Wed, May 15, 2024
Whatsapp

ਅਮਰੀਕਾ 'ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ, ਮੁੱਦਾ ਚੁੱਕਣ ਵਾਲੇ ਨੌਜਵਾਨ ਦਾ ਹੋਇਆ ਵਿਸ਼ੇਸ਼ ਸਨਮਾਨ

Written by  KRISHAN KUMAR SHARMA -- January 23rd 2024 12:29 PM
ਅਮਰੀਕਾ 'ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ, ਮੁੱਦਾ ਚੁੱਕਣ ਵਾਲੇ ਨੌਜਵਾਨ ਦਾ ਹੋਇਆ ਵਿਸ਼ੇਸ਼ ਸਨਮਾਨ

ਅਮਰੀਕਾ 'ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ, ਮੁੱਦਾ ਚੁੱਕਣ ਵਾਲੇ ਨੌਜਵਾਨ ਦਾ ਹੋਇਆ ਵਿਸ਼ੇਸ਼ ਸਨਮਾਨ

ਪੀਟੀਸੀ ਨਿਊਜ਼ ਡੈਸਕ: ਪੰਜਾਬ ਦੇ ਇੱਕ ਨੌਜਵਾਨ ਸਿੱਖ ਨੇ ਯਤਨਾ ਸਦਕਾ ਅਮਰੀਕਾ ਦੇ ਸਰਕਾਰੀ ਸਕੂਲਾਂ ਵਿੱਚ ਸਿੱਖ ਇਤਿਹਾਸ (Sikh History) ਪੜ੍ਹਾਇਆ ਜਾਵੇਗਾ। ਬਾਰਵੀਂ ਦੇ ਇਸ ਵਿਦਿਆਰਥੀ ਗੁਰਇਕਪ੍ਰੀਤ ਸਿੰਘ (Gurikpreet Singh) ਨੇ ਸੰਸਥਾਵਾਂ ਨਾਲ ਮਿਲ ਕੇ ਕਰੀਬ ਇੱਕ ਸਾਲ ਤੋਂ ਵੱਧ ਦੀ ਮਿਹਨਤ ਨਾਲ ਸਟੇਟ ਦੀ ਸਿੱਖਿਆ ਕਮੇਟੀ ਨੇ ਸੋਸ਼ਲ ਸਟਡੀ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ (Sikh News) ਸ਼ਾਮਿਲ ਕੀਤਾ ਹੈ। ਇਸ ਨੌਜਵਾਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ (Takht Shri Damdama Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਨੌਜਵਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਤਰ੍ਹਾਂ ਚੁੱਕਿਆ ਸੀ ਗੁਰਇਕਪ੍ਰੀਤ ਸਿੰਘ ਨੇ ਮੁੱਦਾ

ਸਿੱਖ ਨੌਜਵਾਨ ਗੁਰਇਕਪ੍ਰੀਤ ਸਿੰਘ (Sikh Student) ਨੇ ਦੱਸਿਆ ਅੱਠਵੀਂ ਤੋਂ ਲੈ ਕੇ ਬਾਰਵੀਂ ਤੱਕ ਸਕੂਲ ਵਿੱਚ ਅਜਿਹਾ ਨੌਜਵਾਨ ਹੈ ਜੋ ਸਿਰਫ ਇਕੱਲਾ ਹੀ ਦਸਤਾਰ ਸਜਾਉਂਦਾ ਹੈ। USA ਵਿੱਚ ਜਦੋਂ ਅੱਤਵਾਦੀ ਹਮਲਾ ਹੋਇਆ ਤਾਂ USA ਵਿੱਚ ਸਿੱਖਾਂ ਕੌਮ (Sikhism) ਨੂੰ ਕਾਫੀ ਹੇਟ ਫੇਸ ਕਰਨਾ ਪਿਆ, ਕਿਉਂਕਿ ਸਿੱਖਾਂ ਨੂੰ ਤੇ ਮੁਸਲਮਾਨ ਇੱਕੋ ਸਮਝਿਆ ਜਾਂਦਾ ਕਿਉਂਕਿ ਦਸਤਾਰ ਉਹ ਵੀ ਸਜਾਉਂਦੇ ਹਨ ਤੇ ਦਾੜਾ ਪ੍ਰਕਾਸ਼ ਕਰਦੇ ਹਨ, ਅਮਰੀਕਨ ਨੂੰ ਸਿੱਖ ਅਤੇ ਮੁਸਲਮਾਨ ਵਿੱਚ ਫਰਕ ਨਹੀਂ ਪਤਾ ਸੀ ਕਿਉਂਕਿ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਕੁਝ ਵੀ ਪੜ੍ਹਾਇਆ ਨਹੀਂ ਜਾਂਦਾ।


ਉਸ ਨੇ ਦੱਸਿਆ ਕਿ ਜਦੋਂ ਸਿੱਖਾਂ ਨੂੰ ਉਥੇ ਹੇਠ ਮਹਿਸੂਸ ਹੋ ਰਹੀ ਸੀ ਤਾਂ ਮੈਂ ਸਕੂਲ ਦੇ ਪ੍ਰਿੰਸੀਪਲ ਨਾਲ ਇਸ ਮੁੱਦੇ ਤੇ ਗੱਲ ਕੀਤੀ ਅਤੇ ਇਸ ਦਾ ਹੱਲ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਇਸ ਮਾਮਲੇ 'ਤੇ ਸਟੇਟ ਲੈਵਲ ਤੇ ਗੱਲ ਕਰਨ ਦੀ ਸਲਾਹ ਦਿੱਤੀ। ਇਸ ਮੁੱਦੇ 'ਤੇ ਕੁਝ ਸੰਸਥਾਵਾਂ ਨਾਲ ਮਿਲ ਕੇ ਸਟੇਟ ਕਮੇਟੀ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨਾਲ ਮੀਟਿੰਗਾਂ ਕਰਕੇ ਸਟੇਟ ਕਮੇਟੀ ਵਿੱਚ ਬਿੱਲ ਪਾਸ ਕਰਵਾਇਆ ਜਿਸ ਤੋਂ ਬਾਅਦ ਵਿਦਿਆਰਥੀਆਂ ਨਾਲ ਵੀ ਮੀਟਿੰਗਾਂ ਅਤੇ ਚਰਚਾਵਾਂ ਕੀਤੀਆਂ ਦੋ ਹਫਤੇ ਪਹਿਲਾਂ ਫਿਸ਼ ਦੀ ਸੈਨਿਟ ਵੱਲੋਂ ਬਿੱਲ ਪਾਸ ਹੋ ਗਿਆ ਤੇ ਹੁਣ ਨਿਊਜਰਸੀ ਦੇ ਵਿੱਚ ਸਿੱਖ ਇਤਿਹਾਸ ਬਾਰੇ ਪੜ੍ਹਾਇਆ ਜਾਵੇਗਾ।

ਐਸਜੀਪੀਸੀ ਨੇ ਕੀਤੀ ਸਿੱਖ ਨੌਜਵਾਨ ਦੇ ਉਪਰਾਲੇ ਦੀ ਸ਼ਲਾਘਾ

ਉਧਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਨੌਜਵਾਨ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਹੋਣ ਨਾਲ ਜਿੱਥੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋਵੇਗਾ, ਉਥੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਇਤਿਹਾਸ ਬਾਰੇ ਪਤਾ ਲੱਗਣ ਤੋਂ ਬਾਅਦ ਸਿੱਖ ਕੌਮ ਨੂੰ ਆ ਰਹੀਆਂ ਮੁਸ਼ਕਿਲਾਂ ਵੀ ਦੂਰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਨੇ ਦਮਦਮਾ ਸਾਹਿਬ ਵਿਖੇ ਆ ਕੇ ਅੰਮ੍ਰਿਤ ਪਾਨ ਵੀ ਕੀਤਾ ਹੈ।

ਇਹ ਵੀ ਪੜ੍ਹੋ:

- ਅਯੁੱਧਿਆ 'ਚ 'ਵਿਰਾਟ ਕੋਹਲੀ' ਦੇ ਹਮਸ਼ਕਲ ਦਾ ਜਲਵਾ, ਸੈਲਫੀ ਲੈਣ ਲਈ ਲੋਕਾਂ ’ਚ ਮਚੀ ਭਾਜੜ

- ਥਾਣਿਆਂ 'ਚ CCTV ਨੂੰ ਲੈ ਕੇ ਘਿਰੀ ਮਾਨ ਸਰਕਾਰ, HC ਨੇ ਪੰਜਾਬ ਦੇ DGP ਨੂੰ ਕੀਤਾ ਤਲਬ

- ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀ ਵੀਜ਼ੇ 'ਚ 35 ਫ਼ੀਸਦੀ ਕਟੌਤੀ

- ਆਮ ਲੋਕਾਂ ਲਈ ਖੁੱਲ੍ਹੇ ਸ਼੍ਰੀ ਰਾਮ ਮੰਦਿਰ ਦੇ ਕਪਾਟ, ਦਰਸ਼ਨਾਂ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ, ਦੇਖੋ ਤਸਵੀਰਾਂ

-

Top News view more...

Latest News view more...