Tue, Sep 10, 2024
Whatsapp

ਜੰਮੂ 'ਚ ਦਹਿਸ਼ਤੀ ਹਮਲੇ 'ਚ ਸ਼ਹੀਦ ਹੋਇਆ ਤਰਨਤਾਰਨ ਦਾ ਜਵਾਨ ਕੁਲਦੀਪ ਸਿੰਘ, ਦੋ ਬੱਚਿਆਂ ਦਾ ਸੀ ਪਿਤਾ

Taran Taran news : ਸ਼ਹੀਦ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਸ਼ਹੀਦ ਜਵਾਨ ਕੁਲਦੀਪ ਸਿੰਘ ਆਪਣੇ ਪਿੱਛੇ ਬਿਰਧ ਮਾਤਾ ਪਿਤਾ,ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ।

Reported by:  PTC News Desk  Edited by:  KRISHAN KUMAR SHARMA -- September 03rd 2024 01:25 PM
ਜੰਮੂ 'ਚ ਦਹਿਸ਼ਤੀ ਹਮਲੇ 'ਚ ਸ਼ਹੀਦ ਹੋਇਆ ਤਰਨਤਾਰਨ ਦਾ ਜਵਾਨ ਕੁਲਦੀਪ ਸਿੰਘ, ਦੋ ਬੱਚਿਆਂ ਦਾ ਸੀ ਪਿਤਾ

ਜੰਮੂ 'ਚ ਦਹਿਸ਼ਤੀ ਹਮਲੇ 'ਚ ਸ਼ਹੀਦ ਹੋਇਆ ਤਰਨਤਾਰਨ ਦਾ ਜਵਾਨ ਕੁਲਦੀਪ ਸਿੰਘ, ਦੋ ਬੱਚਿਆਂ ਦਾ ਸੀ ਪਿਤਾ

Sanjuwan Military Station : ਤਰਨ ਤਾਰਨ ਦੇ ਪਿੰਡ ਬੁਰਜ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਦੇ ਫੌਜੀ ਜਵਾਨ ਕੁਲਦੀਪ ਸਿੰਘ ਦੀ ਬੀਤੇ ਦਿਨ ਜੰਮੂ ਦੇ ਸੰਜੂਵਾਂ ਮਿਲਟਰੀ ਸਟੇਸ਼ਨ ਦੇ ਬਾਹਰ ਦਹਿਸ਼ਤੀ ਹਮਲੇ 'ਚ ਮੌਤ ਹੋ ਗਈ ਸੀ। ਇਸ ਦੀ ਖਬਰ ਜਦੋਂ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਪਤਾ ਲੱਗੀ ਤਾਂ ਸੋਗ ਦੀ ਲਹਿਰ ਛਾ ਗਈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਜਿਥੇ ਬੁਰਾ ਹਾਲ ਹੈ, ਪਿੰਡ ਵਾਸੀਆਂ 'ਚ ਵੀ ਜਵਾਨ ਦੀ ਮੌਤ ਕਾਰਨ ਸੋਗ ਪਾਇਆ ਜਾ ਰਿਹਾ ਹੈ।

ਤਰਨਤਾਰਨ ਦੇ ਪਿੰਡ ਬੁਰਜ ਦਾ ਜਵਾਨ ਕੁਲਦੀਪ ਸਿੰਘ ਬੀਤੇ ਦਿਨ ਜੰਮੂ ਦੇ ਸੰਜੂਵਾਂ ਮਿਲਟਰੀ ਸਟੇਸ਼ਨ ਦੇ ਬਾਹਰ ਹੋਏ ਦਹਿਸ਼ਤਗਰਦੀ ਹਮਲੇ ਵਿੱਚ ਸ਼ਹੀਦ ਹੋ ਗਿਆ। ਸ਼ਹੀਦ ਦੀ ਸ਼ਹਾਦਤ ਦੀ ਖ਼ਬਰ ਸੁਣ ਕੇ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਸ਼ਹੀਦ ਜਵਾਨ ਕੁਲਦੀਪ ਸਿੰਘ ਆਪਣੇ ਪਿੱਛੇ ਬਿਰਧ ਮਾਤਾ ਪਿਤਾ,ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ।


ਸ਼ਹੀਦ ਕੁਲਦੀਪ ਸਿੰਘ ਦੇ ਦੂਜੇ ਦੋ ਭਰਾ ਵੀ ਫੌਜ ਵਿੱਚ ਨੋਕਰੀ ਕਰ ਰਹੇ ਹਨ। ਸ਼ਹੀਦ ਕੁਲਦੀਪ ਸਿੰਘ ਆਪਣੀ ਪਤਨੀ ਅਤੇ ਬੱਚਿਆਂ ਨਾਲ ਜੰਮੂ ਵਿੱਚ ਰਹਿ ਕੇ ਡਿਊਟੀ ਕਰ ਰਿਹਾ ਸੀ।

ਸ਼ਹੀਦ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕੁਲਦੀਪ ਦੀ ਸ਼ਹਾਦਤ ਬਾਰੇ ਪਤਾ ਲੱਗਾ ਸੀ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਕੁਲਦੀਪ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਦੀ ਮਿਰਤਕ ਦੇਹ ਕੱਲ੍ਹ ਨੂੰ ਉਨ੍ਹਾਂ ਦੇ ਪਿੰਡ ਪਹੁੰਚੇਗੀ ਅਤੇ ਉਸ ਅੰਤਿਮ ਸੰਸਕਾਰ ਵੀ ਕੱਲ੍ਹ ਨੂੰ ਕੀਤਾ ਜਾਵੇਗਾ।

- PTC NEWS

Top News view more...

Latest News view more...

PTC NETWORK