ਮੀਡੀਆ ਰਿਪੋਰਟਾਂ ਦੇ ਮੁਤਾਬਕ ਸੀਮਾ ਦਾ ਪਤੀ ਗੁਲਾਮ ਹੈਦਰ ਜ਼ਰਖਾਨੀ ਪਿਛਲੇ ਤਿੰਨ ਵਰ੍ਹਿਆਂ ਤੋਂ ਸਾਉਦੀ ਵਿੱਚ ਰਹਿ ਰਿਹਾ ਹੈ। ਗੁਲਾਮ ਹੈਦਰ ਨੇ ਦਾਵਾ ਕੀਤਾ ਕਿ ਬਿਨ੍ਹਾਂ ਪਰਿਵਾਰ ਦੀ ਰਜ਼ਾਮੰਦੀ ਤੋਂ ਉਸ ਨੇ ਸੀਮਾ ਰਿਂਦ ਦੇ ਨਾਲ ਲਵ ਮੈਰਿਜ ਕੀਤੀ ਸੀ। ਬਾਅਦ ਵਿੱਚ ਰਿਂਦ ਬਿਰਾਦਰੀ ਨੇ ਉਨ੍ਹਾਂ ਦੇ ਵਿਆਹ ਨੂੰ ਸਵਿਕਾਰ ਕਰ ਲਿਆ।
ਉਸਨੇ ਇਹ ਵੀ ਦੱਸਿਆ ਕਿ ਸੀਮਾ ਅਤੇ ਉਨ੍ਹਾਂ ਦਾ ਸੰਪਰਕ ਮਿਲ ਕਾਲ ਜ਼ਰਿਏ ਹੋਇਆ ਸੀ, ਜਿਸ ਤੋਂ ਬਾਅਦ ਉਹ ਅਗਲੇ ਤਿੰਨ ਚਾਰ ਮਹੀਨਿਆਂ ਤੱਕ ਉਹ ਕਾਲ ਤੇ ਗੱਲ ਕਰਦੇ ਰਹੇ 'ਤੇ ਫਿਰ ਉਨ੍ਹਾਂ ਨੇ ਵਿਆਹ ਕਰਨ ਦਾ ਫੈਂਸਲਾ ਲੈ ਲਿਆ।
ਸੀਮਾ ਦੇ ਪਰਿਵਾਰ ਵਾਲੇ ਇਸ ਫੈਂਸਲੇ ਤੋਂ ਖੁਸ਼ ਨਹੀਂ ਸਨ ਜਿਸ ਕਰਕੇ ਉਨ੍ਹਾਂ ਨੂੰ ਕੋਰਟ ਵਿੱਚ ਹੀ ਵਿਆਹ ਕਰਾਉਣਾ ਪਿਆ। ਜ਼ਰਖਾਨੀ ਨੇ ਦੱਸਿਆ ਕਿ ਉਹ ਆਟੋ ਰਿਕਸ਼ਾ ਚਲਾਉਂਦੇ ਸਨ। ਘਰ ਵਿੱਚ ਗਰੀਬੀ ਬੇਸ਼ਕ ਸੀ ਪਰ ਉਨ੍ਹਾਂ ਦੇ ਵਿੱਚ ਕੋਈ ਲੜਾਈ ਨਹੀਂ ਸੀ।
PUBG ਗੇਮ ਦੇ ਜ਼ਰਿਏ ਹੋਈ ਸੀ ਮੁਲਾਕਾਤ:
ਪਾਕਿਸਤਾਨ ਰਹਿੰਦੀ ਸੀਮਾ ਅਤੇ ਸਚਿਨ ਦੀ ਪਬਜੀ ਜ਼ਰੀਏ ਦੋਸਤੀ ਹੁੰਦੀ ਹੈ ਅਤੇ ਫਿਰ ਉਹ ਦੋਸਤੀ ਪਿਆਰ ਵਿੱਚ ਤਬਦੀਲ ਹੋ ਜਾਂਦੀ ਹੈ। ਜਿਸ ਤੋਂ ਬਾਅਦ ਔਰਤ ਆਪਣਾ ਪਿਆਰ ਪਾਉਣ ਲਈ ਗ਼ੈਰ ਕਾਨੂੰਨੀ ਢੰਗ ਨਾਲ ਨੇਪਾਲ ਰਾਹੀਂ ਗ੍ਰੇਟਰ ਨੋਇਡਾ ਆਪਣੇ ਪ੍ਰੇਮੀ ਦੇ ਸ਼ਹਿਰ ਪਹੁੰਚ ਗਈ। ਫਿਰ ਉਹ ਆਪਣੇ ਪ੍ਰੇਮੀ ਨਾਲ ਨਾਮ ਬਦਲਕੇ ਰਹਿਣ ਲਗੀ।
ਚਾਰ ਬੱਚਿਆ ਨੂੰ ਵੀ ਨਾਲ ਲੈਕੇ ਆਈ ਸੀ ਔਰਤ:
ਮੀਡੀਆ ਰਿਪੋਰਟਾਂ ਦੇ ਮੁਤਾਬਿਕ ਮਹਿਲਾਂ ਨੇ ਨੇਪਾਲ ਤੋਂ ਦਿੱਲੀ ਦਾ ਸਫ਼ਰ ਕੀਤਾ, ਰਾਜਧਾਨੀ ਦਿੱਲੀ ਤੋਂ ਹੁੰਦੇ ਹੋਏ ਗ੍ਰੇਟਰ ਨੋਇਡਾ ਆਪਣੇ ਪ੍ਰੇਮੀ ਸਚਿਨ ਨਾਲ ਕਿਰਾਏ ਦੇ ਮਕਾਨ ਵਿੱਚ ਰਹਿਣ ਲਗੀ, ਇੱਥੇ ਉਸਨੇ ਆਪਣਾ ਵੀ ਬਦਲ ਲਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਪਣੇ ਨਾਲ ਚਾਰ ਬੱਚਿਆ ਨੂੰ ਪਾਕਿਸਤਾਨ ਤੋਂ ਭਾਰਤ ਵੀ ਲੈਕੇ ਆਈ।