ਪੰਜਾਬ 'ਚ ਆਏ ਹੜ੍ਹਾਂ ਲਈ ਜ਼ਿੰਮੇਵਾਰ ਹੈ ਪੰਜਾਬ ਸਰਕਾਰ-ਸੁਨੀਲ ਜਾਖੜ
Sunil Jakhar On Punjab Floods: ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਪੰਜਾਬ ਵਿੱਚ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਨੂੰ ਅਯੋਗ ਠਹਿਰਾਇਆ ਹੈ। ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੇ ਗੁਰਦਾਸਪੁਰ ਪਹੁੰਚ ਕੇ ਪੰਜਾਬ 'ਚ ਆਏ ਹੜ੍ਹਾਂ ਅਤੇ ਨੁਕਸਾਨ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਕਰਾਰ ਦਿੱਤਾ, ਜੋ ਪੰਜਾਬ ਸਰਕਾਰ ਦੀ ਨਾਕਾਮੀ ਨੂੰ ਸਾਬਤ ਕਰਦੀ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੋਈ ਵੀ ਰੀਵਿਉ ਮੀਟਿੰਗ ਨਹੀਂ ਹੋਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਭਾਜਪਾ ਤੋਂ ਇਲਾਵਾ ਕੋਈ ਵੀ ਪਾਰਟੀ ਦੇਸ਼ ਦਾ ਭਲਾ ਨਹੀਂ ਕਰ ਸਕਦੀ।
Sh @BhagwantMann ਜੀ, ਕਾਂਗਰਸ ਤੇ ਆਪ ਦੇ ਸਮਝੌਤੇ ਬਾਅਦ: ਹੁਣ ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ” ?
— Sunil Jakhar (@sunilkjakhar) July 18, 2023
ਵਰਕਰਾਂ ਨਾਲ ਕੀਤੀ ਮੀਟਿੰਗ:
ਵਿਰੋਧੀ ਪਾਰਟੀਆਂ ਵੱਲੋਂ ਬਣਾਏ ਗਏ ਧੜੇ ਬਾਰੇ ਉਨ੍ਹਾਂ ਕਿਹਾ ਕਿ ਉਹ ਸਾਰੀਆਂ ਪਾਰਟੀਆਂ ਆਪਣੀ ਕਮਜ਼ੋਰੀ ਨੂੰ ਬਚਾਉਣ ਲਈ ਅਜਿਹਾ ਕਰ ਰਹੀਆਂ ਹਨ। ਉਹ ਇੱਕਲੀਆਂ ਇੰਨੀਆ ਕਮਜ਼ੋਰ ਹਨ ਕਿ ਉਹ ਭਾਜਪਾ ਦਾ ਜਾਂ ਪੀ.ਐਮ. ਮੋਦੀ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਦੇਸ਼ ਨੂੰ ਇੱਕ ਮਜ਼ਬੂਤ ਸਰਕਾਰ ਨਰਿੰਦਰ ਮੋਦੀ ਹੀ ਦੇ ਸਕਦੇ ਹਨ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ, "ਮੈਂ ਪਾਰਟੀ ਦੇ ਪ੍ਰੋਗਰਾਮ ਤਹਿਤ ਹਰ ਜ਼ਿਲ੍ਹੇ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰ ਰਿਹਾ ਹਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਜਾਣ ਰਿਹਾ ਹਾਂ। ਮੈਂ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਵਿੱਚ ਜਿੱਥੇ ਵੀ ਹੜ੍ਹ ਆਇਆ ਹੈ, ਉੱਥੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ।"
ਇਸ ਮੌਕੇ ਉਨ੍ਹਾਂ ਵਰਕਰਾਂ ਨਾਲ ਮੀਟਿੰਗ ਵੀ ਕੀਤੀ।
ਆਪ' ਵੱਲੋਂ ਦਿੱਤਾ ਗਿਆ ਜਵਾਬ
ਜਾਖੜ ਦੇ ਇਸ ਟਵੀਟ ਦਾ ਪੰਜਾਬ 'ਆਪ' ਵੱਲੋਂ ਤੁਰੰਤ ਜਵਾਬ ਦਿੱਤਾ ਗਿਆ ਅਤੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਟਵੀਟ ਕੀਤਾ, "ਜਾਖੜ ਸਾਹਿਬ, ਤੁਸੀਂ ਹੁਣ ਪੰਜਾਬ ਭਾਜਪਾ ਦੇ ਮੁਖੀ ਹੋ, ਹੁਣ ਦੱਸੋ ਇਹ ਦੇਸ਼ ਭਾਰਤ ਹੈ ਜਾਂ ਹਿੰਦੂ ਰਾਸ਼ਟਰ, ਦੇਸ਼ 'ਚ ਲੋਕਤੰਤਰ ਹੈ ਜਾਂ ਤਾਨਾਸ਼ਾਹੀ।"
ਪੰਜਾਬ ਕਾਂਗਰਸ 'ਤੇ ਚੁਟਕੀ ਲੈਂਦਿਆਂ ਭਾਜਪਾ ਦੇ ਸੁਭਾਸ਼ ਸ਼ਰਮਾ ਨੇ ਟਵੀਟ ਕੀਤਾ, "ਆਖਰਕਾਰ ਸੱਚ ਸਾਹਮਣੇ ਆ ਹੀ ਗਿਆ ਹੈ। ਕਾਂਗਰਸ ਆਪਣੀ ਬੀ ਟੀਮ 'ਆਪ' ਨੇਤਾ ਅਰਵਿੰਦ ਕੇਜਰੀਵਾਲ ਦੀ ਵੀਡੀਓ ਪੋਸਟ ਕਰ ਰਹੀ ਹੈ। ਗਰੀਬ ਪੰਜਾਬ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ, ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਆਪਣੇ ਜੇਲਾਂ ਵਿੱਚ ਬੰਦ ਆਗੂਆਂ ਨੂੰ ਕੀ ਜਵਾਬ ਦੇਣਗੇ?"
ਵਿਰੋਧੀ ਪਾਰਟੀਆਂ ਦੇ ਗਠਜੋੜ ਬਾਰੇ ਵੀ ਕਿਹਾ
ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਪੱਧਰ 'ਤੇ ਵਿਰੋਧੀ ਪਾਰਟੀਆਂ ਦੇ ਗਠਜੋੜ 'ਚ ਆਉਣ ਨਾਲ ਪੰਜਾਬ ਭਾਜਪਾ ਨੂੰ ਦੋਵਾਂ ਪਾਰਟੀਆਂ 'ਤੇ ਹਮਲੇ ਕਰਨ ਦਾ ਮੌਕਾ ਮਿਲ ਗਿਆ ਹੈ। ਮੰਗਲਵਾਰ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕਸਿਆ, "ਭਗਵੰਤ ਮਾਨ ਜੀ, ਕਾਂਗਰਸ ਅਤੇ 'ਆਪ' ਵਿਚਾਲੇ ਸਮਝੌਤੇ ਤੋਂ ਬਾਅਦ ਹੁਣ ਕਾਂਗਰਸ ਨੂੰ ਸਰਕਾਰੀ ਪਾਰਟੀ ਜਾਂ ਵਿਰੋਧੀ ਪਾਰਟੀ ਕਹੋ।"
ਗੁਰਦਾਸਪੁਰ 'ਤੇ ਮੰਡਰਾਇਆ ਹੜ੍ਹ ਦਾ ਖ਼ਤਰਾ:
- PTC NEWS