Thu, Oct 24, 2024
Whatsapp

NHAI ਨੇ ਪੰਜਾਬ ’ਚ ਚੱਲ ਰਹੇ ਸਾਰੇ ਕੰਮ ਬੰਦ ਕਰ ਸਬੰਧੀ ਲਿਖੀ ਚਿੱਠੀ ! ਪੰਜਾਬ ਦੇ ਅਧਿਕਾਰੀਆਂ ਦੀ ਬੇਰੁਖੀ ਤੋਂ ਨਰਾਜ਼

ਪੰਜਾਬ ਦੇ ਅਧਿਕਾਰੀਆਂ ਦੀ ਬੇਰੁਖੀ ਤੋਂ ਨਰਾਜ਼ ਹੋ ਕੇ NHAI ਦੇ ਚੇਅਰਮੈਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਨਰਾਜ਼ਗੀ ਜਾਹਿਰ ਕੀਤੀ ਹੈ। ਪੜ੍ਹੋ ਪੂਰੀ ਖ਼ਬਰ...

Reported by:  PTC News Desk  Edited by:  Dhalwinder Sandhu -- July 06th 2024 10:37 AM
NHAI ਨੇ ਪੰਜਾਬ ’ਚ ਚੱਲ ਰਹੇ ਸਾਰੇ ਕੰਮ ਬੰਦ ਕਰ ਸਬੰਧੀ ਲਿਖੀ ਚਿੱਠੀ ! ਪੰਜਾਬ ਦੇ ਅਧਿਕਾਰੀਆਂ ਦੀ ਬੇਰੁਖੀ ਤੋਂ ਨਰਾਜ਼

NHAI ਨੇ ਪੰਜਾਬ ’ਚ ਚੱਲ ਰਹੇ ਸਾਰੇ ਕੰਮ ਬੰਦ ਕਰ ਸਬੰਧੀ ਲਿਖੀ ਚਿੱਠੀ ! ਪੰਜਾਬ ਦੇ ਅਧਿਕਾਰੀਆਂ ਦੀ ਬੇਰੁਖੀ ਤੋਂ ਨਰਾਜ਼

NHAI wrote letter to Chief Secretary: ਪੰਜਾਬ ਵਿੱਚ ਸੜਕਾਂ ਦੇ ਜਾਲ ਵਿਛਾਉਣ ਲਈ NHAI ਕਰੋੜਾਂ ਦੇ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਿਹਾ ਹੈ। ਜਦੋਂ ਕਿ ਕਈ ਪ੍ਰੋਜੈਕਟਾਂ 'ਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ ਹੈ। NHAI ਦੇ ਚੇਅਰਮੈਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। NHAI ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੇ ਪੰਜਾਬ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕੀ ਸਾਨੂੰ ਸਾਰੇ ਪ੍ਰੋਜੈਕਟ ਬੰਦ ਕਰ ਦੇਣੇ ਚਾਹੀਦੇ ਹਨ?

NHAI ਦੇ ਚੇਅਰਮੈਨ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ 42,175 ਕਰੋੜ ਰੁਪਏ ਦੇ ਪ੍ਰਾਜੈਕਟ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ 100 ਫੀਸਦੀ ਜ਼ਮੀਨ ਐਨਐਚਏਆਈ ਦੇ ਹਵਾਲੇ ਨਹੀਂ ਕੀਤੀ ਹੈ। ਇਸ ਤੋਂ ਇਲਾਵਾ 7 ਪ੍ਰਾਜੈਕਟਾਂ 'ਚ ਅਧਿਕਾਰੀ ਨੇ ਨਾ ਹੀ ਅਜੇ ਤਕ ਜ਼ਮੀਨ ਐਕਵਾਇਰ ਕੀਤੀ ਹੈ ਤੇ ਨਾਂ ਹੀ ਜ਼ਮੀਨ ਮਾਲਕਾਂ ਨੂੰ ਪੈਸਾ ਵੰਡੇ ਗਏ ਹਨ।


ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 7 ਪ੍ਰੋਜੈਕਟ ਵਿੱਚ 8245 ਕਰੋੜ ਰੁਪਏ ਦੀ ਲਾਗਤ ਨਾਲ 256 ਕਿਲੋਮੀਟਰ ਦਾ ਐਨਐਚਏਆਈ ਦੇ ਅਧੀਨ ਕੰਮ ਹੋਣਾ ਹੈ। ਇਨ੍ਹਾਂ 7 ਪ੍ਰਾਜੈਕਟਾਂ ਵਿੱਚੋਂ ਤਿੰਨ ਪ੍ਰਾਜੈਕਟ ਤਾਂ 2021 ਵਿੱਚ ਪੂਰੇ ਕਰਨੇ ਸੀ, ਪਰ ਹੁਣ ਤੱਕ ਜ਼ਮੀਨ ਐਕਵਾਇਰ ਕਰਨ ਅਤੇ ਪੈਸੇ ਦੀ ਵੰਡ ਦਾ ਕੰਮ ਹੀ ਨਹੀਂ ਕੀਤਾ ਗਿਆ ਹੈ। 

NHAI ਦੇ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਵਿੱਚ 52 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 1500 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। 42 ਹਜ਼ਾਰ 115 ਕਰੋੜ ਰੁਪਏ ਦੀ 1150 ਕਿਲੋਮੀਟਰ ਸੜਕ ਪ੍ਰਾਜੈਕਟ ਲਈ 100 ਫੀਸਦੀ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ ਗਿਆ। ਪੰਜਾਬ ਵਿੱਚ 3700 ਕਰੋੜ ਰੁਪਏ ਦੀ 845 ਹੈਕਟੇਅਰ ਜ਼ਮੀਨ ਦਾ ਕਬਜ਼ਾ ਲੈਣ ਅਤੇ ਜ਼ਮੀਨ ਐਕਵਾਇਰ ਕਰਨ 'ਤੇ ਅਦਾਇਗੀ ਕਰਨ ਦਾ ਕੰਮ ਪੈਡਿੰਗ ਚੱਲ ਰਿਹਾ ਹੈ।

ਕਈ ਪ੍ਰਾਜੈਕਟਾਂ ਦਾ ਕੰਮ ਬੰਦ

ਦੱਸ ਦਈਏ ਕਿ ਪੰਜਾਬ ਵਿੱਚ NHAI ਵੱਲੋਂ ਹੁਣ ਤਕ 3303 ਕਰੋੜ ਦੇ ਪ੍ਰਾਜੈਕਟ ਬੰਦ ਕਰ ਦਿੱਤੇ ਗਏ ਹਨ ਤੇ 4942 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ’ਤੇ ਖ਼ਤਰਾ ਮੰਡਰਾ ਰਿਹਾ ਹੈ। ਇਸ ਤੋਂ ਇਲਾਵਾ 42 ਹਜ਼ਾਰ 175 ਕਰੋੜ ਰੁਪਏ ਦੇ ਹੋਰ ਪ੍ਰਾਜੈਕਟਾਂ 'ਤੇ ਸੁਆਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ: MP Amritpal Singh: ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਵੀ ਅੰਮ੍ਰਿਤਪਾਲ ਸਿੰਘ ਲਈ ਸੌਖਾ ਨਹੀਂ ਹੋਇਆ ਕੋਈ ਰਾਹ, ਜਾਣੋ ਕਿਵੇਂ

- PTC NEWS

Top News view more...

Latest News view more...

PTC NETWORK