Advertisment

ਸੁਖਬੀਰ ਸਿੰਘ ਬਾਦਲ ਨੇ ਪੰਜਾਬ ’ਚ ਨਰਮੇ ਦੀ ਖਰੀਦ 6920 ਰੁਪਏ ਪ੍ਰਤੀ ਕੁਇੰਟਲ ’ਤੇ ਕੀਤੇ ਜਾਣ ਲਈ ਪ੍ਰਧਾਨ ਮੰਤਰੀ ਦਾ ਦਖਲ ਮੰਗਿਆ

author-image
Amritpal Singh
Updated On
New Update
ਸੁਖਬੀਰ ਸਿੰਘ ਬਾਦਲ ਨੇ ਪੰਜਾਬ ’ਚ ਨਰਮੇ ਦੀ ਖਰੀਦ 6920 ਰੁਪਏ ਪ੍ਰਤੀ ਕੁਇੰਟਲ ’ਤੇ ਕੀਤੇ ਜਾਣ ਲਈ ਪ੍ਰਧਾਨ ਮੰਤਰੀ ਦਾ ਦਖਲ ਮੰਗਿਆ
Advertisment

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਆਪ ਦਖਲ ਦੇ ਕੇ ਪੰਜਾਬ ਵਿਚ ਨਰਮੇ ਦੀ ਖਰੀਦ ਐਮ ਐਸ ਪੀ ’ਤੇ ਕੀਤੇ ਜਾਣਾ ਯਕੀਨੀ ਬਣਾਉਣ ਅਤੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਕੋਟਨ ਕਾਰਪੋਰੇਸ਼ਨ ਆਫ ਇੰਡੀਆ (ਸੀ ਸੀ ਆਈ) ਨੇ ਪੰਜਾਬ ਵਿਚ ਨਰਮੇ ਦੀ ਐਮ ਐਸ ਪੀ ਘਟਾ ਦਿੱਤੀ ਹੈ ਤੇ ਇਸ ਦੀ ਬਹੁਤ ਘੱਟ ਖਰੀਦ ਕੀਤੀ ਜਾ ਰਹੀ ਹੈ।

Advertisment

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਬਜਾਏ 6920 ਰੁਪਏ ਪ੍ਰਤੀ ਕੁਇੰਟਲ ਦੀ ਐਮ ਐਸ ਪੀ ਅਨੁਸਾਰ ਨਰਮੇ ਦੀ ਖਰੀਦ ਕਰਨ ਦੀ ਥਾਂ ’ਤੇ ਸੀ ਸੀ ਆਈ ਨੇ 150 ਰੁਪੲ ਦਾ ਕਵਾਲਟੀ ਕੱਟ ਲਗਾ ਦਿੱਤਾ ਹੈ ਤੇ ਹੁਣ ਕਿਸਾਨਾਂ ਨੂੰ ਭਾਅ 6770 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਅਬੋਹਰ ਪੱਟੀ ਵਿਚ ਕਿਸਾਨਾਂ ਮੁਸ਼ਕਿਲਾਂ ਝੱਲ ਰਹੇ ਹਨ ਕਿਉਂਕਿ ਸੀ ਸੀ ਆਈ ਆਪਣੀ ਮਨਮਰਜ਼ੀ ਮੁਤਾਬਕ ਖਰੀਦ ਕਰ ਰਹੀ ਹੈ। ਉਹਨਾਂ ਕਿਹਾ ਕਿ 30 ਨਵੰਬਰ ਨੂੰ ਖਰੀਦ ਬੰਦ ਕਰ ਦਿੱਤੀ ਗਈ ਜੋ ਮੁੜ 7 ਦਸੰਬਰ ਨੂੰ ਸ਼ੁਰੂ ਕੀਤੀ ਗਈ। ਉਹਨਾਂ ਕਿਹਾ ਕਿ 9 ਦਸੰਬਰ ਨੂੰ ਫਿਰ ਖਰੀਦ ਬੰਦ ਕਰ ਦਿੱਤੀ ਗਈ ਤੇ ਹੁਣ ਇਸਦੇ 12 ਦਸੰਬਰ ਨੂੰ ਸ਼ੁਰੂ ਹੋਣ ਦੀ ਆਸ ਕੀਤੀ ਜਾ ਰਹੀ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਾਰ-ਵਾਰ ਖਰੀਦ ਬੰਦ ਕਰਨ ਨਾਲ ਕਿਸਾਨ ਆਪਣੀ ਜਿਣਸ ਪ੍ਰਾਈਵੇਟ ਵਪਾਰੀਆਂ ਨੂੰ ਵੇਚਣ ਲਈ ਮਜਬੂਰ ਹਨ ਜੋ ਅੱਗੇ 5 ਹਜ਼ਾਰ ਰੁਪਏ ਤੋਂ 5200 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਦੇ ਰਹੇ ਹਨ। 

Advertisment

ਉਹਨਾਂ ਕਿਹਾ ਕਿ ਮਜਬੂਰੀ ਵਿਚ ਕਿਸਾਨ ਆਪਣੀ ਜਿਣਸ ਮੰਦੇ ਭਾਅ ਵੇਚਣ ਲਈ ਮਜਬੂਰ ਹਨ ਕਿਉਂਕਿ ਨਾ ਤਾਂ ਦੂਰ ਦੁਰਾਡੇ ਤੱਕ ਆਪਣੀ ਜਿਣਸ ਲਿਜਾ ਸਕਦੇ ਹਨ ਤੇ ਨਾ ਹੀ ਇਸਨੂੰ ਸਟੋਰ ਕਰ ਸਕਦੇ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਹੋਈ 3.5 ਲੱਖ ਕੁਇੰਟਲ ਨਰਮੇ ਦੀ ਪੈਦਾਵਾਰ ਵਿਚੋਂ ਸੀ ਸੀ ਆਈ ਨੇ ਹਾਲੇ ਤੱਕ ਸਿਰਫ ਇਕ ਲੱਖ ਕੁਇੰਟਲ ਦੀ ਖਰੀਦ ਕੀਤੀ ਹੈ।

ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲਕੀਤੀ  ਕਿ ਉਹ ਨਰਮੇ ਦੀ ਬਿਨਾਂ ਰੁਕਾਵਟ ਤੇ ਆਸਾਨੀ ਨਾਲ ਖਰੀਦ ਯਕੀਨੀ ਬਣਾਉਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ। 

ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਕਿਸਾਨਾਂ ਨੂੰ 6920 ਰੁਪਏ ਪ੍ਰਤੀ ਕੁਇੰਟਲ ਦੀ ਐਮ ਐਸ ਪੀ ਦਿੱਤੀ ਜਾਵੇ ਅਤੇ ਜਿਹੜੇ ਕਿਸਾਨਾਂ ਨੇ ਸੀ ਸੀ ਆਈ ਨੂੰ 6770 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਣਸ ਵੇਚੀ ਹੈ, ਉਹਨਾਂ ਨੂੰ ਬਕਾਏ ਅਦਾ ਕੀਤੇ ਜਾਣ।

sukhbir-singh-badal prime-minister-narendra-modi cotton-procurement
Advertisment

Stay updated with the latest news headlines.

Follow us:
Advertisment