Advertisment

Parineeti-Raghav Wedding:ਅੱਜ ਹੈ ਪਰਿਣੀਤੀ- ਰਾਘਵ ਦਾ ਵਿਆਹ , ਉਦੈਪੁਰ ਤੋਂ ਸਾਹਮਣੇ ਆਈ ਮਹਿਮਾਨਾਂ ਦੀ ਖ਼ਾਸ ਝਲਕ

Parineeti-Raghav Wedding Live: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪ੍ਰਸ਼ੰਸਕ ਇਸ ਜੋੜੀ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

author-image
Shameela Khan
Updated On
New Update
Parineeti-Raghav Wedding:ਅੱਜ ਹੈ ਪਰਿਣੀਤੀ- ਰਾਘਵ ਦਾ ਵਿਆਹ , ਉਦੈਪੁਰ ਤੋਂ ਸਾਹਮਣੇ ਆਈ ਮਹਿਮਾਨਾਂ ਦੀ ਖ਼ਾਸ ਝਲਕ
Advertisment

Parineeti-Raghav Wedding Live: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਪ੍ਰਸ਼ੰਸਕ ਇਸ ਜੋੜੀ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜਦੋਂ ਤੋਂ ਪਰਿਣੀਤੀ ਅਤੇ ਰਾਘਵ ਦੀ ਮੰਗਣੀ ਹੋਈ ਹੈ, ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਸਨ ਕਿ ਇਹ ਜੋੜੀ ਕਦੋਂ ਵਿਆਹ ਕਰਨ ਜਾ ਰਹੀ ਹੈ। ਹੁਣ ਆਖਰਕਾਰ ਉਹ ਦਿਨ ਆ ਹੀ ਗਿਆ ਹੈ। ਇਸ ਜੋੜੇ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਅਤੇ 24 ਸਤੰਬਰ ਯਾਨੀ ਅੱਜ ਪਰਿਣੀਤੀ-ਰਾਘਵ ਇੱਕ ਦੂਜੇ ਦੇ ਹੋ ਜਾਣਗੇ। ਵਿਆਹ ਉਦੈਪੁਰ ਵਿੱਚ ਹੋਣ ਜਾ ਰਿਹਾ ਹੈ ਅਤੇ ਲਾੜਾ-ਲਾੜੀ ਦੇ ਪਰਿਵਾਰ ਉਦੈਪੁਰ ਪਹੁੰਚ ਚੁੱਕੇ ਹਨ। ਉਦੈਪੁਰ 'ਚ ਅੱਜ ਤੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਆਓ ਤੁਹਾਨੂੰ ਦੱਸਦੇ ਹਾਂ ਵਿਆਹ ਦੀ ਜਾਣਕਾਰੀ।

Advertismentਪਰਿਣੀਤੀ-ਰਾਘਵ ਦੇ ਫੰਕਸ਼ਨ ਦਿੱਲੀ 'ਚ ਹੀ ਸ਼ੁਰੂ ਹੋ ਗਏ ਸਨ। ਦਿੱਲੀ ਵਿਖੇ ਸੂਫੀ ਨਾਈਟ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਪੂਰੇ ਪਰਿਵਾਰ ਨੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਕੀਰਤਨ ਰੱਖਿਆ ਗਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।

24 ਸਤੰਬਰ ਨੂੰ ਲੇਣਗੇ ਲਾਂਵਾਂ: 

ਪਰਿਣੀਤੀ ਅਤੇ ਰਾਘਵ 24 ਸਤੰਬਰ ਨੂੰ ਲਾਂਵਾਂ ਲੈਣ ਜਾ ਰਹੇ ਹਨ। ਦੁਪਹਿਰ 1 ਵਜੇ ਰਾਘਵ ਦੇ ਸਹਿਰਾ ਬੰਨਿਆ ਜਾਵੇਗਾ। ਇਸ ਤੋਂ ਬਾਅਦ ਉਹ ਆਪਣੀ ਦੁਲਹਨ ਨੂੰ ਲੈਣ ਲਈ ਕਿਸ਼ਤੀ ਰਾਹੀਂ ਵੈਨਿਊ ਸਥਾਨ 'ਤੇ ਜਾਵੇਗਾ। ਜਿੱਥੇ 3 ਵਜੇ ਜੈਮਾਲਾ ਅਤੇ 4 ਵਜੇ ਲਾਂਵਾਂ ਹੋਣਗੀਆਂ। ਪਰਿਣੀਤੀ ਨੂੰ ਸ਼ਾਮ ਨੂੰ ਵਿਦਾਈ ਦਿੱਤੀ ਜਾਵੇਗੀ ਅਤੇ ਰਾਤ ਨੂੰ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ।

ਪਰਿਣੀਤੀ ਅਤੇ ਰਾਘਵ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ 'ਚ ਹੋਣ ਜਾ ਰਿਹਾ ਹੈ। ਇਹ ਹੋਟਲ ਬਹੁਤ ਖੂਬਸੂਰਤ ਹੈ। ਚਾਰੇ ਪਾਸਿਓਂ ਪਿਚੋਲਾ ਝੀਲ ਪਿਚੋਲਾ ਅਤੇ ਅਰਾਵਲੀ ਪਹਾੜਾਂ ਨਾਲ ਘਿਰਿਆ ਹੋਇਆ ਹੈ। ਜੋ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦਾ ਹੈ। ਵਿਆਹ ਦੇ ਮੇਨੂ ਦੀ ਗੱਲ ਕਰੀਏ ਤਾਂ ਇਸ ਵਿੱਚ ਪੰਜਾਬੀ ਦੇ ਨਾਲ-ਨਾਲ ਕੁਝ ਰਾਜਸਥਾਨੀ ਪਕਵਾਨ ਵੀ ਰੱਖੇ ਗਏ ਹਨ।

- PTC NEWS
parineeti-raghav-wedding raghav-chadha-x-biography raghav-chadha-parineeti-chopra-wedding raghav-parineeti-in-udaipur parineeti-chopra-raghav-chadha-wedding parineeti-raghav-wedding-schedule parineeti-raghav-haldi parineeti-raghav-sangeet
Advertisment

Stay updated with the latest news headlines.

Follow us:
Advertisment