adv-img
ਮੁੱਖ ਖਬਰਾਂ

ਸਤੇਂਦਰ ਜੈਨ ਨੂੰ VVIP ਸਹੂਲਤ ਦੇਣ ਦੇ ਮਾਮਲੇ 'ਚ ਤਿਹਾੜ ਜੇਲ ਦੇ ਸੁਪਰਡੈਂਟ ਮੁਅੱਤਲ

By Jasmeet Singh -- November 14th 2022 06:37 PM
ਸਤੇਂਦਰ ਜੈਨ ਨੂੰ VVIP ਸਹੂਲਤ ਦੇਣ ਦੇ ਮਾਮਲੇ 'ਚ ਤਿਹਾੜ ਜੇਲ ਦੇ ਸੁਪਰਡੈਂਟ ਮੁਅੱਤਲ

ਨਵੀਂ ਦਿੱਲੀ, 14 ਨਵੰਬਰ: ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਜੇਲ੍ਹ ਵਿੱਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੂੰ ‘ਵੀਆਈਪੀ ਟ੍ਰੀਟਮੈਂਟ’ ਦੇਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸਤੇਂਦਰ ਜੈਨ ਮਨੀ ਲਾਂਡਰਿੰਗ ਦੇ ਮਾਮਲੇ 'ਚ ਤਿਹਾੜ ਜੇਲ 'ਚ ਬੰਦ ਹਨ। ਪਿਛਲੇ ਹਫ਼ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੱਥੇ ਇੱਕ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਜੈਨ ਨੂੰ ਤਿਹਾੜ ਜੇਲ੍ਹ ਵਿੱਚ 'ਵਿਸ਼ੇਸ਼ ਸਹੂਲਤਾਂ' ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਈਡੀ ਨੇ ਅਦਾਲਤ 'ਚ ਕਹੀ ਸੀ ਇਹ ਗੱਲ

ਦੱਸਣਯੋਗ ਕਿ ਈਡੀ ਨੇ ਦਿੱਲੀ ਦੀ ਇੱਕ ਅਦਾਲਤ ਨੂੰ ਦੱਸਿਆ ਸੀ ਕਿ ਸਤੇਂਦਰ ਜੈਨ ਨੇ ਜੇਲ੍ਹ ਵਿੱਚ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਤਾਜ਼ੇ ਕੱਟੇ ਹੋਏ ਫਲ ਅਤੇ ਮਾਲਿਸ਼ ਦਿੱਤੀ ਜਾਂਦੀ ਹੈ। ਦਰਅਸਲ ਈਡੀ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਸੀਬੀਆਈ ਰਾਹੀਂ 2017 ਵਿੱਚ ਦਰਜ ਐਫਆਈਆਰ ਦੇ ਆਧਾਰ 'ਤੇ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਸੀ। ਜੈਨ ਨੂੰ ਇਸ ਸਾਲ ਮਈ 'ਚ ਗ੍ਰਿਫਤਾਰ ਕੀਤਾ ਗਿਆ ਸੀ। ਜੈਨ 'ਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਹਨ। ਇਸ ਤੋਂ ਇਲਾਵਾ ਜੇਲ 'ਚ ਬੰਦ ਠੱਗ ਸੁਕੇਸ਼ ਚੰਦਰਸ਼ੇਖਰ ਨੇ ਸਤੇਂਦਰ ਜੈਨ 'ਤੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਜੈਨ ਨੇ ਜੇਲ 'ਚ ਆਪਣੀ ਸੁਰੱਖਿਆ ਦੇ ਬਦਲੇ 2019 'ਚ ਉਸ ਤੋਂ 10 ਕਰੋੜ ਰੁਪਏ ਦੀ ਵਸੂਲੀ ਕੀਤੀ ਸੀ।

- PTC NEWS

adv-img
  • Share