Tue, Jul 14, 2026
Whatsapp

Sri Fatehgarh Sahib ’ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਬੇਅਦਬੀ ਦੇ ਕਥਿਤ ਮੁਲਜ਼ਮ ਦਾ ਸਿਰ ਧੜ ਤੋਂ ਕੀਤਾ ਅਲੱਗ

ਮਿਲੀ ਜਾਣਕਾਰੀ ਮੁਤਾਬਿਕ ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਵਿਚਕਾਰ ਪੈਂਦੇ ਪਿੰਡ ਤੂਰਾਂ ਵਿੱਚ ਤਕਰੀਬਨ ਪੰਜ ਸਾਲ ਪਹਿਲਾਂ ਬੇਅਦਬੀ ਦੀ ਇੱਕ ਘਟਨਾ ਨੂੰ ਅੰਜਾਮ ਦੇਣ ਵਾਲੇ ਕਥਿਤ ਮੁਲਜ਼ਮ ਦਾ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਘਰੇ ਆ ਕੇ ਕਤਲ ਕੀਤਾ ਗਿਆ।

Reported by:  PTC News Desk  Edited by:  Aarti -- July 14th 2026 12:18 PM
Sri Fatehgarh Sahib ’ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਬੇਅਦਬੀ ਦੇ ਕਥਿਤ ਮੁਲਜ਼ਮ ਦਾ ਸਿਰ ਧੜ ਤੋਂ ਕੀਤਾ ਅਲੱਗ

Sri Fatehgarh Sahib ’ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਬੇਅਦਬੀ ਦੇ ਕਥਿਤ ਮੁਲਜ਼ਮ ਦਾ ਸਿਰ ਧੜ ਤੋਂ ਕੀਤਾ ਅਲੱਗ

ਪੰਜਾਬ ’ਚ ਕਤਲ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿਸ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਛੀਕੇ ਟੰਗ ਦਿੱਤਾ ਹੈ। ਇਸੇ ਤਰ੍ਹਾਂ ਦਾ ਤਾਜਾ ਮਾਮਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਦਾ ਸਿਰ ਧੱੜ ਤੋਂ ਵੱਖ ਕਰ ਉਸਦਾ ਕਤਲ ਕਰ ਦਿੱਤਾ ਗਿਆ ਹੈ। 

ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ ਕਤਲ 


ਮਿਲੀ ਜਾਣਕਾਰੀ ਮੁਤਾਬਿਕ ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਵਿਚਕਾਰ ਪੈਂਦੇ ਪਿੰਡ ਤੂਰਾਂ ਵਿੱਚ ਤਕਰੀਬਨ ਪੰਜ ਸਾਲ ਪਹਿਲਾਂ ਬੇਅਦਬੀ ਦੀ ਇੱਕ ਘਟਨਾ ਨੂੰ ਅੰਜਾਮ ਦੇਣ ਵਾਲੇ ਕਥਿਤ ਮੁਲਜ਼ਮ ਦਾ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਘਰੇ ਆ ਕੇ ਕਤਲ ਕੀਤਾ ਗਿਆ।  ਦੱਸ ਦਈਏ ਕਿ ਮ੍ਰਿਤਕ ਵਿਅਕਤੀ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। 

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ 

ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਦੋ ਅਣਪਛਾਤੇ ਬੰਦਿਆਂ ਵੱਲੋਂ ਰਾਤ ਦੇ ਕਰੀਬ ਡੇਢ ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋ ਮ੍ਰਿਤਕ ਪਿਸ਼ਾਬ ਕਰਨ ਲਈ ਬਾਹਰ ਆਇਆ ਸੀ। ਮ੍ਰਿਤਕ ਦਾ ਨਾਂ ਸੇਵਾ ਸਿੰਘ ਦੱਸਿਆ ਜਾ ਰਿਹਾ ਹੈ ਜੋ ਪਿੰਡ ’ਚ ਟੇਲਰਿੰਗ ਦਾ ਕੰਮ ਕਰਦਾ ਸੀ। ਦੂਜੇ ਪਾਸੇ ਮੰਡੀ ਗੋਬਿੰਦਗੜ੍ਹ ਪੁਲਿਸ ਮੌਕੇ ’ਤੇ ਪਹੁੰਚ ਚੁੱਕੇ ਹੀ ਅਤੇ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ  : Ludhiana Ladowal Toll Plaza ਸਣੇ ਪੰਜਾਬ ਦੇ ਇਨ੍ਹਾਂ 43 ਟੋਲ ਪਲਾਜ਼ਿਆਂ ਨੂੰ ਕਿਸਾਨਾਂ ਨੇ ਕੀਤਾ ਫ੍ਰੀ, ਜਾਣੋ ਕਾਰਨ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK