Texas Plane Crash : ਟੈਕਸਾਸ ’ਚ ਜਹਾਜ਼ ਨਾਲ ਵਾਪਰਿਆ ਭਿਆਨਕ ਹਾਦਸਾ, ਟਰੱਕ 'ਤੇ ਉਤਰਿਆ ਜਹਾਜ਼, ਦੇਖੋ ਵੀਡੀਓ
Texas Plane Crash : ਅਮਰੀਕਾ ਦੇ ਟੈਕਸਾਸ ਵਿੱਚ ਇੱਕ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਅੱਗ ਲੱਗ ਗਈ। ਇਹ ਘਟਨਾ ਟੈਰੈਂਟ ਕਾਉਂਟੀ ਦੇ ਹਿਕਸ ਏਅਰਫੀਲਡ ਨੇੜੇ ਵਾਪਰੀ। ਅਧਿਕਾਰੀਆਂ ਅਨੁਸਾਰ, ਜਹਾਜ਼ ਹਾਦਸੇ ਤੋਂ ਬਾਅਦ ਟਰੱਕਾਂ 'ਤੇ ਡਿੱਗ ਗਿਆ, ਜਿਸ ਕਾਰਨ ਅੱਗ ਲੱਗ ਗਈ। ਫੋਰਟ ਵਰਥ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਜਹਾਜ਼ ਹਾਦਸਾ ਦੁਪਹਿਰ 1:30 ਵਜੇ ਦੇ ਕਰੀਬ ਹੋਇਆ। ਹਾਲਾਂਕਿ, ਕੋਈ ਵੱਡਾ ਨੁਕਸਾਨ ਨਹੀਂ ਹੋਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਕਰੂ ਮੌਕੇ 'ਤੇ ਪਹੁੰਚ ਗਏ। ਹਾਲਾਂਕਿ, ਅਧਿਕਾਰੀਆਂ ਨੇ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਦੋਵੇਂ ਏਜੰਸੀਆਂ ਤੋਂ ਜਲਦੀ ਹੀ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੀ ਉਮੀਦ ਹੈ।
???? BREAKING
Fort Worth, Haslet, and Saginaw Fire Departments are responding to a plane crash in the 12700 block of N. Saginaw Blvd, just north of Hicks Airfield, Texas.
The incident involves multiple tractor-trailers engulfed in flames, producing heavy black smoke. pic.twitter.com/6bayrfWvaa — American Press ???? (@americanspress) October 12, 2025
ਦੱਸ ਦਈਏ ਕਿ ਹਾਦਸੇ ਦਾ ਸਥਾਨ ਡੱਲਾਸ-ਫੋਰਟ ਵਰਥ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ, ਫੋਰਟ ਵਰਥ ਅਲਾਇੰਸ ਹਵਾਈ ਅੱਡੇ ਅਤੇ ਫੋਰਟ ਵਰਥ ਮੀਚਮ ਹਵਾਈ ਅੱਡੇ ਦੇ ਵਿਚਕਾਰ ਹੈ। ਸਥਾਨਕ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਘਟਨਾ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜਹਾਜ਼ ਦੇ ਰਵਾਨਗੀ ਅਤੇ ਇਸਦੀ ਮੰਜ਼ਿਲ ਦੇ ਅਧਿਕਾਰਤ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ ਹਨ।
ਇਹ ਵੀ ਪੜ੍ਹੋ : Operation Blue Star : ਅਪ੍ਰੇਸ਼ਨ ਬਲੂ ਸਟਾਰ ਇੱਕ 'ਗਲਤੀ' ਸੀ, ਜਿਸ ਦੀ ਕੀਮਤ ਇੰਦਰਾ ਗਾਂਧੀ ਨੇ ਜਾਨ ਦੇ ਕੇ ਚੁਕਾਈ : ਚਿਦੰਬਰਮ
- PTC NEWS