਦੇ ਦੋ ਥਾਂਵਾਂ ’ਤੇ ਪਾਇਲਟ ਪ੍ਰੋਜੈਕਟ ਦੇ ਤਹਿਤ ਸਪੈਸ਼ਲ ਪੁੱਸ਼ ਬਟਨ ਲਾਈਟ ਲਗਾਈ ਗਈ ਹੈ। ਲੋਕ ਜਿਵੇਂ ਹੀ ਇਸ ਪੁੱਸ਼ ਬਟਨ ਨੂੰ ਦਬਾਉਣਗੇ ਤਾਂ ਆਸਾਨੀ ਨਾਲ ਸੜਕ ਨੂੰ ਉਹ ਪਾਰ ਕਰ ਸਕਣਗੇ।
ਦੱਸ ਦਈਏ ਕਿ ਪੁੱਸ਼ ਬਟਨ ਨੂੰ ਦਬਾਉਣ ਤੋਂ ਬਾਅਦ ਟ੍ਰੈਫਿਕ ਲਾਈਟਸ ਖ਼ੁਦ ਹੀ ਰੈੱਡ ਹੋ ਜਾਵੇਗੀ। ਜਿਸ ਤੋਂ ਬਾਅਦ ਸਾਰਾ ਟ੍ਰੈਫਿਕ ਰੁਕ ਜਾਵੇਗਾ ਅਤੇ ਲੋਕ ਆਸਾਨੀ ਨਾਲ ਸੜਕ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਜਾ ਸਕਣਗੇ। ਚੰਡੀਗੜ੍ਹ ਚ ਹੁਣ ਤੱਕ ਲਾਈਟਸ ਸੈਕਟਰ 16 ਅਤੇ ਸੁਖਨਾ ਲੈਕ ’ਤੇ ਲਗਾਈ ਗਈ ਹੈ। ਆਉਣ ਵਾਲੇ ਸਮੇਂ ’ਚ ਸ਼ਹਿਰ ਭਰ ਦੇ ਕਈ ਹੋਰ ਥਾਵਾਂ ’ਤੇ ਇਨ੍ਹਾਂ ਲਾਈਟਾਂ ਨੂੰ ਇਨਸਟਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: International Women's Day: 300 ਔਰਤਾਂ ਨੇ ਲਾਲ ਸਾੜੀ ’ਚ ਚੰਡੀਗੜ੍ਹ ਕਲੱਬ ਤੋਂ ਲਗਾਈ ਦੌੜ, ਮੂਸੇਵਾਲਾ ਦੇ ਗੀਤਾਂ 'ਤੇ ਕੀਤਾ ਡਾਂਸ
- PTC NEWS