adv-img
ਹਾਦਸੇ/ਜੁਰਮ

ਦੂਜੀ ਔਰਤ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਚੱਲੇ ਘਸੁੰਨ-ਮੁੱਕੇ, ਵੇਖੋ ਵੀਡੀਓ

By Ravinder Singh -- November 19th 2022 02:27 PM -- Updated: November 19th 2022 02:29 PM
ਦੂਜੀ ਔਰਤ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਚੱਲੇ ਘਸੁੰਨ-ਮੁੱਕੇ

ਗੁਰਦਾਸਪੁਰ: ਨਣਦ ਦੇ ਘਰ ਦੂਜੀ ਔਰਤ ਨਾਲ ਰਹਿ ਰਹੇ ਪਤੀ ਨਾਲ ਵਿਵਾਦ ਮਗਰੋਂ ਪਤੀ-ਪਤਨੀ ਵਿਚਕਾਰ ਜ਼ਬਰਦਸਤ ਝਗੜਾ ਹੋਇਆ। ਸਮਾਜਸੇਵੀ ਸੰਸਥਾ ਨਾਲ ਪੁੱਜੀ ਪਤਨੀ ਨੇ ਆਪਣੇ ਪਤੀ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ। ਦੋਵਾਂ ਵਿਚਕਾਰ ਰੱਜ ਕੇ ਲੱਤਾਂ ਤੇ ਘਸੁੰਨ-ਮੁੱਕੇ ਚੱਲੇ। ਬਟਾਲਾ ਦੇ ਨਜ਼ਦੀਕੀ ਕਸਬਾ ਘੁਮਾਣ ਦੇ ਪਿੰਡ ਮੋਮਨਵਾਲ ਦੀ ਬਲਜੀਤ ਕੌਰ ਜਿਸਦਾ ਦੂਜਾ ਵਿਆਹ ਘਰਦਿਆਂ ਦੀ ਰਜ਼ਾਮੰਦੀ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਦਿਆਲ ਸਿੰਘ ਨਾਲ ਹੋਇਆ ਸੀ ਜੋ ਕਿ ਆਪਣੇ ਸਹੁਰੇ ਘਰ ਰਹਿੰਦਾ ਸੀ ਪਰ ਹੁਣ ਕੁਝ ਦਿਨਾਂ ਤੋਂ ਉਸਦਾ ਪਤੀ ਆਪਣੀ ਭੈਣ ਦੇ ਘਰ ਪਿੰਡ ਤਲਵੰਡੀ ਮੁਮਣ ਵਿਖੇ ਕਿਸੇ ਦੂਜੀ ਔਰਤ ਨਾਲ ਰਹਿ ਰਿਹਾ ਸੀ ਜਿਸਦਾ ਪਤਾ ਲੱਗਦੇ ਬਲਜੀਤ ਕੌਰ ਆਪਣੀ ਨਣਦ ਘਰ ਪੁੱਜੀ ਤੇ ਉਥੇ ਖ਼ੂਬ ਹੰਗਾਮਾ ਹੁੰਦਾ ਹੈ। ਦੋਵਾਂ ਵਿਚਕਾਰ ਚਪੇੜਾਂ, ਘਸੁੰਨਬਾਜ਼ੀ ਤੇ ਜ਼ਬਰਦਸਤ ਹੱਥੋਪਾਈ ਹੋਈ। ਪੀੜਤ ਮਹਿਲਾ ਬਲਜੀਤ ਨੇ ਦੱਸਿਆ ਕਿ ਉਸਦਾ 10 ਮਹੀਨੇ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਸੁਖਦਿਆਲ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਉਸਦੇ ਪਤੀ ਦੇ ਪਹਿਲਾਂ ਵੀ 3 ਵਿਆਹ ਹੋ ਚੁੱਕੇ ਹਨ। ਉਸ (ਬਲਜੀਤ ਕੌਰ) ਦਾ ਬਾਪ ਪਾਗਲ ਹੈ ਤੇ ਭਰਾ ਦੀ ਮੌਤ ਹੋ ਚੁੱਕੀ। ਇਸ ਕਾਰਨ ਉਸ ਦਾ ਪਤੀ ਉਸ ਨਾਲ ਉਸ ਦੇ ਪੇਕੇ ਘਰ ਰਹਿੰਦਾ ਹੈ ਪਰ ਸੁਖਦਿਆਲ ਸਿੰਘ ਕਈ ਵਾਰ ਉਸ ਦੇ ਪਾਗਲ ਪਿਓ ਦੀ ਕੁੱਟਮਾਰ ਕਰਦਾ ਸੀ। 

ਬਲਜੀਤ ਕੌਰ ਨੇ ਅੱਗੇ ਦੱਸਿਆ ਹੁਣ ਪਤਾ ਲੱਗਾ ਸੀ ਕਿ ਉਹ ਆਪਣੀ ਭੈਣ ਦੇ ਘਰ ਕਿਸੇ ਹੋਰ ਔਰਤ ਨਾਲ ਰਹਿ ਰਿਹਾ ਹੈ ਜੋ ਜੰਮੂ ਦੀ ਰਹਿਣ ਵਾਲੀ ਹੈ ਜਿਸ ਕਾਰਨ ਉਹ ਸਮਾਜਸੇਵੀ ਸੰਸਥਾ ਨੂੰ ਨਾਲ ਲੈਕੇ ਆਪਣੀ ਨਨਾਣ ਦੇ ਘਰ ਆਈ। ਜਦ ਉਹ ਉਸ ਨੂੰ ਸਮਝਾਉਣ ਲਈ ਆਈ ਤਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸ ਨੇ ਕਿਹਾ ਕਿ ਉਸ ਨੂੰ ਇਨਸਾਫ਼਼ ਦਿੱਤਾ ਜਾਵੇ। ਸੁਖਦਿਆਲ ਤੇ ਉਸਦੀ ਭੈਣ ਗੁਰਪਿੰਦਰ ਕੌਰ ਨੇ ਦੱਸਿਆ ਕੇ ਬਲਜੀਤ ਕੌਰ ਗ਼ਲਤ ਦੋਸ਼ ਲਗਾ ਰਹੀ ਹੈ ਜਿਸ ਔਰਤ ਦੀ ਗੱਲ ਕਰ ਰਹੀ ਹੈ ਉਸਦੀ ਰਜ਼ਾਮੰਦੀ ਨਾਲ ਰਹਿ ਰਹੀ ਹੈ। ਪਹਿਲਾਂ ਇਹੋ ਔਰਤ ਬਲਜੀਤ ਕੌਰ ਦੇ ਘਰ ਰਹਿੰਦੀ ਸੀ। ਇਸ ਔਰਤ ਦਾ ਬਾਪ ਉਸ ਨਾਲ ਗਲਤ ਹਰਕਤਾਂ ਕਰਦਾ ਸੀ ਜਿਸ ਕਰਕੇ ਉਹ ਉਨ੍ਹਾਂ ਕੋਲ ਆਕੇ ਰਹਿਣ ਲੱਗ ਪਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਗਲਤ ਕੰਮ ਨਹੀਂ ਕਰਵਾਇਆ।

ਇਹ ਵੀ ਪੜ੍ਹੋ : ਨਾਇਬ ਤਹਿਸੀਲਦਾਰ ਭਰਤੀ ਘੁਟਾਲਾ: ਦੂਜੀ ਪੁਜੀਸ਼ਨ ਹਾਸਲ ਕਰਨ ਵਾਲੇ ਨੌਜਵਾਨ ਸਮੇਤ ਦੋ ਗ੍ਰਿਫ਼ਤਾਰ

ਦੂਜੇ ਪਾਸੇ ਜਿਸ ਦੂਸਰੀ ਔਰਤ ਜਯੋਤੀ ਜੋ ਕਿ ਸੁਖਦਿਆਲ ਸਿੰਘ ਨਾਲ ਰਹਿ ਰਹੀ ਨੇ ਦੱਸਿਆ ਕਿ ਉਸ ਦਾ ਘਰਵਾਲਾ ਅਕਸਰ ਕੁੱਟਮਾਰ ਕਰਦਾ ਸੀ ਤੇ ਉਹ ਕੰਮ ਦੀ ਤਲਾਸ਼ ਵਿਚ ਇਥੇ ਆਈ ਹੋਈ ਹੈ | ਇਸ ਕਰਕੇ ਗੁਰਪਿੰਦਰ ਕੌਰ ਦੇ ਘਰ ਰਹਿ ਰਹੀ ਹਾਂ।

- PTC NEWS

adv-img
  • Share