Sangrur ’ਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਮਾਮਲਾ ਭਖਿਆ, ਟਰੱਕ ਓਪਰੇਟਰਾਂ ਨੇ ਹਾਈਵੇਅ ਕੀਤਾ ਜਾਮ, MLA ਭਰਾਜ ’ਤੇ ਲੱਗੇ ਰਿਸ਼ਵਤ ਦੇ ਇਲਜ਼ਾਮ
Bhawanigarh National Highway News : ਸੰਗਰੂਰ ’ਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਮਾਮਲਾ ਹੁਣ ਕਾਫੀ ਭੱਖ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਟਰੱਕ ਯੂਨੀਅਨ ਮਨਜੀਤ ਸਿੰਘ ਕਾਕਾ ਦੇ ਹੱਕ ’ਚ ਆ ਗਏ ਹਨ। ਜਿਸ ਦੇ ਚੱਲਦੇ ਉਨ੍ਹਾਂ ਨੇ ਨੈਸ਼ਨਲ ਹਾਈਵੇਅ ’ਤੇ ਧਰਨਾ ਲਗਾ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਟਰੱਕ ਓਪਰੇਟਰ ਨੇ ਭਵਾਨੀਗੜ੍ਹ ਨੈਸ਼ਨਲ ਹਾਈਵੇਅ ਤੇ ਓਪਰੇਟਰਾਂ ਨੇ ਧਰਨਾ ਲਗਾਇਆ। ਪ੍ਰਧਾਨਗੀ ਨਾ ਮਿਲਣ ਕਾਰਨ ਮਨਜੀਤ ਸਿੰਘ ਕਾਕਾ ਨੇ ਖੁਦਕੁਸ਼ੀ ਕੋਸ਼ਿਸ਼ ਕੀਤੀ ਸੀ।
ਦੱਸ ਦਈਏ ਕਿ ਧਰਨੇ ’ਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਬੀਜੇਪੀ ਸਣੇ ਸਿਆਸੀ ਆਗੂ ਧਰਨੇ ’ਚ ਪਹੁੰਚੇ ਹਨ। ਫਿਲਹਾਲ ਧਰਨਾ ਪ੍ਰਦਰਸ਼ਨ ਦੇ ਚੱਲਦੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਵੱਲੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਭਰਾਜ ’ਤੇ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੁਆਉਣ ਲਈ ਰਿਸ਼ਵਤ ਲੈਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : Punjab Revenue Officers Strike : ਪੰਜਾਬ ਦੀਆਂ ਤਹਿਸੀਲਾਂ ’ਚ ਕੰਮਕਾਜ ਠੱਪ; ਸਮੂਹਿਕ ਹੜਤਾਲ ’ਤੇ ਰੈਵੀਨਿਊ ਅਫ਼ਸਰ, ਲਗਾਏ ਇਹ ਇਲਜ਼ਾਮ
- PTC NEWS