Mon, Apr 29, 2024
Whatsapp

ਤਰਨਤਾਰਨ ਬੰਬ ਧਮਾਕਾ ਕੇਸ: NIA ਨੇ ਮੁੱਖ ਮੁਲਜ਼ਮ ਦੀ ਜਾਇਦਾਦ ਕੀਤੀ ਅਟੈਚ

Written by  KRISHAN KUMAR SHARMA -- January 29th 2024 07:46 PM
ਤਰਨਤਾਰਨ ਬੰਬ ਧਮਾਕਾ ਕੇਸ: NIA ਨੇ ਮੁੱਖ ਮੁਲਜ਼ਮ ਦੀ ਜਾਇਦਾਦ ਕੀਤੀ ਅਟੈਚ

ਤਰਨਤਾਰਨ ਬੰਬ ਧਮਾਕਾ ਕੇਸ: NIA ਨੇ ਮੁੱਖ ਮੁਲਜ਼ਮ ਦੀ ਜਾਇਦਾਦ ਕੀਤੀ ਅਟੈਚ

ਪੀਟੀਸੀ ਨਿਊਜ਼ ਡੈਸਕ: ਕੌਮੀ ਜਾਂਚ ਏਜੰਸੀ ਐਨਆਈਏ (NIA) ਨੇ ਪੰਜਾਬ ਵਿੱਚ ਅੱਤਵਾਦੀ ਨੈਟਵਰਕ ਨੂੰ ਨੱਥ ਪਾਉਣ ਲਈ ਤਰਨਤਾਰਨ (TarnTaran) 'ਚ ਵੱਡੀ ਕਾਰਵਾਈ ਕੀਤੀ ਹੈ। ਐਨਆਈਏ ਨੇ 2019 ਵਿੱਚ ਹੋਏ ਬੰਬ ਧਮਾਕੇ (Bomb Blast) ਦੇ ਇੱਕ ਮੁੱਖ ਮੁਲਜ਼ਮ ਦੀ ਜਾਇਦਾਦ ਕੁਰਕ ਕੀਤੀ ਹੈ। ਇਹ ਅਚੱਲ ਜਾਇਦਾਦ ਮੁੱਖ ਮੁਲਜ਼ਮ ਗੁਰਜੰਟ ਸਿੰਘ (Gurjant Singh Accused) ਦੀ ਹੈ।

ਅਦਾਲਤ ਦੇ ਹੁਕਮਾਂ ਤੋਂ ਜਾਇਦਾਦ ਕੀਤੀ ਗਈ ਅਟੈਚ

ਐਨਆਈਏ ਵੱਲੋਂ ਮੁਲਜ਼ਮ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਕਾਰਵਾਈ ਮੋਹਾਲੀ 'ਚ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਹੁਕਮਾਂ ਵਿੱਚ ਤਰਨਤਾਰਨ ਦੇ ਪੰਡੋਰੀ ਗੋਲਾ ਪਿੰਡ ਵਿੱਚ 2019 ਵਿੱਚ ਹੋਏ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਦੀ ਜਾਇਦਾਦ ਕੁਰਕ ਕਰਨ ਲਈ ਕਿਹਾ ਸੀ। ਅਦਾਲਤ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੀ ਧਾਰਾ 33(1) ਤਹਿਤ ਜਾਇਦਾਦ ਕੁਰਕ ਕਰਨ ਦਾ ਹੁਕਮ ਦਿੱਤਾ ਸੀ।


ਇਹ ਕੇਸ ਐਨਆਈਏ ਵੱਲੋਂ 23 ਸਤੰਬਰ, 2019 ਨੂੰ ਦਰਜ ਕੀਤਾ ਗਿਆ ਸੀ, ਜੋ ਕਿ ਤਰਨਤਾਰਨ ਪੁਲਿਸ (Punjab Police) ਦੀ 5 ਸਤੰਬਰ, 2019 ਦੀ ਅਸਲ ਐਫਆਈਆਰ ਦੇ ਆਧਾਰ 'ਤੇ ਦਰਜ ਸੀ।

NIA ਦੇ ਅਧਿਕਾਰਤ ਬਿਆਨ ਅਨੁਸਾਰ, “ਇਹ ਮਾਮਲਾ ਬਿਕਰਮਜੀਤ ਸਿੰਘ ਪੰਜਵੜ ਦੀ ਅਗਵਾਈ ਵਾਲੇ ਇੱਕ ਅੱਤਵਾਦੀ ਗਿਰੋਹ ਦੀਆਂ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ ਹੈ ਜੋ ਪੰਜਾਬ ਵਿੱਚ ਅੱਤਵਾਦੀ (Terrorist) ਕਾਰਵਾਈਆਂ ਅਤੇ ਗਤੀਵਿਧੀਆਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਸੀ। ਸੂਬੇ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਯੋਜਨਾ ਦੇ ਹਿੱਸੇ ਵਜੋਂ, ਇਸ ਅੱਤਵਾਦੀ ਗਿਰੋਹ ਨੇ ਤਰਨਤਾਰਨ ਦੇ ਡੇਰਾ ਮੁਰਾਦਪੁਰ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਇਸ ਮੰਤਵ ਲਈ ਬਣਾਏ ਗਏ ਵਿਸਫੋਟਕ ਪਿੰਡ ਪੰਡੋਰੀ ਗੋਲਣ ਦੀ ਜ਼ਮੀਨ ਤੋਂ ਬਰਾਮਦ ਹੋਣ ਦੌਰਾਨ ਸਮੇਂ ਤੋਂ ਪਹਿਲਾਂ ਹੀ ਧਮਾਕਾ ਹੋ ਗਿਆ, ਜਿੱਥੇ ਉਸ ਨੂੰ ਦੱਬਿਆ ਗਿਆ ਸੀ।

ਗਿਰੋਹ ਦਾ ਮੈਂਬਰ ਗੁਰਜੰਟ ਸਿੰਘ ਬਰਾਮਦਗੀ ਦੌਰਾਨ ਘਟਨਾ ਸਥਾਨ 'ਤੇ ਹੀ ਮੌਜੂਦ ਸੀ। ਜ਼ਿਕਰਯੋਗ ਹੈ ਕਿ ਇਸ ਅਪਰਾਧ ਦੇ ਮਾਸਟਰਮਾਈਂਡ ਬਿਕਰਮਜੀਤ ਸਿੰਘ ਪੰਜਵੜ ਨੂੰ ਦਸੰਬਰ 2022 ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਪਹਿਲਾਂ ਹੀ ਆਸਟਰੀਆ ਤੋਂ ਹਵਾਲਗੀ ਕਰ ਦਿੱਤੀ ਗਈ ਸੀ।

ਐਨਆਈਏ ਨੇ ਦੱਸਿਆ ਕਿ ਇਸ ਕੇਸ ਦੀ ਚਾਰਜਸ਼ੀਟ 11 ਮਾਰਚ, 2020 ਨੂੰ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ 23 ਮਾਰਚ, 2023 ਨੂੰ ਪੂਰਕ ਚਾਰਜਸ਼ੀਟ ਪੇਸ਼ ਕੀਤੀ ਗਈ ਸੀ।

-

Top News view more...

Latest News view more...