ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਾਮਲੇ ’ਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ; CBI ਨੇ ਭੁੱਲਰ ਦੇ ਕੌਮਾਂਤਰੀ ਸਬੰਧਾਂ ਦਾ ਕੀਤਾ ਪਰਦਾਫਾਸ਼
Suspended DIG Harcharan Singh : ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਾਮਲੇ ’ਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਹਰਚਰਨ ਸਿੰਘ ਭੁੱਲਰ ਦੀਆਂ ਵਿਦੇਸ਼ਾਂ ’ਚ ਜਾਇਦਾਦਾਂ ਦਾ ਵੇਰਵਾ ਸਾਹਮਣੇ ਆਇਆ ਹੈ। ਜਿਸ ਮੁਤਾਬਿਕ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਦੁਬਈ ’ਚ 2 ਅਤੇ ਕੈਨੇਡਾ ’ਚ 3 ਫਲੈਟ ਸਾਹਮਣੇ ਆਏ ਹਨ।
ਸੀਬੀਆਈ ਦਾ ਕਹਿਣਾ ਹੈ ਕਿ ਭੁੱਲਰ ਵੱਲੋਂ ਥੋੜੇ ਹੀ ਸਮੇਂ ’ਚ 10 ਵਾਰ ਦੁਬਈ ਦੀ ਯਾਤਰਾ ਕੀਤੀ ਗਈ ਹੈ। ਲੁਧਿਆਣਾ ’ਚ ਪੋਸਟਿੰਗ ਦੌਰਾਨ ਭੁੱਲਰ ਨੇ 20 ਦੁਕਾਨਾਂ ਬਣਾਈਆਂ ਹਨ।
ਸੀਬੀਆਈ, ਚੰਡੀਗੜ੍ਹ ਨੇ ਹਰਚਰਨ ਸਿੰਘ ਭੁੱਲਰ ਦੇ ਬੈਂਕ ਖਾਤਿਆਂ ਵਿੱਚ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਪਤਾ ਲੱਗਣ ਤੋਂ ਬਾਅਦ ਉਸਦੀ ਵਿੱਤੀ ਜਾਂਚ ਤੇਜ਼ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਏਜੰਸੀ ਨੇ ਪੰਜ ਬੈਂਕਾਂ ਦੇ ਬਿਆਨਾਂ ਦੀ ਪੁਸ਼ਟੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਵਿੱਚ ਐਚਡੀਐਫਸੀ, ਪੀਐਨਬੀ ਅਤੇ ਆਈਸੀਆਈਸੀਆਈ ਸ਼ਾਮਲ ਹਨ। ਸੀਬੀਆਈ ਨੂੰ ਪਿਛਲੇ ਦੋ ਤੋਂ ਤਿੰਨ ਸਾਲਾਂ ਵਿੱਚ ਇਨ੍ਹਾਂ ਖਾਤਿਆਂ ਵਿੱਚ ਵੱਡੇ ਪੱਧਰ 'ਤੇ ਲੈਣ-ਦੇਣ ਦੇ ਸਬੂਤ ਮਿਲੇ ਹਨ।
ਸੀਬੀਆਈ ਕਰ ਰਹੀ ਰਿਮਾਂਡ ਦੀ ਤਿਆਰੀ
ਭੁੱਲਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਪੂਰੀ ਹੋਣ 'ਤੇ ਅਗਲੇ ਹਫ਼ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੰਭਾਵਨਾ ਹੈ ਕਿ ਸੀਬੀਆਈ ਇਸ ਸਮੇਂ ਦੌਰਾਨ ਅਦਾਲਤ ਨੂੰ ਨਵੀਂ ਜਾਣਕਾਰੀ ਪੇਸ਼ ਕਰ ਸਕਦੀ ਹੈ ਅਤੇ ਰਿਮਾਂਡ ਦੀ ਮੰਗ ਕਰ ਸਕਦੀ ਹੈ। ਜਾਂਚ ਏਜੰਸੀ ਹੁਣ ਵਿਚੋਲੇ ਕ੍ਰਿਸ਼ਨਾਨੂ ਅਤੇ ਡੀਆਈਜੀ ਭੁੱਲਰ ਵਿਚਕਾਰ ਸੰਚਾਰ ਦੇ ਨਾਲ-ਨਾਲ ਕ੍ਰਿਸ਼ਨਾਨੂ ਦੇ ਅਧਿਕਾਰੀਆਂ ਅਤੇ ਸਿਆਸਤਦਾਨਾਂ ਨਾਲ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : Sharpshooter Lakhwinder Kumar : ਭਾਰਤ ਲਿਆਂਦਾ ਗਿਆ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ, ਕਾਫੀ ਸਮੇਂ ਤੋਂ ਲੋੜੀਂਦਾ ਸੀ ਲਖਵਿੰਦਰ ਕੁਮਾਰ
- PTC NEWS