Hoshiarpur ’ਚ ਤਿੰਨ ਖ਼ਤਰਨਾਕ ਗੈਂਗਸਟਰ ਗ੍ਰਿਫਤਾਰ; ਅੰਮ੍ਰਿਤਸਰ NRI ਗੋਲੀਕਾਂਡ ਨਾਲ ਜੁੜਿਆ ਲਿੰਕ, ਜਾਣੋ ਮਾਮਲਾ
Hoshiarpur Gangster Arrest : ਹੁਸ਼ਿਆਰਪੁਰ ਦੇ ਬੇਹੱਦ ਭੀੜ ਭੜਕੇ ਵਾਲੇ ਗਊਸ਼ਾਲਾ ਬਾਜ਼ਾਰ ’ਚ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗ੍ਰਿਫਤਾਰ ਕੀਤੇ ਗਏ ਤਿੰਨੋਂ ਵਿਅਕਤੀ ਅੰਮ੍ਰਿਤਸਰ ’ਚ ਐਨਆਰਆਈ ’ਤੇ ਹਮਲਾ ਕਰਕੇ ਫਰਾਰ ਸੀ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਹੁਸ਼ਿਆਰਪੁਰ ਤੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਚੋਂ ਇੱਕ ਵਿਅਕਤੀ ਵਾਰਦਾਤ ਸਮੇਂ ਨਹੀਂ ਸੀ ਪਰ ਇਸ ਪੂਰੀ ਯੋਜਨਾ ’ਚ ਸ਼ਾਮਲ ਜਰੂਰ ਸੀ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗਊਸ਼ਾਲਾ ਬਾਜ਼ਾਰ ’ਚ ਤਿੰਨ ਗੈਂਗਸਟਰ ਲੁਕੇ ਪਏ ਹਨ। ਜਿਸ ਤੋਂ ਬਾਅਦ ਬਾਜ਼ਾਰ ਪੁਲਿਸ ਛਾਉਣੀ ’ਚ ਤਬਦੀਲ ਹੋ ਗਿਆ। ਇਸ ਤੋਂ ਬਾਅਦ ਪੁਲਿਸ ਦੀ ਕਾਫੀ ਜਦੋ ਜਹਿਦ ਤੋਂ ਬਾਅਦ ਐਸਡੀ ਸਕੂਲ ਨੇੜੇ ਸਥਿਤ ਧਰਮਸ਼ਾਲਾ ਦੇ ਅੰਦਰੋਂ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ।
ਦੱਸ ਦਈਏ ਕਿ ਜਿਵੇਂ ਹੀ ਬਾਜ਼ਾਰ ਛਾਉਣੀ ’ਚ ਤਬਦੀਲ ਹੋਇਆ ਤਾਂ ਦੁਕਾਨਦਾਰਾਂ ’ਚ ਵੀ ਦਹਿਸ਼ਤ ਫੈਲ ਗਈ ਕਿਉਂਕਿ ਵੱਡੀ ਗਿਣਤੀ ’ਚ ਪੁਲਿਸ ਵੱਲੋਂ ਧਰਮਸ਼ਾਲਾਂ ਨੂੰ ਘੇਰਾ ਪਾਇਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਵਲੋਂ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਜਾਣਕਾਰੀ ਮਿਲੀ ਹੈ ਕਿ ਐਨਆਰਆਈ ਦੇ ਗੋਲੀਆਂ ਮਾਰਨ ਵਾਲੇ ਕੇਸ ਦਾ ਇਨ੍ਹਾਂ ਗੈਂਗਸਟਰਾਂ ਨਾਲ ਸਬੰਧ ਹੈ। ਹਾਲਾਂਕਿ ਪੁਲਿਸ ਵਲੋਂ ਕੋਈ ਜਿ਼ਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਗਈ। ਪਰ ਮੌਕੇ ’ਤੇ ਮੌਜੂਦ ਐਸਪੀ ਸਰਬਜੀਤ ਬਾਹੀਆ ਵਲੋਂ ਇਹ ਜ਼ਰੂਰ ਦੱਸਿਆ ਗਿਆ ਹੈ ਕਿ 3 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਗੱਡੀਆਂ ’ਚ ਬਿਠਾ ਕੇ ਗੈਂਗਸਟਰਾਂ ਨੂੰ ਲੈ ਕੇ ਨਿਕਲ ਗਈ।
ਐਨਆਰਆਈ ’ਤੇ ਹਮਲਾ ਕਰਨ ਵਾਲਿਆਂ ਦੀ ਪਛਾਣ ਗੁਰਿੰਦਰ ਸਿੰਘ ਸੁੱਖਾ ਗਰਨੇਡ ਵਾਸੀ ਕਪੂਰਥਲਾ ਅਤੇ ਗੁਰਕੀਰਤ ਸਿੰਘ ਗੁਰੀ ਵਾਸੀ ਜਲੰਧਰ ਵਜੋਂ ਹੋਈ ਹੈ। ਇਨ੍ਹਾਂ ਤਿੰਨ ਮੁਲਜ਼ਮਾਂ ਤੋਂ ਇਲਾਵਾ ਪੁਲੀਸ ਨੇ ਇਸ ਮਾਮਲੇ ਵਿੱਚ 5 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਜਗਜੀਤ ਸਿੰਘ ਅਤੇ ਚਮਕੌਰ ਸਿੰਘ ਵਾਸੀ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਨੇ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਵਿਚ ਹਮਲਾਵਰਾਂ ਦੀ ਮਦਦ ਕੀਤੀ ਸੀ।
ਇਹ ਵੀ ਪੜ੍ਹੋ : Amritsar NRI Firing Update : NRI ਸੁਖਚੈਨ ਸਿੰਘ ਹਮਲੇ ਮਾਮਲੇ ’ਚ ਵੱਡਾ ਖੁਲਾਸਾ, ਗੋਲੀਆਂ ਮਾਰਨ ਵਾਲੇ ਸ਼ੂਟਰ ਨਿਕਲੇ ਚਿੱਟੇ ਦੇ ਆਦੀ !
- PTC NEWS