Sun, Dec 7, 2025
Whatsapp

Karisma Kapoor ਦੇ ਬੱਚਿਆਂ ਨੇ ਆਪਣੇ ਪਿਤਾ Sunjay Kapoor ਦੀ ਜਾਇਦਾਦ ’ਚੋਂ ਮੰਗਿਆ ਹਿੱਸਾ, ਖੜਕਾਇਆ ਅਦਾਲਤ ਦਾ ਦਰਵਾਜ਼ਾ

Sunjay Kapur Assets Row : ਸਵਰਗੀ ਪਿਤਾ ਸੰਜੇ ਕਪੂਰ ਦੀ ਜਾਇਦਾਦ ਨੂੰ ਲੈ ਕੇ ਉਨ੍ਹਾਂ ਦੀ ਤਲਾਕਸ਼ੁਦਾ ਪਤਨੀ ਕਰਿਸ਼ਮਾ ਕਪੂਰ ਦੇ ਬੱਚਿਆਂ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਬੁੱਧਵਾਰ ਨੂੰ ਅਦਾਲਤ ਵਿੱਚ ਇਸ 'ਤੇ ਸੁਣਵਾਈ ਸ਼ੁਰੂ ਹੋਈ ਤਾਂ ਸੰਜੇ ਕਪੂਰ ਦੀ ਜਾਇਦਾਦ ਦੀ ਲੜਾਈ ਖੁੱਲ੍ਹ ਕੇ ਸਾਹਮਣੇ ਆਈ। ਇਸ ਪਟੀਸ਼ਨ ਰਾਹੀਂ ਕਰਿਸ਼ਮਾ ਦੇ ਬੱਚਿਆਂ ਨੇ ਸੰਜੇ ਕਪੂਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ 30 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਵਿੱਚੋਂ ਆਪਣਾ ਹਿੱਸਾ ਮੰਗਿਆ

Reported by:  PTC News Desk  Edited by:  Shanker Badra -- September 10th 2025 04:27 PM
Karisma Kapoor ਦੇ ਬੱਚਿਆਂ ਨੇ ਆਪਣੇ ਪਿਤਾ Sunjay Kapoor ਦੀ ਜਾਇਦਾਦ ’ਚੋਂ ਮੰਗਿਆ ਹਿੱਸਾ, ਖੜਕਾਇਆ ਅਦਾਲਤ ਦਾ ਦਰਵਾਜ਼ਾ

Karisma Kapoor ਦੇ ਬੱਚਿਆਂ ਨੇ ਆਪਣੇ ਪਿਤਾ Sunjay Kapoor ਦੀ ਜਾਇਦਾਦ ’ਚੋਂ ਮੰਗਿਆ ਹਿੱਸਾ, ਖੜਕਾਇਆ ਅਦਾਲਤ ਦਾ ਦਰਵਾਜ਼ਾ

Sunjay Kapur Assets Row : ਸਵਰਗੀ ਪਿਤਾ ਸੰਜੇ ਕਪੂਰ ਦੀ ਜਾਇਦਾਦ ਨੂੰ ਲੈ ਕੇ ਉਨ੍ਹਾਂ ਦੀ ਤਲਾਕਸ਼ੁਦਾ ਪਤਨੀ ਕਰਿਸ਼ਮਾ ਕਪੂਰ ਦੇ ਬੱਚਿਆਂ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਬੁੱਧਵਾਰ ਨੂੰ ਅਦਾਲਤ ਵਿੱਚ ਇਸ 'ਤੇ ਸੁਣਵਾਈ ਸ਼ੁਰੂ ਹੋਈ ਤਾਂ ਸੰਜੇ ਕਪੂਰ ਦੀ ਜਾਇਦਾਦ ਦੀ ਲੜਾਈ ਖੁੱਲ੍ਹ ਕੇ ਸਾਹਮਣੇ ਆਈ। ਇਸ ਪਟੀਸ਼ਨ ਰਾਹੀਂ ਕਰਿਸ਼ਮਾ ਦੇ ਬੱਚਿਆਂ ਨੇ ਸੰਜੇ ਕਪੂਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ 30 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਵਿੱਚੋਂ ਆਪਣਾ ਹਿੱਸਾ ਮੰਗਿਆ ਹੈ। 

ਕਰਿਸ਼ਮਾ ਕਪੂਰ ਦੇ ਬੱਚਿਆਂ 'ਚ 20 ਸਾਲਾ ਸਮਾਇਰਾ ਅਤੇ 14 ਸਾਲਾ ਕਿਆਨ ਨੇ ਆਪਣੀ ਸੌਤੇਲੀ ਮਾਂ ਪ੍ਰਿਆ ਸਚਦੇਵ ਕਪੂਰ ਵਿਰੁੱਧ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਉਨ੍ਹਾਂ ਦਾ ਆਰੋਪ ਹੈ ਕਿ ਪ੍ਰਿਆ ਨੇ ਆਪਣੇ ਪਿਤਾ ਦੀ ਵਸੀਅਤ ਨਾਲ ਛੇੜਛਾੜ ਕੀਤੀ ਹੈ ਤਾਂ ਜੋ ਸਾਰੀ ਦੌਲਤ 'ਤੇ ਕਬਜ਼ਾ ਕੀਤਾ ਜਾ ਸਕੇ। ਦਿੱਲੀ ਹਾਈ ਕੋਰਟ ਨੇ ਪ੍ਰਿਆ ਕਪੂਰ ਤੋਂ ਸੰਜੇ ਕਪੂਰ ਦੀ ਮੌਤ ਦੀ ਤਾਰੀਕ ਤੱਕ ਦੀਆਂ ਸਾਰੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ। ਮਾਮਲੇ ਦੀ ਅਗਲੀ ਸੁਣਵਾਈ 9 ਅਕਤੂਬਰ ਨੂੰ ਹੋਵੇਗੀ।


ਪ੍ਰਿਆ ਕਪੂਰ ਦੇ ਵਕੀਲ ਰਾਜੀਵ ਨਾਇਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਹ ਮਾਮਲਾ ਸੁਣਵਾਈ ਯੋਗ ਨਹੀਂ ਹੈ। ਦੂਜੇ ਪਾਸੇ ਕਰਿਸ਼ਮਾ ਕਪੂਰ ਦੇ ਵਕੀਲ ਜੇਠਮਲਾਨੀ ਨੇ 'ਜਾਅਲੀ ਵਸੀਅਤ' ਦਾ ਦਾਅਵਾ ਕਰਦੇ ਹੋਏ ਅਦਾਲਤ ਵਿੱਚ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਅਸੀਂ ਸਵਰਗੀ ਸੰਜੇ ਕਪੂਰ ਦੀ ਜਾਇਦਾਦ ਦੀ ਵੰਡ ਚਾਹੁੰਦੇ ਹਾਂ।

ਕਰਿਸ਼ਮਾ ਵੱਲੋਂ ਪੇਸ਼ ਹੋਏ ਵਕੀਲ ਜੇਠਮਲਾਨੀ ਨੇ ਕਪੂਰ ਦੀ ਮੌਤ ਤੋਂ ਬਾਅਦ ਦੀਆਂ ਕੁਝ ਤਰੀਕਾਂ ਵੱਲ ਅਦਾਲਤ ਦਾ ਧਿਆਨ ਖਿੱਚਿਆ। ਉਨ੍ਹਾਂ ਕਿਹਾ ਪ੍ਰਿਆ ਕਪੂਰ ਨੇ ਪਹਿਲਾਂ ਮੁਦਈ ਨੂੰ ਦੱਸਿਆ ਕਿ ਕੋਈ ਵਸੀਅਤ ਨਹੀਂ ਹੈ। ਕੁਝ ਜਾਇਦਾਦ ਇੱਕ ਟਰੱਸਟ ਕੋਲ ਹੈ। ਕੁਝ ਸਮੇਂ ਬਾਅਦ ਸਾਬਕਾ ਪਤਨੀ (ਕਰਿਸ਼ਮਾ) ਅਤੇ ਮੌਜੂਦਾ ਪਤਨੀ (ਪ੍ਰਿਆ) ਵਿਚਕਾਰ ਮੀਟਿੰਗਾਂ ਅਤੇ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਟਰੱਸਟ ਦੇ ਪ੍ਰਬੰਧਾਂ 'ਤੇ ਚਰਚਾ ਕਰਨ ਲਈ ਦਿੱਲੀ ਦੇ ਤਾਜ ਮਾਨਸਿੰਘ ਵਿਖੇ ਇੱਕ ਮੀਟਿੰਗ ਕੀਤੀ ਜਾਵੇ।

ਕਰਿਸ਼ਮਾ ਕਪੂਰ ਇਸ ਮਾਮਲੇ ਵਿੱਚ ਆਪਣੇ ਕਾਨੂੰਨੀ ਸਰਪ੍ਰਸਤ ਵਜੋਂ ਅਦਾਲਤ ਵਿੱਚ ਬੱਚਿਆਂ ਦੀ ਵਕਾਲਤ ਕਰ ਰਹੀ ਹੈ। ਬੱਚਿਆਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿਤਾ ਦੀ ਜਾਇਦਾਦ ਵੰਡੀ ਜਾਵੇ ਅਤੇ ਜਾਇਦਾਦਾਂ ਦਾ ਪੂਰਾ ਹਿਸਾਬ ਦਿੱਤਾ ਜਾਵੇ। ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੀ ਜਾਇਦਾਦ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਅਤੇ ਪ੍ਰਿਆ ਨੇ ਜਾਣਬੁੱਝ ਕੇ ਬਹੁਤ ਸਾਰੀਆਂ ਗੱਲਾਂ ਲੁਕਾਈਆਂ ਹਨ।

ਬੱਚਿਆਂ ਦੇ ਅਨੁਸਾਰ ਪ੍ਰਿਆ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਸਵਰਗੀ ਪਿਤਾ ਦੀ ਕੋਈ ਵਸੀਅਤ ਨਹੀਂ ਸੀ ਅਤੇ ਸਾਰੀ ਜਾਇਦਾਦ ਆਰਕੇ ਫੈਮਿਲੀ ਟਰੱਸਟ ਕੋਲ ਸੀ ਪਰ ਬਾਅਦ ਵਿੱਚ ਉਸਨੇ 21 ਮਾਰਚ 2025 ਦਾ ਇੱਕ ਦਸਤਾਵੇਜ਼ ਪੇਸ਼ ਕੀਤਾ ਅਤੇ ਇਸਨੂੰ ਵਸੀਅਤ ਕਿਹਾ। ਬੱਚਿਆਂ ਨੇ ਇਸਦੀ ਸੱਚਾਈ 'ਤੇ ਸਵਾਲ ਉਠਾਏ ਹਨ ਅਤੇ ਇਸਨੂੰ ਜਾਅਲੀ ਕਿਹਾ ਹੈ। ਪ੍ਰਿਆ, ਉਸਦੇ ਨਾਬਾਲਗ ਪੁੱਤਰ, ਸੰਜੇ ਦੀ ਮਾਂ ਰਾਣੀ ਕਪੂਰ ਅਤੇ ਵਸੀਅਤ ਦੇ ਕਥਿਤ ਪ੍ਰਬੰਧਕ ਨੂੰ ਮਾਮਲੇ ਵਿੱਚ ਧਿਰ ਬਣਾਇਆ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK