Fri, Dec 6, 2024
Whatsapp

ਨਵੰਬਰ 'ਚ ਠੰਢ ਦਾ ਕੋਈ ਅਹਿਸਾਸ ਨਹੀਂ, ਪੰਜਾਬ-ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ

ਨਵੰਬਰ ਦਾ ਪਹਿਲਾ ਹਫ਼ਤਾ ਹੋਣ ਦੇ ਬਾਵਜੂਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਆਮ ਵਾਂਗ ਨਹੀਂ ਹੋਇਆ। ਸੂਬੇ ਵਿੱਚ ਸੁਸਤ ਮਾਨਸੂਨ ਤੋਂ ਬਾਅਦ ਸਰਦੀ ਵੀ ਲੇਟ ਹੋ ਗਈ ਹੈ।

Reported by:  PTC News Desk  Edited by:  Amritpal Singh -- November 08th 2024 08:52 AM
ਨਵੰਬਰ 'ਚ ਠੰਢ ਦਾ ਕੋਈ ਅਹਿਸਾਸ ਨਹੀਂ, ਪੰਜਾਬ-ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ

ਨਵੰਬਰ 'ਚ ਠੰਢ ਦਾ ਕੋਈ ਅਹਿਸਾਸ ਨਹੀਂ, ਪੰਜਾਬ-ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ

Punjab Weather Update: ਨਵੰਬਰ ਦਾ ਪਹਿਲਾ ਹਫ਼ਤਾ ਹੋਣ ਦੇ ਬਾਵਜੂਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਆਮ ਵਾਂਗ ਨਹੀਂ ਹੋਇਆ। ਸੂਬੇ ਵਿੱਚ ਸੁਸਤ ਮਾਨਸੂਨ ਤੋਂ ਬਾਅਦ ਸਰਦੀ ਵੀ ਲੇਟ ਹੋ ਗਈ ਹੈ। ਪੰਜਾਬ ਦਾ ਔਸਤ ਘੱਟੋ-ਘੱਟ ਤਾਪਮਾਨ ਆਮ ਨਾਲੋਂ 5.4 ਡਿਗਰੀ ਅਤੇ ਚੰਡੀਗੜ੍ਹ ਦਾ 4.4 ਡਿਗਰੀ ਵੱਧ ਹੈ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, ਨਵੰਬਰ ਦਾ ਮਹੀਨਾ ਗਰਮ ਰਹਿਣ ਵਾਲਾ ਹੈ, ਅਤੇ ਤਾਪਮਾਨ ਆਮ ਨਾਲੋਂ ਵੱਧ ਰਹੇਗਾ। 15 ਨਵੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅਜੇ ਵੀ 28 ਤੋਂ 30 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਚੰਡੀਗੜ੍ਹ ਵਿੱਚ ਤਾਪਮਾਨ 29.8 ਡਿਗਰੀ ਰਿਹਾ। ਜਦਕਿ ਪੰਜਾਬ ਦੇ ਅੰਮ੍ਰਿਤਸਰ 'ਚ 28.1 ਡਿਗਰੀ, ਲੁਧਿਆਣਾ 'ਚ 29 ਡਿਗਰੀ, ਪਟਿਆਲਾ 'ਚ 29.7 ਡਿਗਰੀ, ਪਠਾਨਕੋਟ 'ਚ 28.9 ਡਿਗਰੀ, ਬਠਿੰਡਾ 'ਚ 32.6 ਡਿਗਰੀ ਅਤੇ ਮੋਹਾਲੀ 'ਚ 30.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ।


ਆਈਐਮਡੀ ਮੁਤਾਬਕ 15 ਨਵੰਬਰ ਤੱਕ ਪੰਜਾਬ ਵਿੱਚ ਮੀਂਹ ਅਤੇ ਹਿਮਾਚਲ ਵਿੱਚ ਬਰਫ਼ਬਾਰੀ ਦੀ ਕੋਈ ਸੰਭਾਵਨਾ ਨਹੀਂ ਹੈ। ਪਹਾੜਾਂ 'ਤੇ ਬਰਫਬਾਰੀ ਤੋਂ ਬਾਅਦ ਹੀ ਸੂਬੇ ਦੇ ਤਾਪਮਾਨ 'ਚ ਬਦਲਾਅ ਦੇਖਣ ਨੂੰ ਮਿਲੇਗਾ।

ਇੱਕ ਪਾਸੇ ਜਿੱਥੇ ਤਾਪਮਾਨ ਵਧਣ ਕਾਰਨ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਧੂੰਏਂ ਅਤੇ ਪ੍ਰਦੂਸ਼ਿਤ ਹਵਾ ਤੋਂ ਲੋਕ ਪ੍ਰੇਸ਼ਾਨ ਹਨ। ਉੱਤਰੀ ਭਾਰਤ ਵਿੱਚ ਧੂੰਏਂ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਚੰਡੀਗੜ੍ਹ ਰੈੱਡ ਜ਼ੋਨ ਵਿੱਚ ਹੈ, ਅਤੇ ਉੱਥੇ ਔਸਤ AQI 302 ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 383 ਤੱਕ ਪਹੁੰਚ ਗਿਆ।

ਅੰਮ੍ਰਿਤਸਰ ਵਿੱਚ AQI 231 ਤੱਕ ਪਹੁੰਚ ਗਿਆ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 399 ਸੀ। ਜਦੋਂਕਿ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 313 ਡਿਗਰੀ ਰਿਹਾ। ਇਸੇ ਤਰ੍ਹਾਂ, ਸਭ ਤੋਂ ਵੱਧ AQI ਜਲੰਧਰ ਵਿੱਚ 313, ਖੰਨਾ ਵਿੱਚ 239, ਲੁਧਿਆਣਾ ਵਿੱਚ 253, ਮੰਡੀ ਗੋਬਿੰਦਗੜ੍ਹ ਵਿੱਚ 359, ਪਟਿਆਲਾ ਵਿੱਚ 285 ਅਤੇ ਰੂਪਨਗਰ ਵਿੱਚ 418 ਦਰਜ ਕੀਤਾ ਗਿਆ।

- PTC NEWS

Top News view more...

Latest News view more...

PTC NETWORK