Sat, May 30, 2026
Whatsapp

ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡੇ ‘ਤੇ ਸਰਕਾਰੀ ਤੇ ਨਿੱਜੀ ਬੱਸ ਆਪਰੇਟਰਾਂ ਵਿਚਾਲੇ ਭਖਿਆ ਵਿਵਾਦ ,ਮਾਹੌਲ ਤਣਾਅਪੂਰਨ

Sri Muktsar Sahib News : ਅੱਜ ਸ੍ਰੀ ਮੁਕਤਸਰ ਸਾਹਿਬ ਬੱਸ ਅੱਡੇ ‘ਤੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ,ਜਦੋਂ ਪਨਬੱਸ ਅਤੇ ਰੋਡਵੇਜ਼ ਦੇ ਕੰਟਰੈਕਟ ਵਰਕਰ ਤੇ ਨਿੱਜੀ ਕੰਪਨੀ ਦੇ ਬੱਸ ਆਪਰੇਟਰ ਆਹਮੋ -ਸਾਹਮਣੇ ਹੋ ਗਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਬੋਹਰ ਵਿੱਚ ਟਾਈਮ ਟੇਬਲ ਨੂੰ ਲੈ ਕੇ ਤਕਰਾਰ ਹੋਈ ਸੀ, ਜਿੱਥੇ ਪਨਬੱਸ ਰੋਡਵੇਜ਼ ਦੇ ਡਰਾਈਵਰ ਅਤੇ ਕਨੈਕਟਰ ਨੂੰ ਕਥਿਤ ਤੌਰ ‘ਤੇ ਕੁੱਟਿਆ ਗਿਆ ਸੀ

Reported by:  PTC News Desk  Edited by:  Shanker Badra -- September 14th 2025 01:53 PM
ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡੇ ‘ਤੇ ਸਰਕਾਰੀ ਤੇ ਨਿੱਜੀ ਬੱਸ ਆਪਰੇਟਰਾਂ ਵਿਚਾਲੇ ਭਖਿਆ ਵਿਵਾਦ ,ਮਾਹੌਲ ਤਣਾਅਪੂਰਨ

ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡੇ ‘ਤੇ ਸਰਕਾਰੀ ਤੇ ਨਿੱਜੀ ਬੱਸ ਆਪਰੇਟਰਾਂ ਵਿਚਾਲੇ ਭਖਿਆ ਵਿਵਾਦ ,ਮਾਹੌਲ ਤਣਾਅਪੂਰਨ

Sri Muktsar Sahib News : ਅੱਜ ਸ੍ਰੀ ਮੁਕਤਸਰ ਸਾਹਿਬ ਬੱਸ ਅੱਡੇ ‘ਤੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ,ਜਦੋਂ ਪਨਬੱਸ ਅਤੇ ਰੋਡਵੇਜ਼ ਦੇ ਕੰਟਰੈਕਟ ਵਰਕਰ ਤੇ ਨਿੱਜੀ ਕੰਪਨੀ ਦੇ ਬੱਸ ਆਪਰੇਟਰ ਆਹਮੋ -ਸਾਹਮਣੇ ਹੋ ਗਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਬੋਹਰ ਵਿੱਚ ਟਾਈਮ ਟੇਬਲ ਨੂੰ ਲੈ ਕੇ ਤਕਰਾਰ ਹੋਈ ਸੀ, ਜਿੱਥੇ ਪਨਬੱਸ ਰੋਡਵੇਜ਼ ਦੇ ਡਰਾਈਵਰ ਅਤੇ ਕਨੈਕਟਰ ਨੂੰ ਕਥਿਤ ਤੌਰ ‘ਤੇ ਕੁੱਟਿਆ ਗਿਆ ਸੀ। 

ਇਸ ਘਟਨਾ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡੇ ‘ਤੇ ਪਨਬੱਸ ਅਤੇ ਰੋਡਵੇਜ਼ ਦੇ ਵਰਕਰਾਂ ਵੱਲੋਂ ਨਿੱਜੀ ਬੱਸਾਂ ਨੂੰ ਰੋਕਣ ਦੀ ਕਾਰਵਾਈ ਕੀਤੀ ਗਈ ਅਤੇ ਨਿੱਜੀ ਕੰਪਨੀ ਦੇ ਆਪਰੇਟਰਾਂ ਅਤੇ ਮੈਨੇਜਰਾਂ ‘ਤੇ ਪਰਚਾ ਦਰਜ ਕਰਨ ਦੀ ਮੰਗ ਉਠਾਈ ਗਈ। ਇਸ ‘ਤੇ ਨਿੱਜੀ ਬੱਸ ਆਪਰੇਟਰ  ਬੱਸ ਅੱਡੇ ਪਹੁੰਚੇ ਅਤੇ ਬੱਸ ਰਸਤੇ ਦੇ ਵਿਚਕਾਰ ਲਗਾਕੇ ਬੱਸ ਅੱਡਾ ਬੰਦ ਕਰਨ ਦੀ ਕੋਸ਼ਿਸ਼ ਕੀਤੀ। 


ਦੋਹਾਂ ਪੱਖਾਂ ਵਿੱਚ ਵਿਵਾਦ ਵਧਿਆ ਅਤੇ ਹਾਲਾਤ ਗੰਭੀਰ ਹੋ ਗਏ। ਦੌਰਾਨੇ ਵਿਵਾਦ ਮੁਕਤਸਰ ਡੀਪੂ ਪ੍ਰਧਾਨ ਚਰਨਜੀਤ ਦੀ ਪੱਗ ਲਾਹ ਦਿੱਤੀ ਗਈ ਤੇ ਉਸ ਨੂੰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ। ਇਸ ਤੋਂ ਬਾਅਦ ਪਨਬੱਸ ਅਤੇ ਰੋਡਵੇਜ਼ ਦੇ ਵਰਕਰਾਂ ਨੇ ਗੁੱਸੇ ਵਿੱਚ ਬੱਸ ਸਟੈਂਡ ਬੰਦ ਕਰ ਦਿੱਤਾ ਅਤੇ ਮੁੱਖ ਸੜਕਾਂ ‘ਤੇ ਬੱਸਾਂ ਖੜ੍ਹੀਆਂ ਕਰਕੇ ਜਾਮ ਲਾ ਦਿੱਤਾ। ਵਰਕਰਾਂ ਨੇ ਕਿਹਾ ਕਿ ਨਿੱਜੀ ਬੱਸ ਆਪਰੇਟਰ ਕਥਿਤ ਤੌਰ ‘ਤੇ ਹਮੇਸ਼ਾ ਉਹਨਾਂ ਨਾਲ ਧੱਕੇਸ਼ਾਹੀ ਕਰਦੇ ਹਨ ਅਤੇ ਅੱਜ ਦੀ ਘਟਨਾ ਵੀ ਉਸਦੀ ਕੜੀ ਹੈ। ਉਹਨਾਂ ਨੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਉੱਥੇ ਹੀ ਦੱਸ ਦਈਏ ਕਿ ਨਿੱਜੀ ਕੰਪਨੀ ਦੇ ਮੈਨੇਜਰ ਜਾਂ ਹੋਰ ਬੱਸ ਅਪਰੇਟਰਾਂ ਦਾ ਬਿਆਨ ਸਾਹਮਣੇ ਆਉਣਾ ਬਾਕੀ ਹੈ। ਇਨ੍ਹਾਂ ਹਾਲਾਤਾਂ ਵਿੱਚ ਬੱਸ ਅੱਡਾ ਚੌਂਕੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬਾਅਦ ਵਿੱਚ ਜਾਮ ਖੁਲਾਇਆ ਗਿਆ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਵੇਲੇ ਜਾਂਚ ਜਾਰੀ ਹੈ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK