Mon, Dec 8, 2025
Whatsapp

Samarala News : ਪਿੰਡ ਬਰਧਾਲਾਂ ਨੇੜੇ ਟਰੱਕ ਨੇ ਸਕੂਟਰੀ ਸਵਾਰ ਮਾਂ-ਧੀ ਨੂੰ ਮਾਰੀ ਟੱਕਰ , ਮਾਂ ਦੀ ਮੌਤ, ਬੱਚੀ ਬੁਰੀ ਤਰ੍ਹਾਂ ਜ਼ਖ਼ਮੀ

Samarala News : ਸਮਰਾਲਾ ਦੇ ਨਜ਼ਦੀਕੀ ਪਿੰਡ ਬਰਧਾਲਾਂ ਨੇੜੇ ਸਕੂਟਰੀ ਸਵਾਰ ਮਾਂ- ਧੀ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਕੇ ਆਪਣੀ ਚਪੇਟ ਵਿੱਚ ਲੈ ਲਿਆ। ਜਿਸ ਵਿੱਚ ਮਾਂ ਦੀ ਮੌਤ ਹੋ ਗਈ ਤੇ 9 ਸਾਲ ਬੱਚੀ ਬੁਰੀ ਤਰ੍ਹਾਂ ਜਖਮੀ ਹੋ ਗਈ। ਮ੍ਰਿਤਕ ਦੀ ਪਛਾਣ ਰਾਜਮੀਤ ਕੌਰ (34) ਵਾਸੀ ਕਰਤਾਰ ਨਗਰ ਖੰਨਾ ਤੇ ਜਖਮੀ ਦੀ ਪਛਾਣ ਸ੍ਰਿਸ਼ਟੀ ਕੌਰ (9) ਹੋਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ

Reported by:  PTC News Desk  Edited by:  Shanker Badra -- November 17th 2025 04:53 PM
Samarala News : ਪਿੰਡ ਬਰਧਾਲਾਂ ਨੇੜੇ ਟਰੱਕ ਨੇ ਸਕੂਟਰੀ ਸਵਾਰ ਮਾਂ-ਧੀ ਨੂੰ ਮਾਰੀ ਟੱਕਰ , ਮਾਂ ਦੀ ਮੌਤ, ਬੱਚੀ ਬੁਰੀ ਤਰ੍ਹਾਂ ਜ਼ਖ਼ਮੀ

Samarala News : ਪਿੰਡ ਬਰਧਾਲਾਂ ਨੇੜੇ ਟਰੱਕ ਨੇ ਸਕੂਟਰੀ ਸਵਾਰ ਮਾਂ-ਧੀ ਨੂੰ ਮਾਰੀ ਟੱਕਰ , ਮਾਂ ਦੀ ਮੌਤ, ਬੱਚੀ ਬੁਰੀ ਤਰ੍ਹਾਂ ਜ਼ਖ਼ਮੀ

Samarala News : ਸਮਰਾਲਾ ਦੇ ਨਜ਼ਦੀਕੀ ਪਿੰਡ ਬਰਧਾਲਾਂ ਨੇੜੇ ਸਕੂਟਰੀ ਸਵਾਰ ਮਾਂ- ਧੀ ਨੂੰ ਪਿੱਛੇ ਤੋਂ ਆ ਰਹੇ ਟਰੱਕ ਨੇ ਟੱਕਰ ਮਾਰ ਕੇ ਆਪਣੀ ਚਪੇਟ ਵਿੱਚ ਲੈ ਲਿਆ। ਜਿਸ ਵਿੱਚ ਮਾਂ ਦੀ ਮੌਤ ਹੋ ਗਈ ਤੇ 9 ਸਾਲ ਬੱਚੀ ਬੁਰੀ ਤਰ੍ਹਾਂ ਜਖਮੀ ਹੋ ਗਈ। ਮ੍ਰਿਤਕ ਦੀ ਪਛਾਣ ਰਾਜਮੀਤ ਕੌਰ (34) ਵਾਸੀ ਕਰਤਾਰ ਨਗਰ ਖੰਨਾ ਤੇ ਜਖਮੀ ਦੀ ਪਛਾਣ ਸ੍ਰਿਸ਼ਟੀ ਕੌਰ (9) ਹੋਈ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਨੇ ਸਕੂਟੀ ਨੂੰ ਟੱਕਰ ਮਾਰਨ ਤੋਂ ਬਾਅਦ ਮਾਂ ਤੇ ਧੀ ਦੇ ਉੱਪਰ ਟਰੱਕ ਚੜਾ ਦਿੱਤਾ, ਜਿਸ ਕਾਰਨ ਮ੍ਰਿਤਕ ਰਾਜਮੀਤ ਕੌਰ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਬਰਧਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਜਾਂਚ ਵਿੱਚ ਜੁੱਟ ਗਈ।

ਮ੍ਰਿਤਕ ਔਰਤ ਦੇ ਰਿਸ਼ਤੇਦਾਰ ਜਗਜੀਤ ਸਿੰਘ ਕੂਨਰ ਨੇ ਦੱਸਿਆ ਕਿ ਮ੍ਰਿਤਕ ਔਰਤ ਅਤੇ ਉਸਦੀ ਬੱਚੀ ਸੰਗਰਾਂਦ ਮੌਕੇ ਗੁਰਦੁਆਰਾ ਸ਼੍ਰੀ ਦੇਗਸਰ ਸਾਹਿਬ (ਕਟਾਣਾ ਸਾਹਿਬ) ਸਕੂਟਰੀ 'ਤੇ ਮੱਥਾ ਟੇਕਣ ਤੋਂ ਬਾਅਦ ਵਾਪਸ ਆਪਣੇ ਘਰ ਕਰਤਾਰ ਨਗਰ ਖੰਨਾ ਜਾ ਰਹੇ ਸਨ ਤਾਂ ਜਦੋਂ ਸਕੂਟਰੀ ਬਰਧਾਲਾ ਨੇੜੇ ਪਹੁੰਚੀ ਤਾਂ ਪਿੱਛੇ ਤੋਂ ਆ ਰਹੇ ਤੇਜ ਰਫ਼ਤਾਰ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। 


ਜਿਸ ਕਾਰਨ ਸਕੂਟਰੀ ਬੇਕਾਬੂ ਹੋ ਗਈ ਤੇ ਟਰੱਕ ਚਾਲਕ ਨੇ ਤੇਜ਼ ਰਫ਼ਤਾਰ ਟਰੱਕ ਨੂੰ ਸਕੂਟਰੀ ਸਵਾਰ ਮਾਂ ਧੀ 'ਤੇ ਚੜਾ ਦਿੱਤਾ। ਜਿਸ ਕਾਰਨ ਸਕੂਟਰੀ ਚਾਲਕ ਰਾਜਮੀਤ ਕੌਰ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਤੇ ਮੌਕੇ ਤੇ ਮੌਤ ਹੋ ਗਈ। ਜ਼ਖਮੀ ਨੌ ਸਾਲਾ ਬੱਚੀ ਨੂੰ ਖੰਨਾ ਦੇ  ਸਿਵਲ ਹਸਪਤਾਲ ਲਿਆਂਦਾ ਗਿਆ। ਉਹਨਾਂ ਦੱਸਿਆ ਕਿ ਜਖਮੀ ਨੌ ਸਾਲਾ ਬੱਚੀ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਹਨ। ਬੱਚੀ ਦੀ ਗੰਭੀਰ ਹਾਲਤ ਨੂੰ ਦੇਖ ਰਹੇ ਹੋਏ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ।

ਡਾਕਟਰ ਰਮਨਦੀਪ ਨੇ ਦੱਸਿਆ ਕਿ ਰੋਡ ਐਕਸੀਡੈਂਟ ਵਿੱਚ ਜਖਮੀ ਇੱਕ ਔਰਤ ਨੂੰ ਲਿਆਂਦਾ ਗਿਆ ,ਜਿਸ ਦੀ ਮੌਤ ਪਹਿਲਾਂ ਹੀ ਹੋ ਗਈ ਸੀ  ਮ੍ਰਿਤਕ ਔਰਤ ਦਾ ਨਾਮ ਰਾਜਮੀਤ ਕੌਰ ਉਮਰ 34 ਸਾਲ ਹੈ। ਮ੍ਰਿਤਕ ਔਰਤ ਦੇ ਨਾਲ ਉਸਦੀ ਬੱਚੀ ਵੀ ਸੀ ,ਜਿਸ ਨੂੰ ਖੰਨਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ।  ਮ੍ਰਿਤਕ ਔਰਤ ਦੀ ਡੈਡ ਬਾਡੀ ਨੂੰ ਮੋਰਚਰੀ ਵਿੱਚ ਰਖਾ ਦਿੱਤਾ ਗਿਆ ਅਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਡੈਡ ਬਾਡੀ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

 


- PTC NEWS

Top News view more...

Latest News view more...

PTC NETWORK
PTC NETWORK