Sun, Feb 5, 2023
Whatsapp

ਕੈਨੇਡਾ 'ਚ ਫੌਤ ਹੋਏ ਨੌਜਵਾਨ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Written by  Ravinder Singh -- January 11th 2023 12:21 PM
ਕੈਨੇਡਾ 'ਚ ਫੌਤ ਹੋਏ ਨੌਜਵਾਨ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਕੈਨੇਡਾ 'ਚ ਫੌਤ ਹੋਏ ਨੌਜਵਾਨ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਪਟਿਆਲਾ : ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਮੌਤ ਹੋਣ ਮਗਰੋਂ ਅੱਜ ਦੇਹ ਪਟਿਆਲਾ ਸ਼ਹਿਰ ਪੁੱਜੀ। ਜਿਥੇ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ। ਕਾਬਿਲੇਗੌਰ ਹੈ ਕਿ ਪਟਿਆਲਾ ਦੇ ਹਰਅਸੀਸ ਨੂੰ ਕੈਨੇਡਾ ਗਏ ਨੂੰ ਅਜੇ ਦੋ ਦਿਨ ਹੀ ਹੋਏ ਸਨ ਕਿ ਉਸ ਦੀ ਮੌਤ ਹੋ ਗਈ ਸੀ। ਨੌਜਵਾਨ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।ਇਸ ਮੌਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਪਰਿਵਾਰ ਦੇ ਮੈਂਬਰ ਕਹਿ ਰਹੇ ਸਨ ਕਿ ਕੈਨੇਡਾ ਉਨ੍ਹਾਂ ਦੇ ਪੁੱਤਰ ਨੂੰ ਖਾ ਗਿਆ। ਪਟਿਆਲਾ ਦਾ ਹਰਅਸੀਸ ਕੈਨੇਡਾ ਦੇ ਸੂਬੇ ਬਰੈਂਪਟਨ ਵਿਚ ਸਟੱਡੀ ਵੀਜ਼ੇ ਉਤੇ ਗਿਆ ਸੀ। ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਆਈਐਸ ਬਿੰਦਰਾ ਦੀ ਭਤੀਜਾ ਸੀ। ਦੱਸਿਆ ਜਾ ਰਿਹਾ ਸੀ ਕਿ ਕੈਨੇਡਾ ਵਿਚ ਮੋਬਾਈਲ ਸਿਮ ਲੈਣ ਲਈ ਲਾਈਨ ਵਿੱਚ 3 ਘੰਟੇ ਤੋਂ ਲਗਾਤਾਰ ਖੜ੍ਹਿਆ ਨੌਜਵਾਨ ਇਕ ਦਮ ਹੀ ਹੇਠਾਂ ਡਿੱਗ ਪਿਆ। ਇਸ ਮਗਰੋਂ ਉਸ ਦੀ ਮੌਤ ਹੋ ਗਈ।

ਰਿਪੋਰਟ-ਗਗਨਦੀਪ ਆਹੂਜਾ

ਇਹ ਵੀ ਪੜ੍ਹੋ : ਮੁੱਖ ਮੰਤਰੀ ਤੇ ਪੀਸੀਐਸ ਅਫਸਰ ਆਹਮੋ-ਸਾਹਮਣੇ, ਹੜਤਾਲ 'ਤੇ ਗਏ ਅਫ਼ਸਰਾਂ ਨੂੰ ਮੁਅੱਤਲ ਕਰਨ ਦੀ ਦਿੱਤੀ ਚਿਤਾਵਨੀ

- PTC NEWS

adv-img

Top News view more...

Latest News view more...