Sukhdev Singh Dhindsa : ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਮੁਕੰਮਲ ਹੋਣ ਉਪਰੰਤ ਸੁਖਦੇਵ ਸਿੰਘ ਢੀਂਡਸਾ ਕਰਨਗੇ ਵੱਡਾ ਐਲਾਨ
Sukhdev Singh Dhindsa : : ਕਈ ਦਹਾਇਕਆਂ ਤੱਕ ਪੰਥਕ ਸਿਆਸਤ ਦੇ ਧੁਰਾ ਰਹੇ ਤੇ ਮੌਜੂਦਾ ਸਿਆਸਤ ਦੇ ਬਾਬਾ ਬੋਹੜ ਜਥੇਦਾਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਇੱਥੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਮੁਕੰਮਲ ਹੋਣ ਉਪਰੰਤ ਉਹ ਸਰਗਰਮ ਸਿਆਸਤ ਛੱਡ ਦੇਣਗੇ। ਉਨ੍ਹਾਂ ਦੇ ਇਸ ਐਲਾਨ ਨੇ ਬੀਤੇ ਕਈ ਸਾਲਾਂ ਤੋਂ ਹਾਸ਼ੀਏ ਤੇ ਜਾ ਚੁੱਕੇ ਅਕਾਲੀ ਦਲ ਦੀਆਂ ਸਿਆਸੀ ਸਫਾਂ ਮੁੜ ਤੋਂ ਗਰਮੀ ਲਿਆ ਦਿੱਤੀ ਹੈ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਤਨਖਾਹ ਦੇ ਤਹਿਤ ਦੂਸਰੇ ਦਿਨ ਸੇਵਾ ਨਿਭਾਉਣ ਲਈ ਪਹੁੰਚੇ ਪੰਥਕ ਸਿਆਸਤ ‘ਚ ਦਿਓ ਕੱਦ ਦੇ ਆਗੂ ਨੇ ਬੀਤੇ ਦਿਨ ਦਿੱਤੇ ਬਿਆਨ ‘ਤੇ ਕਾਇਮ ਰਹਿਣ ਦੀ ਗੱਲ ਕਰਦੇ ਹੋਏ ਕਿਹਾ ਕਿ ਮੇਰੇ ਤੋਂ ਇਹ ਗੱਲ ਸਪਸ਼ਟ ਨਹੀਂ ਹੋਈ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਵੱਲੋਂ ਕੀਤੀ ਜਾਣ ਵਾਲੀ ਭਰਤੀ ਜਿਸਨੂੰ ਵੀ ਚੁਣਿਆ ਜਾਂਦਾ ਹੈ ਅਤੇ ਵਿਧਾਨਕ ਤੌਰ ਤੇ ਜੋ ਮਨਜ਼ੂਰ ਹੋਵੇਗਾ ਉਹ ਹਰ ਇੱਕ ਨੂੰ ਹੀ ਮਨਜ਼ੂਰ ਹੋਵੇਗਾ।
ਭਰਤੀ ਉਪਰੰਤ ਜੇਕਰ ਸੁਖਬੀਰ ਬਾਦਲ ਮੁੜ ਚੁਣੇ ਜਾਂਦੇ ਹਨ ਬਾਰੇ ਪੁੱਛੇ ਮੋੜਵੇਂ ਸੁਆਲ ਦਾ ਜੁਆਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਾਂ ਜੇਕਰ ਸਿੰਘ ਸਹਿਬਾਨ ਇਜ਼ਾਜ਼ਤ ਦਿੰਦੇ ਹਨ ਤਾਂ ਸਾਡੇ ਵੱਲੋਂ ਕਿਸੇ ਬਾਰੇ ਇਤਰਾਜ ਨਹੀਂ ਕੀਤਾ ਜਾ ਸਕਦਾ ਹੈ।
ਆਏ ਦਿਨ ਰਵਨੀਤ ਬਿੱਟੂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਬਿੱਟੂ ਕਿਸਾਨਾਂ ਵਿਰੁੱਧ ਬੋਲੀ ਜਾ ਰਿਹਾ ਹੈ ਪਰ ਲੋਕ ਕਿਸਾਨਾਂ ਦੇ ਨਾਲ ਹਨ। ਚੋੜਾ ਵੱਲੋ ਗੋਲੀ ਚਲਾਉਣ ਦੇ ਮਾਮਲੇ ਬਾਰੇ ਬਿੱਟੂ ਦੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਗੋਲੀ ਚੱਲਣੀ ਬੁਹਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਭਾਜਪਾ ਨੂੰ ਕਿਸਾਨੀ ਮਸਲਿਆਂ ਦੇ ਹੱਲ ਨਾ ਕਰਨ ਕਰਕੇ ਹੀ ਛੱਡਿਆ ਸੀ ਤੇ ਹੁਣ ਭਾਜਪਾ ਨੂੰ ਇਹ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ। ਇਸ ਮੌਕੇ ਢੀਂਡਸਾ ਧੜੇ ਨਾਲ ਸਬੰਧਿਤ ਜ਼ਿਲ੍ਹੇ ਦੇ ਆਗੂ ਭੁਪਿੰਦਰ ਸਿੰਘ ਬਜਰੂੜ, ਹਰਬੰਸ ਸਿੰਘ ਮੰਝਪੁਰ, ਸਤਵਿੰਦਰ ਪਾਲ ਸਿੰਘ ਢੱਠ ਹੁਸ਼ਿਆਰਪੁਰ, ਅਮਰਜੀਤ ਸਿੰਘ ਪੁਰਖੋਵਾਲ, ਉੱਜਲ ਸਿੰਘ ਲੌਂਗੀਆ, ਕਮਲਜੀਤ ਸਿੰਘ ਲੌਂਗੀਆ, ਲਖਬੀਰ ਸਿੰਘ ਰੋਪਾਲਹੇੜੀ, ਕੁਲਵੰਤ ਸਿੰਘ ਚੋਲਟਾ, ਹਰਪਾਲ ਸਿੰਘ ਪੱਤੜਾਂ ਤੋਂ ਇਲਾਵਾ ਮਨਜਿੰਦਰ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : Punjab Nagar Nigam Election Live Updates : ਪੰਜਾਬ ’ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਐਲਾਨ, ਜਾਣੋ ਇਸ ਬਾਰੇ ਸਭ ਕੁਝ
- PTC NEWS