Sat, Apr 27, 2024
Whatsapp

iPhone ਤੋਂ Android 'ਚ ਟਰਾਂਸਫਰ ਕਰਨਾ ਚਾਹੁੰਦੇ ਹੋ ਵਟਸਐਪ ਚੈਟ ? ਤਾਂ ਇਥੇ ਜਾਣੋ ਆਸਾਨ ਤਰੀਕਾ

Written by  KRISHAN KUMAR SHARMA -- March 20th 2024 02:38 PM
iPhone ਤੋਂ Android 'ਚ ਟਰਾਂਸਫਰ ਕਰਨਾ ਚਾਹੁੰਦੇ ਹੋ ਵਟਸਐਪ ਚੈਟ ? ਤਾਂ ਇਥੇ ਜਾਣੋ ਆਸਾਨ ਤਰੀਕਾ

iPhone ਤੋਂ Android 'ਚ ਟਰਾਂਸਫਰ ਕਰਨਾ ਚਾਹੁੰਦੇ ਹੋ ਵਟਸਐਪ ਚੈਟ ? ਤਾਂ ਇਥੇ ਜਾਣੋ ਆਸਾਨ ਤਰੀਕਾ

How To Transfer Chats From iPhone To Android: ਵੈਸੇ ਤਾਂ ਹਰ ਵਟਸਐਪ ਉਪਭੋਗਤਾਵਾਂ ਨੂੰ ਇੱਕ ਫੋਨ ਤੋਂ ਦੂਜੇ ਫੋਨ 'ਚ ਚੈਟ ਬੈਕਅਪ ਟ੍ਰਾਂਸਫਰ ਕਰਨ 'ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਆਈਫੋਨ ਉਪਭੋਗਤਾਵਾਂ ਨੂੰ ਵਟਸਐਪ ਚੈਟ (whatsapp chat) ਨੂੰ ਐਂਡਰਾਇਡ Android Phone 'ਚ ਟ੍ਰਾਂਸਫਰ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਸ ਦਈਏ ਕਿ ਹੁਣ ਵਟਸਐਪ ਚੈਟ ਨੂੰ ਟ੍ਰਾਂਸਫਰ ਕਰਨਾ ਬਹੁਤ ਆਸਾਨ ਹੋ ਗਿਆ ਹੈ, ਪਰ ਜ਼ਿਆਦਾਤਰ ਲੋਕ ਇਸ ਬਾਰੇ ਨਹੀਂ ਜਾਣਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਤਰੀਕਾ ਦਸਾਂਗੇ ਜਿਸ ਰਾਹੀਂ ਤੁਸੀਂ ਆਈਫੋਨ ਤੋਂ ਐਂਡਰਾਇਡ 'ਚ ਚੈਟ ਟ੍ਰਾਂਸਫਰ (chat Transfer tips) ਕਰ ਸਕੋਗੇ। ਤਾਂ ਆਉ ਜਾਣਦੇ ਹਾਂ ਉਸ ਤਰੀਕੇ ਬਾਰੇ...

iPhone ਤੋਂ Android 'ਚ ਵਟਸਐਪ ਚੈਟ ਟ੍ਰਾਂਸਫਰ ਕਰਨ ਦਾ ਆਸਾਨ ਤਰੀਕਾ

ਇੱਕ ਫ਼ੋਨ ਤੋਂ ਦੂਜੇ ਫ਼ੋਨ 'ਚ ਚੈਟ ਟ੍ਰਾਂਸਫ਼ਰ ਕਰਨ ਤੋਂ ਪਹਿਲਾਂ, ਚੈਟਾਂ ਦਾ ਬੈਕਅੱਪ ਲੈਣਾ ਜ਼ਰੂਰੀ ਹੁੰਦਾ ਹੈ। ਦਸ ਦਈਏ ਕਿ ਆਈਫੋਨ 'ਚ ਵਟਸਐਪ ਚੈਟ ਦਾ ਬੈਕਅੱਪ iCloud 'ਤੇ ਅਤੇ ਐਂਡਰਾਇਡ ਚੈਟ ਦਾ ਗੂਗਲ ਡਰਾਈਵ 'ਤੇ ਬੈਕਅੱਪ ਲਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਜਿਸ ਤਰੀਕੇ ਬਾਰੇ ਦੱਸਾਂਗੇ, ਉਸ ਦੀ ਮਦਦ ਨਾਲ ਤੁਸੀਂ ਸਾਰੀਆਂ ਚੈਟਾਂ ਦਾ ਨਹੀਂ, ਸਗੋਂ ਕੁਝ ਜ਼ਰੂਰੀ ਚੈਟਾਂ ਦਾ ਬੈਕਅੱਪ ਲੈ ਸਕੋਗੇ।


  • ਸਭ ਤੋਂ ਪਹਿਲਾ ਆਈਫੋਨ 'ਤੇ ਵਟਸਐਪ ਹੋਲ੍ਹਣਾ ਹੋਵੇਗਾ ਅਤੇ ਉਹ ਚੈਟ ਖੋਲ੍ਹਣੀ ਹੋਵੇਗੀ। ਜਿਸ ਦਾ ਤੁਸੀਂ ਬੈਕਅੱਪ ਲੈਣਾ ਚਾਹੁੰਦੇ ਹੋ।
  • ਫਿਰ ਪ੍ਰੋਫਾਈਲ ਨਾਮ 'ਤੇ ਕਲਿੱਕ ਕਰਕੇ ਅਤੇ ਸਿਖਰ 'ਤੇ ਸਵੈਪ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਤੁਹਾਡੇ ਸਾਹਮਣੇ ਐਕਸਪੋਰਟ ਚੈਟ ਵਿਕਲਪ ਮਿਲੇਗਾ, ਜਿਸ ਨੂੰ ਤੁਹਾਨੂੰ ਚੁਣਨਾ ਹੋਵੇਗਾ।
  • ਫਿਰ ਸ਼ੇਅਰ ਮੀਨੂ ਤੋਂ ਮੇਲ ਵਿਕਲਪ ਦੀ ਚੋਣ ਕਰਨੀ ਹੋਵੇਗੀ।
  • ਮੇਲ ਵਿਕਲਪ ਨੂੰ ਚੁਣਨ ਤੋਂ ਬਾਅਦ ਮੇਲ ਦਾ ਪਤਾ ਦਰਜ ਕਰਨਾ ਹੋਵੇਗਾ ਜਿਸ 'ਤੇ ਤੁਸੀਂ ਚੈਟਾਂ ਦਾ ਬੈਕਅੱਪ ਭੇਜਣਾ ਚਾਹੁੰਦੇ ਹੋ।
  • ਹੁਣ ਉਸ ਮੇਲ ਨੂੰ ਆਪਣੇ Android ਫੋਨ 'ਚ ਖੋਲ੍ਹੋ ਅਤੇ ਇਸਨੂੰ ਡਾਊਨਲੋਡ ਕਰੋ ਅਤੇ ਚੈਟ ਦੇਖੋ।
  • ਅੰਤ 'ਚ ਤੁਹਾਡਾ ਬੈਕਅੱਪ ਟ੍ਰਾਂਸਫਰ ਹੋ ਜਾਵੇਗਾ ਤੇ ਤੁਸੀਂ ਆਪਣੇ ਐਂਡਰੌਇਡ ਫੋਨ 'ਚ ਦੇਖ ਸਕੋਗੇ।

-

Top News view more...

Latest News view more...