Tue, Sep 1, 2026
Whatsapp

ਸੁਖਬੀਰ ਸਿੰਘ ਬਾਦਲ ਨੇ ਯੁਥ ਅਕਾਲੀ ਦਲ ਦੇ 7 ਮਿਹਨਤੀ ਨੌਂਜਵਾਨਾਂ ਨੂੰ ਯੂਥ ਅਕਾਲੀ ਦਲ ਦਾ ਵਰਕਿੰਗ ਪ੍ਰਧਾਨ ਅਤੇ ਲੋਕ ਸਭਾ ਹਲਕਿਆਂ ਦਾ ਇੰਚਾਰਜ ਕੀਤਾ ਨਿਯੁਕਤ

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਪਾਰਟੀ ਦੇ 7 ਮਿਹਨਤੀ ਅਤੇ ਸੁਝਵਾਨ ਨੌਂਜਵਾਨਾਂ ਨੂੰ ਯੂਥ ਅਕਾਲੀ ਦਲ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ

Reported by:  PTC News Desk  Edited by:  Amritpal Singh -- August 31st 2026 08:35 PM
ਸੁਖਬੀਰ ਸਿੰਘ ਬਾਦਲ ਨੇ ਯੁਥ ਅਕਾਲੀ ਦਲ ਦੇ 7 ਮਿਹਨਤੀ ਨੌਂਜਵਾਨਾਂ ਨੂੰ ਯੂਥ ਅਕਾਲੀ ਦਲ ਦਾ ਵਰਕਿੰਗ ਪ੍ਰਧਾਨ ਅਤੇ ਲੋਕ ਸਭਾ ਹਲਕਿਆਂ ਦਾ ਇੰਚਾਰਜ ਕੀਤਾ ਨਿਯੁਕਤ

ਸੁਖਬੀਰ ਸਿੰਘ ਬਾਦਲ ਨੇ ਯੁਥ ਅਕਾਲੀ ਦਲ ਦੇ 7 ਮਿਹਨਤੀ ਨੌਂਜਵਾਨਾਂ ਨੂੰ ਯੂਥ ਅਕਾਲੀ ਦਲ ਦਾ ਵਰਕਿੰਗ ਪ੍ਰਧਾਨ ਅਤੇ ਲੋਕ ਸਭਾ ਹਲਕਿਆਂ ਦਾ ਇੰਚਾਰਜ ਕੀਤਾ ਨਿਯੁਕਤ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਐਲਾਨ ਕਰਦੇ ਹੋਏ ਯੁਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ  7 ਮਿਹਨਤੀ ਨੌਂਜਵਾਨਾਂ ਨੂੰ ਯੂਥ ਅਕਾਲੀ ਦਾ ਵਰਕਿੰਗ ਪ੍ਰਧਾਨ ਅਤੇ ਨਾਲ 7 ਵੱਖ-ਵੱਖ ਲੋਕ ਸਭਾ ਹਲਕਿਆਂ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਅਤੇ ਇਸਦੇ ਨਾਲ ਹੀ ਦੋ ਜਿਲਿਆ ਦੇ ਜਿਲਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸਰਬਜੀਤ ਸਿੰਘ ਝਿੰਜਰ ਨੇ ਦੱਸਿਆ ਕਿ ਪਾਰਟੀ ਦੇ 7 ਮਿਹਨਤੀ ਅਤੇ ਸੁਝਵਾਨ ਨੌਂਜਵਾਨਾਂ ਨੂੰ ਯੂਥ ਅਕਾਲੀ ਦਲ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਇਹਨਾਂ ਨੌਂਜਵਾਨਾਂ ਨੂੰ ਵੱਖ ਵੱਖ ਲੋਕ ਸਭਾ ਹਲਕਿਆਂ ਦਾ ਹਲਕਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ। ਜਿਹਨਾਂ 7 ਨੋਂਜਵਾਨਾਂ ਨੂੰ ਵਰਕਿੰਗ ਪ੍ਰਧਾਨ ਦੇ ਨਾਲ ਨਾਲ ਲੋਕ ਸਭਾ ਹਲਕਿਆਂ ਦਾ ਹਲਕਾ  ਇੰਚਾਰਜ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ   ਆਕਾਸ਼ਦੀਪ ਸਿੰਘ ਮਿੱਡੂਖੇੜਾ ਲੋਕ ਸਭਾ ਹਲਕਾ ਬਠਿੰਡਾ, ਹਰਿੰਦਰ ਸਿੰਘ ਮਹਿਰਾਜ ਲੋਕ ਸਭਾ ਹਲਕਾ ਫਰੀਦਕੋਟ ਐਸ.ਸੀ, ਲਵਪ੍ਰੀਤ ਸਿੰਘ ਲੱਪੀ ਈਨਾ ਖੇੜਾ ਲੋਕ ਸਭਾ ਹਲਕਾ ਫਿਰੋਜਪੁਰ,  ਹਰਪਾਲ ਸਿੰਘ ਖਡਿਆਲ ਲੋਕ ਸਭਾ ਹਲਕਾ ਸੰਗਰੂਰ,  ਮਨਜੀਤ ਸਿੰਘ ਮਲਕਪੁਰ ਲੋਕ ਸਭਾ ਹਲਕਾ ਪਟਿਆਲਾ,  ਹਰਜੋਤ ਸਿੰਘ ਮਾਂਗਟ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਐਸ. ਸੀ ਅਤੇ  ਗੁਰਸੇਵਕ ਸਿੰਘ ਸ਼ੇਖ ਲੋਕ ਸਭਾ ਹਲਕਾ ਖਡੁਰ ਸਾਹਿਬ  ਦੇ ਨਾਮ ਸ਼ਾਮਲ ਹਨ।

 ਝਿੰਜਰ ਨੇ ਦੱਸਿਆ ਕਿ ਜਿਹਨਾਂ ਨੋਂਜਵਾਨਾਂ ਨੂੰ 2 ਵੱਖ ਵੱਖ ਜਿ਼ਲਿਆਂ ਦੇ ਜਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ   ਅਵਤਾਰ ਸਿੰਘ ਜਾਗਲ ਪ੍ਰਧਾਨ ਬਰਨਾਲਾ (ਸ਼ਹਿਰੀ), ਰੁਪਿੰਦਰਜੀਤ ਸਿੰਘ ਲੱਖੇਵਾਲ ਪ੍ਰਧਾਨ ਜਿਲਾ ਰੋਪੜ੍ਹ (ਦਿਹਾਤੀ) ਅਤੇ  ਤਰਨਜੀਤ ਸਿੰਘ ਤਰਨੀ ਪ੍ਰਧਾਨ ਜਿਲਾ ਰੋਪੜ੍ਹ (ਸ਼ਹਿਰੀ) ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ  ਬਲਜਿੰਦਰ ਸਿੰਘ ਮਿੱਠੂ ਰੋਪੜ੍ਹ ਅਤੇ  ਮੋਹਣ ਸਿੰਘ ਨੰਗਲ ਅਬਿਆਣਾ ਮੀਤ ਪ੍ਰਧਾਨ,  ਮਨਪ੍ਰੀਤ ਸਿੰਘ ਗਿੱਲ ਰੋਪੜ੍ਹ ਅਤੇ  ਲਖਵਿੰਦਰ ਸਿੰਘ ਲੱਕੀ ਖੈਰਾਬਾਦ ਨੂੰ ਯੁਥ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK